ਲਾਂਚ ਲਈ ਪੂਰੀ ਤਰ੍ਹਾਂ ਤਿਆਰ ਹੈ ਸਕੋਡਾ ਕੁਸ਼ਾਕ ਮੋਂਟੇ ਕਾਰਲੋ

ਮੁੰਬਈ : ਸਕੋਡਾ ਇੰਡੀਆ ਜਲਦ ਹੀ ਭਾਰਤੀ ਬਾਜ਼ਾਰ ’ਚ ਕੁਸ਼ਾਕ ਮੋਂਟੇ ਕਾਰਲੋ ਨੂੰ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਕੁਸ਼ਾਕ ਮੋਂਟੇ ਕਾਰਲੋ ਦੀਆਂ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ। ਇਹ ਕਾਰਅਗੇਲ ਮਹੀਨੇ ਯਾਨੀ ਅਪ੍ਰੈਲ ਦੇ ਮਿਡ ’ਚ ਲਾਂਚ ਹੋ ਜਾਵੇਗੀ। ਇਸਦੇ ਐਕਸਟੀਰੀਅਰ ਅਤੇ ਇੰਟੀਰੀਅਰ ’ਚ ਕੁਝ ਕਾਸਮੈਟਿਕ ਬਦਲਾਅ ਹੋਣਗੇ ਅਤੇ ਇਹ ਮਾਡਲ ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ ਸਮੇਤ ਨਵੀਆਂ ਸੁਵਿਧਾਵਾਂ ਦੀ ਪੇਸ਼ਕਸ਼ ਕਰੇਗਾ।

ਕੁਸ਼ਾਕ ਮੋਂਟੇ ਕਾਰਲੋ ਦੇ ਐਕਸਟੀਰੀਅਰ ’ਚ ਅੱਗੇ ਦੀ ਗਰਿੱਲ ’ਤੇ ਗਲਾਸ ਬਲੈਕ ਐਲੀਮੈਂਟਸ, ਓ.ਆਰ.ਵੀ.ਐੱਮਸ, ਰੂਫ ਰੇਲਸ, ਵਿੰਡੋ ਫਰੇਮ, ਸਵਰਲ ਆਕਰ ਦੇ ਪੈਟਰਨ ਦੇ ਨਾਲ ਨਵੇਂ 17-ਇੰਚ ਦੇ ਦੋਹਰੇ ਰੰਗ ਦੇ ਅਲੌਏ ਵ੍ਹੀਲਜ਼, ਅੱਗੇ ਫੈੰਡਰਸ ਦੇ ਬੈਜ ’ਤੇ ਮੌਜੂਦਾ ‘ਸਕੋਡਾ’ ਦੇ ਨਾਲ ‘ਮੋਂਟੇ ਕਾਰਲੋ’ ਅੱਖਰ ਵਰਗੇ ਫੀਚਰਜ਼ ਹੋਣਗੇ। ਇਹ ਕਾਰ ਕੈਂਡੀ ਵਾਈਟ ਅਤੇ ਟੋਰਨੈਡੋ ਰੈੱਡ ਐਕਸਟੀਰੀਅਰ ਰੰਗ ’ਚ ਪੇਸ਼ ਕੀਤੀ ਜਾਵੇਗੀ।

ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਰੈੱਡ ਇੰਸਰਟਸ ਦੇ ਨਾਲਸੀਟ ਅਪਹੋਲਸਟਰੀ ਅਤੇ ਸਪੋਰਟੀ ਲੁੱਕ ਲਈ ਡੈਸ਼ਬੋਰਡ, ਡੋਰ ਹੈਂਡਲਸ ਅਤੇ ਸੈਂਟਰ ਕੰਸੋਲ ’ਤੇ ਗਲਾਸ ਰੈੱਡ ਮੌਜੂਦ ਹੋਵੇਗਾ। ਇਸ ਵਿਚ ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ ਹੋਵੇਗਾ, ਜੋ ਕੁਸ਼ਾਕ ਦੇ ਹੋਰ ਵੇਰੀਐਂਟ ’ਤੇ ਵੇਖੀ ਗਈ ਐਨਾਲਾਗ ਯੂਨਿਟ ਦੀ ਥਾਂ ਲਵੇਗਾ।

ਇਸਦੇ ਨਾਲ ਹੀ ਇਸ ਵਿਚ ਆਲ ਐੱਲ.ਈ.ਡੀ. ਹੈੱਡਲੈਂਪ, ਆਟੋਮੈਟਿਕ ਵਾਈਪਰ ਅਤੇ ਹੈੱਡਲੈਂਪਸ (ਫਾਲੋ ਮੀ ਹੋਮ ਫੀਚਰ ਦੇ ਨਾਲ), ਵੈਂਟੀਲੇਟਿਡ ਫਰੰਟ ਸੀਟਾਂ, 6-ਸਪੀਕਰ, ਸਬਵੂਫਰ ਦੇ ਨਾਲ ਸਾਊਂਡ ਸਿਸਟਮ, ਆਟੋ ਡਿਮਿੰਗ ਰੀਅਰ ਵਿਊ ਮਰਰ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਆਦਿ ਵੀ ਮਿਲੇਗਾ। 

ਇੰਜਣ ਅਤੇ ਗਿਅਰਬਾਕਸ
ਕੁਸ਼ਾਕ ਮੋਂਟੇ ਕਾਰਲੋ ਸਮਾਨ 115 ਐਚਪੀ, 1.0-ਲੀਟਰ ਜਾਂ 150 ਐਚਪੀ 1.5-ਲੀਟਰ ਇੰਜਣ ਦੇ ਨਾਲ ਆਏਗਾ ਜਦਕਿ ਟ੍ਰਾਂਸਮਿਸ਼ਨ ਆਪਸ਼ਨ ’ਚ 6-ਸਪੀਡ ਮੈਨੁਅਲ ਗਿਅਰਬਾਕਸ, 6-ਸਪੀਡ ਆਟੋਮੈਟਿਕ ਗਿਅਰਬਾਕਸ ਅਤੇ 7-ਸਪੀਡ ਡੀਐਸਜੀ ਸ਼ਾਮਿਲ ਹੈ।

ਕੁਸ਼ਾਕ ਮੋਂਟੇ ਕਾਰਲੋ ਦੀ ਕੀਮਤ
ਸੂਤਰਾਂ ਦੀ ਮੰਨੀਏ ਤਾਂ ਕੁਸ਼ਾਕ ਮੋਂਟੇ ਕਾਰਲੋ ਦੀ ਕੀਮਤ ਟਾਪ-ਸਪੇਕ ਕੁਸ਼ਾਕ ਸਟਾਈਲ ਵੇਰੀਐਂਟ ਦੇ ਮੁਕਾਬਲੇ 80,000 ਰੁਪਏ ਤੋਂ 1,00,000 ਰੁਪਏ ਜ਼ਿਆਦਾ ਹੋਵੇਗੀ।

Leave a Reply

Your email address will not be published. Required fields are marked *