ਲਾਹੌਰ ‘ਚ ਸ਼ੇਰ-ਏ-ਪੰਜਾਬ ਦੇ ਬੁੱਤ ਦੀ ਭੰਨ-ਤੋੜ

Home » Blog » ਲਾਹੌਰ ‘ਚ ਸ਼ੇਰ-ਏ-ਪੰਜਾਬ ਦੇ ਬੁੱਤ ਦੀ ਭੰਨ-ਤੋੜ
ਲਾਹੌਰ ‘ਚ ਸ਼ੇਰ-ਏ-ਪੰਜਾਬ ਦੇ ਬੁੱਤ ਦੀ ਭੰਨ-ਤੋੜ

ਅੰਮ੍ਤਿਸਰ / ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਲਾਹੌਰ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ ‘ਚ ਤਬਦੀਲ ਕੀਤੀ ਜਾ ਚੁੱਕੀ ਮਾਈ ਜਿੰਦਾ ਦੀ ਹਵੇਲੀ ਦੇ ਬਾਹਰ ਸਥਾਪਿਤ ਮਹਾਰਾਜਾ ਦੇ ਆਦਮ-ਕੱਦ ਬੁੱਤ ਨੂੰ ਅੱਜ ਸਵੇਰੇ ਤੀਜੀ ਵਾਰ ਨੁਕਸਾਨ ਪਹੁੰਚਾਇਆ ਗਿਆ |

ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਕੱਟੜਪੰਥੀ ਸੰਗਠਨ ਤਹਿਰੀਕ-ਏ-ਲੈਬਬੈਕ ਨਾਲ ਸਬੰਧਿਤ ਰਿਜ਼ਵਾਨ ਨਾਂ ਦਾ ਇਕ ਮੌਲਵੀ ਅੱਜ ਸਵੇਰੇ ਆਪਣੇ ਨਾਲ ਇਕ ਹਥੌੜਾ ਲੈ ਕੇ ਭਾਰੀ ਸੁਰੱਖਿਆ ਵਾਲੇ ਲਾਹੌਰ ਸ਼ਾਹੀ ਕਿਲ੍ਹੇ ਦੀ ਸਿੱਖ ਗੈਲਰੀ ਦੇ ਬਾਹਰ ਪਹੁੰਚਿਆ ਅਤੇ ਉੱਥੇ ਆਪਣੀ ਧਾਰਮਿਕ ਪ੍ਰਾਰਥਨਾ ਕਰਨ ਉਪਰੰਤ ਉਸ ਨੇ ਧਾਰਮਿਕ ਨਾਅਰੇ ਲਗਾਉਂਦਿਆਂ ਮਹਾਰਾਜਾ ਦੇ ਬੁੱਤ ‘ਤੇ ਹਮਲਾ ਕਰ ਦਿੱਤਾ | ਜਿਸ ਨਾਲ ਬੁੱਤ ਵੱਖ-ਵੱਖ ਹਿੱਸਿਆਂ ‘ਚ ਜ਼ਮੀਨ ‘ਤੇ ਡਿਗ ਗਿਆ | ਲਾਹੌਰ ਦੇ ਚੀਫ਼ ਕੈਪੀਟਲ ਪੁਲਿਸ ਪ੍ਰਮੁੱਖ ਗ਼ੁਲਾਮ ਮਹਿਮੂਦ ਡੋਗਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਐਸ. ਪੀ. ਸਿਟੀ ਲਾਹੌਰ ਨੂੰ ਸ਼ਾਹੀ ਕਿਲ੍ਹੇ ਵਿਖੇ ਭੇਜਿਆ ਗਿਆ | ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਦੱਸਿਆ ਜਾ ਰਿਹਾ ਹੈ ਕਿ ਲਾਹੌਰ ਸ਼ਾਹੀ ਕਿਲ੍ਹੇ ਦੀ ਸਿੱਖ ਗੈਲਰੀ ਦੇ ਬਾਹਰ ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ (ਪੰਜਾਬ ਸਰਕਾਰ) ਵਲੋਂ ਸਿੱਖ ਹੈਰੀਟੇਜ ਫਾਊਾਡੇਸ਼ਨ ਯੂ. ਕੇ. ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਉਕਤ 9 ਫੁੱਟ ਉਚਾ ਬੁੱਤ ਫਾਈਬਰ ਗਲਾਸ ਅਤੇ ਕਾਂਸੇ ਨਾਲ ਬਣਾਇਆ ਗਿਆ ਹੈ | ਪਾਕਿਸਤਾਨੀ ਸਿੱਖ ਭਾਈਚਾਰੇ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪ੍ਰਸ਼ਾਸਨ ਉਕਤ ਬੁੱਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕੇ |

Leave a Reply

Your email address will not be published.