ਲਾਸ਼ਾਂ ਦੇ ਸਸਕਾਰ ਦੀ ਇਸ ਵਿਧੀ ਦਾ ਮਾਮਲਾ ਸੁਪਰੀਮ ਕੋਰਟ ‘ਚ ਪੁੱਜਾ

Home » Blog » ਲਾਸ਼ਾਂ ਦੇ ਸਸਕਾਰ ਦੀ ਇਸ ਵਿਧੀ ਦਾ ਮਾਮਲਾ ਸੁਪਰੀਮ ਕੋਰਟ ‘ਚ ਪੁੱਜਾ
ਲਾਸ਼ਾਂ ਦੇ ਸਸਕਾਰ ਦੀ ਇਸ ਵਿਧੀ ਦਾ ਮਾਮਲਾ ਸੁਪਰੀਮ ਕੋਰਟ ‘ਚ ਪੁੱਜਾ

ਵਿਆਹ ਤੋਂ ਲੈ ਕੇ ਅੰਤਿਮ ਸੰਸਕਾਰ ਤਕ ਹਰ ਧਰਮ ਅਤੇ ਸੰਪਰਦਾ ਦੇ ਆਪਣੇ ਤਰੀਕੇ ਅਤੇ ਰੀਤੀ-ਰਿਵਾਜ ਹਨ।

ਜਿਵੇਂ ਹਿੰਦੂ ਅਤੇ ਸਿੱਖ ਧਰਮ ਦੇ ਪੈਰੋਕਾਰ ਲਾਸ਼ ਦਾ ਸਸਕਾਰ ਕਰਦੇ ਹਨ ਪਰ ਮੁਸਲਮਾਨ ਤੇ ਈਸਾਈ ਲਾਸ਼ ਨੂੰ ਦਫ਼ਨਾਉਂਦੇ ਹਨ। ਕਿੰਨਰਾਂ ਦਾ ਵੀ ਸਸਕਾਰ ਕਰਨ ਦਾ ਆਪਣਾ ਖਾਸ ਤਰੀਕਾ ਹੈ। ਇਸੇ ਤਰ੍ਹਾਂ ਪਾਰਸੀ ਧਰਮ ਦੇ ਲੋਕ ਬਹੁਤ ਹੀ ਖਾਸ ਤਰੀਕੇ ਨਾਲ ਸਸਕਾਰ ਕਰਦੇ ਹਨ। ਕੋਰੋਨਾ ਮਹਾਮਾਰੀ ਦੇ ਦੌਰ ‘ਚ ਸਰਕਾਰ ਨੇ ਪਾਰਸੀ ਧਾਰਮਿਕ ਲੋਕਾਂ ਦੇ ਇਸ ਖਾਸ ਤਰੀਕੇ ‘ਤੇ ਇਤਰਾਜ਼ ਜਤਾਇਆ ਹੈ ਅਤੇ ਇਹ ਮਾਮਲਾ ਸੁਪਰੀਮ ਕੋਰਟ ‘ਚ ਹੈ।

ਸਰਕਾਰ ਨੇ ਕੀ ਕਿਹਾ?

ਕੇਂਦਰ ਸਰਕਾਰ ਨੇ ਹਲਫਨਾਮੇ ‘ਚ ਕਿਹਾ ਹੈ ਕਿ ਕੋਵਿਡ ਮਰੀਜ਼ ਦੀ ਮੌਤ ਹੋਣ ‘ਤੇ ਉਸ ਦਾ ਸਸਕਾਰ ਸਹੀ ਢੰਗ ਨਾਲ ਕਰਨਾ ਜ਼ਰੂਰੀ ਹੈ ਤਾਂ ਜੋ ਉਸ ਤੋਂ ਇਨਫੈਕਸ਼ਨ ਨਾ ਫੈਲੇ। ਇਸ ਦੇ ਲਈ ਜਾਂ ਲਾਸ਼ ਨੂੰ ਸਾੜ ਦੇਣਾ ਚਾਹੀਦਾ ਹੈ ਜਾਂ ਦਫ਼ਨਾ ਦੇਣਾ ਚਾਹੀਦਾ ਹੈ। ਵਰਨਾ ਕੋਵਿਡ ਇਨਫੈਕਟਿਡ ਮਰੀਜ਼ ਦੇ ਸਰੀਰ ਦੇ ਵਾਤਾਵਰਣ, ਜਾਨਵਰਾਂ ਆਦਿ ਨਾਲ ਸੰਪਰਕ ਹੋਣ ਕਾਰਨ ਲਾਗ ਫੈਲਣ ਦੀ ਸੰਭਾਵਨਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਨਤਕ ਸਿਹਤ ਪ੍ਰੋਟੋਕੋਲ ਨੂੰ ਯਕੀਨੀ ਬਣਾਉਂਦੇ ਹੋਏ ਸਸਕਾਰ ਦੇ SOP (ਪ੍ਰੋਟੋਕੋਲ) ਨੂੰ ਬਦਲਣ ‘ਤੇ ਮੁੜ ਵਿਚਾਰ ਕਰਨ ਲਈ ਪਟੀਸ਼ਨਕਰਤਾਵਾਂ ਅਤੇ ਪਾਰਸੀ ਧਰਮ ਦੇ ਪਤਵੰਤਿਆਂ ਨਾਲ ਮੀਟਿੰਗ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਨਾ ਪਹੁੰਚੇ ਅਤੇ ਲੋਕਾਂ ਦੀ ਸਿਹਤ ਵੀ ਪ੍ਰਭਾਵਿਤ ਨਾ ਹੋਵੇ।

ਕੀ ਹੈ ਪਾਰਸੀ ਧਰਮ ‘ਚ ਸਸਕਾਰ ਕਰਨ ਦਾ ਤਰੀਕਾ ?

ਪਾਰਸੀ ਧਰਮ ਵਿਚ ਸਸਕਾਰ ਟਾਵਰ ਆਫ਼ ਸਾਈਲੈਂਸ ‘ਚ ਕੀਤੇ ਜਾਂਦੇ ਹਨ। ਇਸਨੂੰ ਦੋਖਮੇਨਾਸ਼ਿਨੀ ਜਾਂ ਦਖਮਾ ਵੀ ਕਿਹਾ ਜਾਂਦਾ ਹੈ। ਇਹ ਇਕ ਵਿਸ਼ੇਸ਼ ਗੋਲਾਕਾਰ ਸਥਾਨ ਹੈ ਜਿਸ ਦੀ ਚੋਟੀ ‘ਤੇ ਲਾਸ਼ਾਂ ਨੂੰ ਰੱਖ ਕੇ ਛੱਡ ਦਿੱਤਾ ਜਾਂਦਾ ਹੈ। ਫਿਰ ਗਿਰਝਾਂ ਉਸ ਲਾਸ਼ ਨੂੰ ਖਾ ਲੈਂਦੀਆਂ ਹਨ। ਸਸਕਾਰ ਦੀ ਇਹ ਪਰੰਪਰਾ ਪਾਰਸੀ ਧਰਮ ‘ਚ 3 ਹਜ਼ਾਰ ਸਾਲ ਤੋਂ ਵੱਧ ਪੁਰਾਣੀ ਹੈ ਅਤੇ ਪਾਰਸੀ ਲੋਕ ਕੋਵਿਡ ਕਾਲ ‘ਚ ਵੀ ਇਸ ਪਰੰਪਰਾ ਦੇ ਜ਼ਰੀਏ ਸਸਕਾਰ ਕਰਨਾ ਚਾਹੁੰਦੇ ਹਨ। ਪਾਰਸੀ ਧਰਮ ‘ਚ ਧਰਤੀ, ਪਾਣੀ ਅਤੇ ਅੱਗ ਦੇ ਤੱਤਾਂ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ‘ਚ ਮ੍ਰਿਤਕ ਦੇਹ ਨੂੰ ਜਲਾਉਣ, ਪਾਣੀ ਵਿੱਚ ਵਹਾਉਣ ਜਾਂ ਦਫ਼ਨਾਉਣ ਨਾਲ ਇਹ ਤਿੰਨੇ ਤੱਤ ਅਪਵਿੱਤਰ ਹੋ ਜਾਂਦੇ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਗਿਰਝਾਂ ਦੀ ਘੱਟ ਰਹੀ ਗਿਣਤੀ ਕਾਰਨ ਉਨ੍ਹਾਂ ਨੂੰ ਸਸਕਾਰ ਕਰਨ ‘ਚ ਕਾਫੀ ਦਿੱਕਤ ਆ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਦੁਨੀਆ ‘ਚ ਪਾਰਸੀ ਧਰਮ ਦੇ ਪੈਰੋਕਾਰਾਂ ਦੀ ਕੁੱਲ ਆਬਾਦੀ 1 ਲੱਖ ਦੇ ਕਰੀਬ ਹੈ ਜਿਨ੍ਹਾਂ ਵਿੱਚੋਂ 60 ਹਜ਼ਾਰ ਤੋਂ ਵੱਧ ਪਾਰਸੀ ਸਿਰਫ਼ ਮੁੰਬਈ ‘ਚ ਹੀ ਰਹਿੰਦੇ ਹਨ। ਇੱਥੇ ਸਾਇਲੈਂਸ ਆਫ ਟਾਵਰ ਹੈ।

Leave a Reply

Your email address will not be published.