ਲਗਪਗ 7 ਮਿੰਟਾਂ ਲਈ ਇਹ ਸ਼ਖ਼ਸ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ, ਅਰਬਪਤੀ ਐਲਨ ਮਸਕ ਵੀ ਰਹਿ ਗਏ ਪਿੱਛੇ!

ਜੇਕਰ ਕੋਈ ਤੁਹਾਨੂੰ ਪੁੱਛੇ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਨਾਂ ਕੀ ਹੈ ਤਾਂ ਤੁਸੀਂ ਜ਼ਰੂਰ ਕਹੋਗੇ ਕਿ ਐਲਨ ਮਸਕ।

ਜੇਕਰ ਉਨ੍ਹਾਂ ਲੋਕਾਂ ਬਾਰੇ ਪੁੱਛਿਆ ਜਾਵੇ ਜੋ ਕਦੀ ਨਾ ਕਦੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਹੋਣ ਤਾਂ ਲੋਕ ਸ਼ਾਇਦ ਜੈਫ ਬੇਜੋਸ, ਬਿਲ ਗੇਟਸ ਜਾਂ ਮਾਰਕ ਜ਼ੁਕਰਬਰਗ ਦਾ ਨਾਂ ਲੈ ਲੈਣ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਲ ਹੀ ‘ਚ ਇਕ ਵਿਅਕਤੀ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਸੀ। ਜੀ ਹਾਂ, ਐਲਨ ਮਸਕ ਨਾਲੋਂ ਵੀ ਅਮੀਰ। ਹਾਲਾਂਕਿ, ਉਹ ਸਿਰਫ 7 ਮਿੰਟ ਲਈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਿਆ ਰਹਿ ਸਕਿਆ।

ਮੈਕਸ ਫੋਸ਼ ਇਕ ਯੂ-ਟਿਊਬਰ ਹੈ ਜਿਸਨੇ ਦਾਅਵਾ ਕੀਤਾ ਹੈ ਕਿ ਉਹ ਲਗਭਗ 7 ਮਿੰਟ ਲਈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਸੀ। ਦਰਅਸਲ, ਮੈਕਸ ਫੋਸ਼ ਨੇ ਅਨਲਿਮਟਿਡ ਮਨੀ ਲਿਮਟਿਡ ਨਾਂ ਦੀ ਇਕ ਕੰਪਨੀ ਰਜਿਸਟਰ ਕੀਤੀ, ਜਿਸ ਲਈ ਉਸਨੇ 10 ਬਿਲੀਅਨ ਸ਼ੇਅਰ ਫਿਕਸ ਕੀਤੇ। ਮੈਕਸ ਨੇ ਆਪਣੀ ਕੰਪਨੀ ਦੇ 1 ਸ਼ੇਅਰ ਨੂੰ £50 ‘ਚ ਵੇਚਿਆ, ਜਿਸ ਨੂੰ ਇਕ ਔਰਤ ਵੱਲੋਂ ਖਰੀਦਿਆ ਗਿਆ ਸੀ। ਉਸ ਨੇ ਇਨ੍ਹਾਂ ਸ਼ੇਅਰਾਂ ਨੂੰ ਵੇਚਣ ਲਈ ਸੜਕ ਕਿਨਾਰੇ ਕੁਰਸੀ-ਟੇਬਲ ਲਗਾ ਕੇ ਕਈ ਲੋਕਾਂ ਨਾਲ ਗੱਲ ਕੀਤੀ ਫਿਰ ਜੇ ਕੇ ਇਕ ਔਰਤ ਉਸ ਦੀ ਕੰਪਨੀ ‘ਚ ਨਿਵੇਸ਼ ਕਰਨ ਲਈ ਰਾਜ਼ੀ ਹੋ ਗਈ।

ਯਾਨੀ ਇਸ ਤਰ੍ਹਾਂ ਉਸ ਦੀ ਕੰਪਨੀ ਦਾ ਮੁੱਲ 500 ਅਰਬ ਪੌਂਡ ਹੋ ਗਿਆ ਪਰ ਇਹ ਖੁਸ਼ੀ ਕੁਝ ਪਲਾਂ ਲਈ ਹੀ ਸੀ।ਮੈਕਸ ਫੋਸ਼ ਨੇ ਕੰਪਨੀ ਦੇ ਦਸਤਾਵੇਜ਼ਾਂ ਨੂੰ ਇਕ ਸ਼ੇਅਰ ਦੀ ਵਿਕਰੀ ਕੀਮਤ ਦੇ ਆਧਾਰ ‘ਤੇ ਮੁਲਾਂਕਣ ਲਈ ਅਥਾਰਟੀ ਨੂੰ ਭੇਜਿਆ। ਅਥਾਰਟੀ ਨੇ ਜਲਦ ਹੀ ਉਸਨੂੰ ਇੱਕ ਪੱਤਰ ਭੇਜਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਸ਼ੇਅਰ ਦੀ ਵਿਕਰੀ ਨਾਲ ਉਸਦੀ ਕੰਪਨੀ ਦਾ ਮੁੱਲ £500 ਬਿਲੀਅਨ ਹੋ ਗਿਆ ਹੈ। ਹਾਲਾਂਕਿ ਪੱਤਰ ‘ਚ ਇਹ ਵੀ ਲਿਖਿਆ ਗਿਆ ਸੀ ਕਿ ਉਨ੍ਹਾਂ ਦੀ ਕੰਪਨੀ ਇੰਨੇ ਵੱਡੇ ਮੁੱਲ ਦਾ ਸਮਰਥਨ ਨਹੀਂ ਕਰਦੀ, ਕਿਉਂਕਿ ਨਾ ਤਾਂ ਉਨ੍ਹਾਂ ਦੀ ਕੰਪਨੀ ਦਾ ਕੋਈ ਮਾਲੀਆ ਹੈ ਤੇ ਨਾ ਹੀ ਉਹ ਕੋਈ ਉਤਪਾਦ ਵੇਚ ਰਹੀ ਹੈ। ਅਜਿਹੇ ‘ਚ ਉਸ ‘ਤੇ ਧੋਖਾਧੜੀ ਦਾ ਦੋਸ਼ ਲੱਗਾ।

Leave a Reply

Your email address will not be published. Required fields are marked *