ਮਾਨਸਾ : ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਜਨਮ ਮਾਨਸਾ ਦੇ ਪਿੰਡ ਮੂਸਾ ਵਿਖੇ 11 ਜੂਨ 1993 ਨੂੰ ਹੋਇਆ।
ਉਨ੍ਹਾਂ ਦੇ ਪਿਤਾ ਦਾ ਨਾਮ ਭੋਲਾ ਸਿੰਘ ਹੈ ਅਤੇ ਮਾਤਾ ਦਾ ਨਾਮ ਮਾਤਾ ਚਰਨ ਕੌਰ ਹੈ। ਸਿੱਧੂ ਮੂਸੇਵਾਲੇ ਨੇ ਆਪਣੀ ਮੁੱਢਲੀ ਸਕੂਲੀ ਵਿੱਦਿਆ ਐਸਵੀਐਮ ਸਕੂਲ ਮਾਨਸਾ ਤੋਂ ਪੂਰੀ ਕੀਤੀ ਅਤੇ ਬਾਅਦ ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਖੇ ਗਏ।
ਆਪਣੇ ਕਰੀਅਰ ਦੀ ਸ਼ੁਰੂਆਤ ਸਿੱਧੂ ਮੂਸੇ ਵਾਲੇ ਨੇ ਬਤੌਰ ਗੀਤਕਾਰ ਵਜੋਂ ਲਸੰਸ ਗਾਣਾ ਲਿਖ ਕੇ ਕੀਤਾ ਜਿਸ ਨੂੰ ਉਸ ਸਮੇਂ ਮਸ਼ਹੂਰ ਗਾਇਕ ਨਿੰਜਾ ਨੇ ਗਾਇਆ। ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਖੇ ਹੀ ਬਤੌਰ ਵਿਦਿਆਰਥੀ ਉਨ੍ਹਾਂ ਨੇ ਇਕ ਰਿਐਲਿਟੀ ਸ਼ੋਅ ਕੰਟੀਨੀ ਮੰਡੀਰ ਵਿਖੇ ਵੀ ਇਹ ਗਾਣਾ ਸੁਣਾਇਆ। 2016 ਵਿੱਚ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਸਿੱਧੂ ਮੁੱਸੇਵਾਲਾ ਕੈਨੇਡਾ ਸ਼ਿਫਟ ਹੋ ਗਏ।
ਕੈਨੇਡਾ ਵਿਖੇ ਹੀ 2017 ਵਿੱਚ ਸਿੱਧੂ ਮੂਸੇ ਵਾਲੇ ਨੇ ਆਪਣਾ ਡੈਬਿਊ ਗਾਣਾ ਜੀਅ ਵੈਗਨ ਦੇ ਨਾਮ ਹੇਠ ਕੱਢਿਆ ਜਿਸ ਨੂੰ ਲੋਕਾਂ ਵੱਲੋਂ ਬਹੁਤ ਸਲਾਹਿਆ ਗਿਆ ਅਤੇ ਗਾਣਾ ਬਹੁਤ ਹੀ ਹਿੱਟ ਹੋਇਆ । ਇਸ ਤੋਂ ਬਾਅਦ ਸਿੱਧੂ ਮੁਸੇਵਾਲਾ ਨੇ ਬ੍ਰਾਊਨ ਬੁਆਏਜ਼ ਨਾਲ ਕੋਲੈਬੋਰੇਸ਼ਨ ਕੀਤੀ ਅਤੇ ਬਹੁਤ ਸਾਰੇ ਗਾਣੇ ਹੰਬਲ ਮਿਊਜ਼ਿਕ ਦੇ ਪ੍ਰੋਡਕਸ਼ਨ ਬੈਨਰ ਹੇਠ ਕੱਢੀ। ਅਗਲੇ ਸਾਲ ਹੀ ਸਿੱਧੂ ਮੂਸੇਵਾਲੇ ਦਾ ਗਾਣਾ ਸੋ ਹਾਈ ਆਇਆ ਜਿਸ ਨੂੰ ਉਨ੍ਹਾਂ ਨੇ ਗੁਰਲੇਜ਼ ਅਖਤਰ ਦੇ ਨਾਲ ਗਾਇਆ। ਇਹ ਗਾਣਾ ਇੰਨਾ ਜ਼ਿਆਦਾ ਹਿੱਟ ਹੋਇਆ ਕਿ ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦੇ ਸਭ ਤੋਂ ਚਹੇਤੇ ਸਟਾਰ ਬਣ ਗਏ।
ਜੇਕਰ ਅਸੀਂ ਉਨ੍ਹਾਂ ਦੀ ਕਾਰਾਂ ਦੀ ਗੱਲ ਕਰੀਏ ਤਾਂ ਸਿੱਧੂ ਮੁਸੇਵਾਲਾ ਐੱਸਯੂਵੀ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਕੋਲ ਤਿੰਨ ਰੇਂਜ ਰੋਵਰ ਕਾਰਾਂ ਹਨ ਜਿਨ੍ਹਾਂ ਵਿਚੋਂ ਦੋ ਕਾਰਾਂ ਕਾਲੇ ਰੰਗ ਦੀਆਂ ਹਨ ਅਤੇ ਇੱਕ ਚਿੱਟੇ ਰੰਗ ਦੀ ਹੈ। ਇਨ੍ਹਾਂ ਕਾਰਾਂ ਦੀ ਕੀਮਤ ਬਾਜ਼ਾਰ ਵਿੱਚ ਸਵਾ ਕਰੋੜ ਦੇ ਕਰੀਬ ਹੈ।
ਇਸ ਤੋਂ ਇਲਾਵਾ ਸਿੱਧੂ ਕੋਲ ਆਈਸੀਯੂ ਡੀ ਮੈਕਸ ਵੀ ਕਰਾਸ ਕਾਰ ਹੈ ਜਿਸ ਦੀ ਕੀਮਤ ਪੱਚੀ ਲੱਖ ਰੁਪਏ ਦੇ ਕਰੀਬ। ਸਿੱਧੂ ਮੂਸੇਵਾਲਾ ਹਮਰ ਦੇ ਵੀ ਸ਼ੌਕੀਨ ਹਨ ਅਤੇ ਹਮਰ ਦੀ ਕੀਮਤ ਤਕਰੀਬਨ ਅੱਸੀ ਲੱਖ ਹੈ। ਇਹ ਵੀ ਦੱਸਣਯੋਗ ਹੈ ਕਿ ਹਮਰ ਕਾਰ ਭਾਰਤ ਵਿਚ ਇੰਪੋਰਟ ਕਰਾਈ ਜਾਂਦੀ ਹੈ। ਵੱਡੇ ਲੀਡਰਾਂ ਦੀ ਪਸੰਦੀਦਾ ਕਾਰ ਟੋਇਟਾ ਫਾਰਚੂਨਰ ਵੀ ਸਿੱਧੂ ਮੂਸੇਵਾਲੇ ਦੇ ਗੱਡੀਆਂ ਦੇ ਕਾਫਲੇ ਦਾ ਹਿੱਸਾ ਹੈ।
ਜੇਕਰ ਅਸੀਂ ਸਿੱਧੂ ਮੂਸੇਵਾਲੇ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ ਕਰੀਬ ਪੈਂਤੀ ਕਰੋੜ ਹੈ।
ਸਿੱਧੂ ਮੂਸੇ ਆਲੇ ਦਾ ਕੈਨੇਡਾ ਦੇ ਵਿੱਚ ਇੱਕ ਆਲੀਸ਼ਾਨ ਘਰ ਹੈ ਜਿਸ ਵਿੱਚ ਪੰਜ ਕਮਰੇ ਇੱਕ ਵੱਡਾ ਸਵਿਮਿੰਗ ਪੂਲ ਅਤੇ ਜਿੰਮ ਹਨ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਆਪਣੇ ਜੱਦੀ ਪਿੰਡ ਮੂਸਾ ਵਿਖੇ ਵੀ ਆਪਣੀ ਹਵੇਲੀ ਬਣਾ ਰਹੇ ਹਨ। ਆਪਣੇ ਆਪ ਨੂੰ 5911 ਟਰੈਕਟਰ ਨਾਲ ਤੁਲਨਾ ਕਰਨ ਵਾਲੇ ਸਿੱਧੂ ਮੂਸੇਵਾਲਾ ਅੱਜ ਗਾਇਕੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ।
ਭਾਵੇਂ ਸਿੱਧੂ ਮੂਸੇਵਾਲਾ ਤੇ ਗੰਨ ਕਲਚਰ ਅਤੇ ਗੈਂਗਸਟਰਵਾਦ ਨੂੰ ਪ੍ਰਮੋਟ ਕਰਨ ਦੇ ਦੋਸ਼ ਵੀ ਲੱਗਦੇ ਹਨ ਪਰ ਉਨ੍ਹਾਂ ਦੇ ਪ੍ਰਸ਼ੰਸਕ ਕੱਟੜ ਹਨ। ਸਿੱਧੂ ਮੂਸੇ ਵਾਲਾ ਕੋਈ ਵੀ ਗਾਣਾ ਹੁਣ ਕਰਦੇ ਹਨ ਤਾਂ ਉਹ ਪਹਿਲੇ ਦਿਨ ਹੀ ਹਿੱਟ ਹੋ ਜਾਂਦਾ ਹੈ ਅਤੇ ਇੰਸਟਾਗ੍ਰਾਮ ਦੇ ਉੱਤੇ ਸਭ ਤੋਂ ਵੱਧ ਫਾਲੋਅਰਜ਼ ਲੈਣ ਵਾਲੇ ਸੈਲੀਬ੍ਰਿਟੀਆਂ ਵਿੱਚੋਂ ਇੱਕ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਮਾਨਸਾ ਤੋਂ ਬਤੌਰ ਕਾਂਗਰਸ ਦੇ ਉਮੀਦਵਾਰ ਵਜੋਂ ਇਲੈਕਸ਼ਨ ਵੀ ਲੜਿਆ ਸੀ ਜੋ ਉਹ ਹਾਰ ਗਏ ਸਨ।
ਵਰਨਣਯੋਗ ਹੈ ਕੀ ਇਕ ਸਾਧਾਰਨ ਪਰਿਵਾਰ ਤੋਂ ਉੱਠ ਕੇ ਇੰਨੀ ਕਮਾਈ ਕਰਨੀ ਕੋਈ ਸੌਖੀ ਗੱਲ ਨਹੀਂ। ਸਿੱਧੂ ਮੂਸੇਵਾਲੇ ਦੇ ਪਿਤਾ ਮਿਉਂਸਪਲ ਕਮੇਟੀ ਵਿਚ ਫਾਇਰ ਵੈਨ ਦੇ ਡਰਾਈਵਰ ਵਜੋਂ ਕੰਮ ਕਰਦੇ ਸਨ। ਇਕ ਫਾਇਰ ਵੈਨ ਦੇ ਡਰਾਈਵਰ ਦੇ ਮੁੰਡੇ ਦੀ ਏਨੀ ਚੜ੍ਹਤ ਹੋਣੀ ਬਹੁਤ ਵੱਡੀ ਗੱਲ ਹੈ। ਇਸ ਗੱਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੰਦੇ ਨੂੰ ਆਪਣੇ ਟੈਲੇਂਟ ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਉਸ ਦੇ ਮਗਰ ਲੱਗ ਕੇ ਮਿਹਨਤ ਲਗਾਤਾਰ ਜਾਰੀ ਰੱਖਣੀ ਚਾਹੀਦੀ ਹੈ।