ਲਾਲੂ-ਰਾਬੜੀ ਦੇ ਕਈ ਟਿਕਾਣਿਆਂ ‘ਤੇ ਸੀ.ਬੀ.ਆਈ ਦੇ ਛਾਪੇ

ਲਾਲੂ-ਰਾਬੜੀ ਦੇ ਕਈ ਟਿਕਾਣਿਆਂ ‘ਤੇ ਸੀ.ਬੀ.ਆਈ ਦੇ ਛਾਪੇ

ਪਟਨਾ: ਸੀਬੀਆਈ  ਦੀ ਟੀਮ 10 ਸਰਕੂਲਰ ਰੋਡ ਸਥਿਤ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ  ਦੇ ਘਰ ਪਹੁੰਚ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਆਰਆਰਬੀ ਵਿੱਚ ਲਾਲੂ ਦੇ ਕਾਰਜਕਾਲ ਦੌਰਾਨ ਹੋਈਆਂ ਗੜਬੜੀਆਂ ਨੂੰ ਲੈ ਕੇ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਦੇਸ਼ ‘ਚ 15 ਥਾਵਾਂ ‘ਤੇ ਰੇਡ ਹੋਣ ਦੀ ਖਬਰ ਹੈ। ਰਾਬੜੀ ਦੇਵੀ ਅਤੇ ਉਸ ਦਾ ਪੁੱਤਰ ਤੇਜ ਪ੍ਰਤਾਪ ਯਾਦਵ ਪਟਨਾ ਸਥਿਤ 10 ਸਰਕੂਲਰ ਰਿਹਾਇਸ਼ ‘ਤੇ ਮੌਜੂਦ ਹਨ।

ਸੂਤਰਾਂ ਮੁਤਾਬਕ ਤੇਜ ਪ੍ਰਤਾਪ ਅਤੇ ਰਾਬੜੀ ਦੇਵੀ ਦੋਵਾਂ ਤੋਂ ਵੱਖ-ਵੱਖ ਕਮਰਿਆਂ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਟਨਾ, ਗੋਪਾਲਗੰਜ, ਦਿੱਲੀ ਸਮੇਤ ਲਾਲੂ ਯਾਦਵ ਅਤੇ ਰਾਬੜੀ ਦੇਵੀ ਦੇ 16 ਟਿਕਾਣਿਆਂ ‘ਤੇ ਛਾਪੇਮਾਰੀ ਚੱਲ ਰਹੀ ਹੈ।ਦੱਸ ਦੇਈਏ ਕਿ ਲਾਲੂ ਦੇ 2004 ਤੋਂ 2009 ਤੱਕ ਰੇਲ ਮੰਤਰੀ ਦੇ ਕਾਰਜਕਾਲ ਦੌਰਾਨ ਗੜਬੜੀ ਹੋਈ ਸੀ। ਸੀਬੀਆਈ ਦੇ ਛਾਪੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਵਿੱਚ ਦੋਸ਼ ਹੈ ਕਿ 2004 ਤੋਂ 2009 ਤੱਕ ਜਦੋਂ ਲਾਲੂ ਰੇਲ ਮੰਤਰੀ ਸਨ ਤਾਂ ਘਪਲਾ ਹੋਇਆ ਸੀ। ਸੀਬੀਆਈ ਨੇ ਇਸ ਸਬੰਧੀ ਕੇਸ ਦਰਜ ਕੀਤਾ ਸੀ। ਹਾਲਾਂਕਿ ਸੀਬੀਆਈ ਵੱਲੋਂ ਅਜੇ ਤੱਕ ਮੀਡੀਆ ਨਾਲ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਅਤੇ ਉਨ੍ਹਾਂ ਦੀ ਬੇਟੀ ਖਿਲਾਫ ਭ੍ਰਿਸ਼ਟਾਚਾਰ ਦਾ ਨਵਾਂ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ‘ਚ ਲਾਲੂ ਯਾਦਵ ਨੂੰ ਲੈ ਕੇ ਦਿੱਲੀ ਅਤੇ ਬਿਹਾਰ ‘ਚ 17 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ।

ਲਾਲੂ ਹਾਲ ਹੀ ‘ਚ ਜ਼ਮਾਨਤ ‘ਤੇ ਰਿਹਾਅ ਹੋਏ ਹਨ

ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਹਾਲ ਹੀ ‘ਚ ਚਾਰਾ ਘੁਟਾਲੇ ਦੇ ਮਾਮਲੇ ‘ਚ ਜ਼ਮਾਨਤ ‘ਤੇ ਜੇਲ ਤੋਂ ਰਿਹਾਅ ਕੀਤਾ ਗਿਆ ਸੀ। ਲਾਲੂ ਯਾਦਵ ਇਸ ਸਮੇਂ ਦਿੱਲੀ ‘ਚ ਬੇਟੀ ਮੀਸਾ ਭਾਰਤੀ ਦੇ ਘਰ ਰਹਿ ਰਹੇ ਹਨ। ਇਸ ਦੇ ਨਾਲ ਹੀ ਰਾਬੜੀ ਦੇਵੀ ਪਟਨਾ ਸਥਿਤ ਆਪਣੇ ਨਿਵਾਸ ‘ਤੇ ਹੈ। ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਦੇ ਛਾਪੇ ਤੋਂ ਬਾਅਦ ਲਾਲੂ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਲਾਲੂ ਯਾਦਵ ਦੇ ਛੋਟੇ ਬੇਟੇ ਅਤੇ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਆਪਣੀ ਪਤਨੀ ਰੇਚਲ ਨਾਲ ਇੱਕ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਲੰਡਨ ਗਏ ਹੋਏ ਹਨ।

Leave a Reply

Your email address will not be published.