ਨਵੀਂ ਦਿੱਲੀ / ਕਿਸਾਨਾਂ ਵਲੋਂ ਸੱਦੇ ਰੇਲ ਰੋਕੋ ਅੰਦੋਲਨ ਦਾ ਸਭ ਤੋਂ ਵੱਧ ਅਸਰ ਅੰਦੋਲਨ ਦਾ ਗੜ੍ਹ ਰਹੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ‘ਚ ਨਜ਼ਰ ਆਇਆ।
ਕਿਸਾਨਾਂ ਵਲੋਂ ਸੱਦੇ 6 ਘੰਟੇ ਦੇ ਬੰਦ ਦਾ ਅਸਰ ਸਵੇਰ ਤੋਂ ਹੀ ਨਜ਼ਰ ਆਉਣਾ ਸ਼ੁਰੂ ਹੋ ਗਿਆ, ਜਦੋਂ ਕਿਸਾਨ ਮਿੱਥੇ ਸਮੇਂ ਭਾਵ 10 ਵਜੇ ਤੋਂ ਵੀ ਪਹਿਲਾਂ ਰੇਲਵੇ ਪਟੜੀਆਂ ‘ਤੇ ਜਾ ਕੇ ਬੈਠ ਗਏ। ਰੇਲਵੇ ਪਟੜੀਆਂ ਜਾਮ ਹੋਣ ਕਾਰਨ ਇਨ੍ਹਾਂ ਤਿੰਨੋਂ ਸੂਬਿਆਂ ‘ਚ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ। ਕਈ ਥਾਵਾਂ ‘ਤੇ ਪ੍ਰਭਾਵਿਤ ਮੁਸਾਫ਼ਰ ਬੱਸਾਂ ਰਾਹੀਂ ਸਫ਼ਰ ਪੂਰਾ ਕਰਦੇ ਨਜ਼ਰ ਆਏ। ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਲਖੀਮਪੁਰ ਖੀਰੀ ਮਾਮਲੇ ‘ਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖ਼ਾਸਤਗੀ ਦੀ ਮੰਗ ਕੀਤੀ। ਕਿਸਾਨਾਂ ਦੇ ਇਸ ਪ੍ਰੋਗਰਾਮ ਦੇ ਮੱਦੇਨਜ਼ਰ ਪੁਲਿਸ ਅਤੇ ਸੂਬਾ ਪ੍ਰਸ਼ਾਸਨ ਵੀ ਪੱਬਾਂ ਭਾਰ ਨਜ਼ਰ ਆਇਆ। ਉੱਤਰ ਪ੍ਰਦੇਸ਼ ‘ਚ ਕਈ ਥਾਵਾਂ ‘ਤੇ ਕਿਸਾਨ ਆਗੂਆਂ ਨੂੰ ਐਤਵਾਰ ਦੇਰ ਰਾਤ ਅਤੇ ਸੋਮਵਾਰ ਸਵੇਰੇ ਉਨ੍ਹਾਂ ਦੀ ਰਿਹਾਇਸ਼ ‘ਤੇ ਹੀ ਨਜ਼ਰਬੰਦ ਕਰ ਲਿਆ ਗਿਆ। ਜਦਕਿ ਲਖਨਊ ਪੁਲਿਸ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਕੋਈ ਵੀ ਰੇਲ ਅੰਦੋਲਨ ‘ਚ ਹਿੱਸਾ ਲੈਂਦਿਆਂ ਰੇਲਾਂ ਰੋਕਣ ਦੀ ਕੋਸ਼ਿਸ਼ ਕਰੇਗਾ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਨੇ ਇਹ ਵੀ ਕਿਹਾ ਕਿ ਲਖਨਊ ‘ਚ ਧਾਰਾ-144 ਲਾਗੂ ਹੈ ਅਤੇ ਹਾਲਾਤ ਵਿਗੜਨ ‘ਤੇ ਐੱਨ[ਐੱਸ[ਏ[ ਤਹਿਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਖੇਤਰਾਂ ‘ਚ ਰਿਹਾ ਸਭ ਤੋਂ ਵੱਧ ਪ੍ਰਭਾਵ ਕਿਸਾਨ ਅੰਦੋਲਨ ਦਾ ਸਭ ਤੋਂ ਵੱਧ ਪ੍ਰਭਾਵ ਦਿੱਲੀ ਤੋਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਅੰਬਾਲਾ, ਬਠਿੰਡਾ, ਰੋਹਤਕ, ਪਾਣੀਪਤ, ਜੰਮੀ, ਮੇਰਠ, ਗਾਜ਼ੀਆਬਾਦ, ਸ਼ਾਮਲੀ, ਸਹਾਰਨਪੁਰ, ਮੁਰਾਦਾਬਾਦ ਸਮੇਤ ਕਈ ਥਾਵਾਂ ‘ਤੇ ਨਜ਼ਰ ਆਇਆ ਰੇਲਵੇ ਮੁਤਾਬਿਕ ਪੰਜਾਬ ਅਤੇ ਹਰਿਆਣਾ ‘ਚ ਰੇਲ ਰੋਕੋ ਕਾਰਨ ਤਕਰੀਬਨ 50 ਗੱਡੀਆਂ ਪ੍ਰਭਾਵਿਤ ਹੋਈਆਂ ਜਦਕਿ 130 ਥਾਵਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ-ਰੋਹਤਕ ਅਤੇ ਦਿੱਲੀ-ਅੰਬਾਲਾ ਰੂਟ ਦੀਆਂ ਗੱਡੀਆਂ ਨੂੰ ਬੰਦ ਕਰ ਦਿੱਤਾ ਗਿਆ। ਸਭ ਤੋਂ ਵੱਧ ਅਸਰ ਅੰਬਾਲਾ-ਸੋਨੀਪਤ, ਪਾਣੀਪਤ ਤੇ ਜੀਂਦ ਅਤੇ ਬਠਿੰਡਾ ਰੂਟ ‘ਤੇ ਪਿਆ ਹੈ। ਜਾਣਕਾਰੀ ਮੁਤਾਬਿਕ ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੈਕਸ਼ਨ ਦਾ ਫ਼ਿਰੋਜ਼ਪੁਰ ਸਿਟੀ ਯਾਰਡ ਪ੍ਰਭਾਵਿਤ ਹੋਇਆ।
ਫ਼ਿਰੋਜ਼ਪੁਰ-ਲੁਧਿਆਣਾ ਸੈਕਸ਼ਨ ਦੇ ਅਜੀਤਵਾਲ, ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੈਕਸ਼ਨ ਦੇ ਗੁਰੂ ਹਰਸਹਾਏ ਅਤੇ ਫ਼ਿਰੋਜ਼ਪੁਰ-ਲੁਧਿਆਣਾ ਸੈਕਸ਼ਨ ਦੇ ਚੌਕੀਆਂ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਰੇਲਵੇ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ ਜਦਕਿ ਬਰੇਲੀ ਤੋਂ ਨਵੀਂ ਦਿੱਲੀ ਤੱਕ ਦੀ ਰੇਲਗੱਡੀ ਰੱਦ ਕਰ ਦਿੱਤੀ ਗਈ। ਹਾਪੁੜ ‘ਚ ਕਿਸਾਨਾਂ ਨੇ ਕੀਤਾ ਹੰਗਾਮਾ ਕਿਸਾਨਾਂ ਨੇ ਉੱਤਰ ਪ੍ਰਦੇਸ਼ ‘ਚ ਮੋਦੀ ਨਗਰ, ਮੁਜ਼ੱਫਰਨਗਰ ‘ਚ ਰੇਲ ਗੱਡੀਆਂ ਰੋਕ ਕੇ ਪ੍ਰਦਰਸ਼ਨ ਕੀਤਾ। ਹਾਪੁੜ ਦੇ ਗੜ੍ਹ ਮੁਕਤੇਸ਼ਵਰ ਰੇਲਵੇ ਸਟੇਸ਼ਨਾਂ ‘ਤੇ ਉਸ ਵੇਲੇ ਹੰਗਾਮੇ ਦੇ ਹਾਲਾਤ ਬਣ ਗਏ ਜਦੋਂ ਕੁਝ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਪੁਲਿਸ ਵਲੋਂ ਇਹ ਬੈਰੀਕੇਡ ਕਿਸਾਨਾਂ ਨੂੰ ਰੋਕਣ ਲਈ ਲਾਏ ਗਏ ਸਨ, ਜਿਸ ਕਾਰਨ ਪੁਲਿਸ ਅਤੇ ਕਿਸਾਨਾਂ ਦਰਮਿਆਨ ਧੱਕਾ-ਮੁੱਕੀ ਹੋਈ। ਬਾਅਦ ‘ਚ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਵਲੋਂ ਸਮਝਾਉਣ ਤੋਂ ਬਾਅਦ ਮਾਮਲਾ ਸ਼ਾਂਤ ਕੀਤਾ ਗਿਆ। ਮੋਰਚੇ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਕਿਸਾਨਾਂ ਨੇ ਬਿਲਾਸਪੁਰ ‘ਚ ਗ਼ਰੀਬ ਰਥ ਐਕਸਪ੍ਰੈੱਸ, ਖੁਰਜਾ ਜੰਕਸ਼ਨ ਤੇ ਗੋਮਤੀ ਐਕਸਪ੍ਰੈਂਸ, ਮਥੁਰਾ ਵਿਖੇ ਯਾਤਰੂ ਰੇਲ ਗੱਡੀ, ਬਰੇਲੀ ਤੋਂ ਪੀਲੀਭੀਤ ਜਾ ਰਹੀ ਰੇਲ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਕੁਝ ਸਮੇਂ ਬਾਅਦ ਪੁਲਿਸ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਉਨ੍ਹਾਂ ਨੇ ਗੱਡੀ ਨੂੰ ਜਾਣ ਦਿੱਤਾ। ਉੱਤਰ ਪ੍ਰਦੇਸ਼ ‘ਚ ਮੁਰਾਦਾਬਾਦ ਦੇ ਹਕੀਮਪੁਰ, ਅਮਰੋਹਾ ਦੇ ਮੰਡੀ ਧਨੋਰਾ, ਸ਼ਾਮਲੀ ਬਾਗਪਤ, ਸਕੌਤੀ, ਪਰਤਾਪੁਰ, ਚਿੱਤਰਕੂਟ, ਗੌਂਡਾ, ਮਹੋਲਾ ਆਦਿ ਕਈ ਥਾਵਾਂ ‘ਤੇ ਕਿਸਾਨਾਂ ਨੇ ਆਵਾਜਾਈ ਪ੍ਰਭਾਵਿਤ ਕੀਤੀ। ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਉੱਤਰ ਪ੍ਰਦੇਸ਼ ‘ਚ ਥਾਂ-ਥਾਂ ‘ਤੇ ਭਾਰੀ ਤਦਾਦ ‘ਚ ਪੁਲਿਸ ਦੀ ਤਾਇਨਾਤੀ ਕੀਤੀ ਗਈ। ਹਰਿਆਣਾ ‘ਚ ਵੀ ਕਿਸਾਨਾਂ ਨੇ ਜਾਮ ਕੀਤੀਆਂ ਪਟੜੀਆਂ ਹਰਿਆਣਾ ‘ਚ ਵੀ ਰੇਲ ਰੋਕੋ ਕਾਰਨ ਥਾਂ-ਥਾਂ ‘ਤੇ ਆਵਾਜਾਈ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਈ। ਕਿਸਨਾਂ ਨੇ ਰੇਵਾੜੀ ਰੇਲਵੇ ਸਟੇਸ਼ਨ ‘ਤੇ ਪਟੜੀਆਂ ‘ਤੇ ਬੈਠ ਕੇ ਰੇਵਾੜੀ-ਦਿੱਲੀ ਰੇਲ ਗੱਡੀ ਰੋਕ ਦਿੱਤੀ। ਰੋਹਤਕ ‘ਚ ਵੀ 5 ਥਾਵਾਂ ‘ਤੇ ਕਿਸਾਨ ਪਟੜੀਆਂ ‘ਤੇ ਬੈਠੇ ਨਜ਼ਰ ਆਏ ਹਾਲਾਂਕਿ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਕਈ ਥਾਵਾਂ ‘ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।
62 ਤੋਂ ਵੱਧ ਥਾਵਾਂ ‘ਤੇ ਰੋਕੀਆਂ ਰੇਲਾਂ ਪੰਜਾਬ ਭਰ ‘ਚ 62 ਤੋਂ ਵੱਧ ਥਾਵਾਂ ‘ਤੇ ਰੇਲਾਂ ਰੋਕੀਆਂ ਗਈਆਂ। ਸਵੇਰੇ ਦਸ ਵਜੇ ਰੇਲਵੇ ਲਾਈਨਾਂ ‘ਤੇ ਹਜ਼ਾਰਾਂ ਕਿਸਾਨਾਂ ਨੇ ਧਰਨੇ ਲਾਏ ਜੋ ਸ਼ਾਮ ਚਾਰ ਵਜੇ ਤੱਕ ਜਾਰੀ ਰਹੇ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਪੰਜਾਬ ਦੇ 16 ਜ਼ਿਿਲ੍ਹਆਂ ਵਿਚ 26 ਥਾਵਾਂ ‘ਤੇ 10 ਵਜੇ ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਕੀਤਾ ਗਿਆ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਭਾਰੀ ਗਿਣਤੀ ‘ਚ ਔਰਤਾਂ ਅਤੇ ਨੌਜਵਾਨਾਂ ਸਮੇਤ ਸਾਰੀਆਂ ਥਾਵਾਂ ‘ਤੇ ਸੈਂਕੜੇ ਹਜ਼ਾਰਾਂ ਦੀ ਤਾਦਾਦ ਵਿਚ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਹਮਾਇਤ ਵਜੋਂ ਮੁਲਾਜ਼ਮ, ਠੇਕਾ ਕਾਮੇ ਤੇ ਹੋਰ ਕਿਰਤੀ ਲੋਕਾਂ ਨੇ ਵੀ ਸੰਕੇਤਕ ਸ਼ਮੂਲੀਅਤ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਵੀ ਪੰਜਾਬ ਦੇ 12 ਜ਼ਿਿਲ੍ਹਆਂ ਵਿਚ 20 ਥਾਵਾਂ ‘ਤੇ ਰੇਲ ਮਾਰਗ ਜਾਮ ਕੀਤੇ ਗਏ। ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਮੋਗਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਜਲੰਧਰ, ਮੁਕਤਸਰ, ਫ਼ਰੀਦਕੋਟ, ਮੁਹਾਲੀ ਆਦਿ ਜ਼ਿਲ੍ਹਆਂ ਵਿਚ ਵੱਡੇ ਇਕੱਠਾਂ ਨੂੰ ਸੰਬੋਧਨ ਕੀਤਾ।
ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਪ੍ਰਭਾਵਿਤ ਕਿਸਾਨਾਂ ਦੇ ਰੇਲ ਰੋਕੂ ਅੰਦੋਲਨ ਕਰਕੇ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਿਹਾ। ਇਸ ਦੇ ਚੱਲਦਿਆਂ ਗੱਡੀ ਨੰਬਰ 04650 ਅੰਮ੍ਰਿਤਸਰ-ਜੈਨਗਰ (ਫਲਾਇੰਗ ਮੇਲ) ਆਪਣੇ ਨਿਰਧਾਰਤ ਸਮੇਂ 13[05 ਦੀ ਬਜਾਏ 16[50 ਵਜੇ, ਹਫ਼ਤਾਵਾਰੀ ਚੱਲਣ ਵਾਲੀ 04692 ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇੜ ਸਪੈਸ਼ਲ 14[30 ਵਜੇ ਦੀ ਬਜਾਏ 17.15 ਵਜੇ ਅਤੇ 00468 ਪਾਰਸਲ ਸਪੈਸ਼ਲ 16[00 ਵਜੇ ਦੀ ਬਜਾਏ 17.05 ਵਜੇ ਰਵਾਨਾ ਹੋਈ। ਯਾਤਰੀ ਹੋਏ ਖ਼ੱਜਲ ਖ਼ੁਆਰ ਕਈ ਥਾਵਾਂ ‘ਤੇ ਯਾਤਰੀ ਕਾਫੀ ਖੱਜਲ ਖੁਆਰ ਹੋਏ। ਪੰਜਾਬ ‘ਚ ਸਭ ਤੋਂ ਭੀੜ ਭੜੱਕੇ ਵਾਲੇ ਲੁਧਿਆਣਾ ਰੇਲਵੇ ਸਟੇਸ਼ਨ ਵਿਖੇ ਜੋਧਪੁਰ ਜਾਣ ਵਾਲੇ ਇਕ ਯਾਤਰੀ ਨੇ ਕਿਹਾ ਕਿ ਮੈਨੂੰ ਇਥੇ ਆ ਕੇ ਹੀ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਪਤਾ ਲੱਗਾ।
ਉਸ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਸਿਆਸੀ ਆਗੂਆਂ ਦੀਆਂ ਰਿਹਾਇਸ਼ਾਂ ਨੂੰ ਘੇਰਨ। ਉਨ੍ਹਾਂ ਨੂੰ ਜਨਤਾ ਬਾਰੇ ਸੋਚਣਾ ਚਾਹੀਦਾ ਹੈ। ਲੁਧਿਆਣਾ ਸਟੇਸ਼ਨ ‘ਤੇ ਹੀ ਇਕ ਵਿਅਕਤੀ ਆਪਣੇ ਪਰਿਵਾਰ ਨਾਲ ਯੂ[ਪੀ[ ਦੇ ਗੌਂਡਾ ਜਾਣ ਲਈ ਰੇਲ ਗੱਡੀ ਦੀ ਉਡੀਕ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੇ ਕਿਸੇ ਰਿਸ਼ਤੇਦਾਰ ਦੀ ਯੂ[ਪੀ[ ‘ਚ ਮੌਤ ਹੋ ਗਈ ਹੈ ਅਤੇ ਉਸ ਨੇ ਉਥੇ ਜ਼ਰੂਰੀ ਪਹੁੰਚਣਾ ਸੀ। ਪਟਿਆਲਾ ਰੇਲਵੇ ਸਟੇਸ਼ਨ ‘ਤੇ ਦਿਨੇਸ਼ ਜੋਸ਼ੀ ਨਾਂਅ ਦਾ ਇਕ ਵਿਅਕਤੀ ਆਪਣੇ ਬੱਚੇ ਲਈ ਦੁੱਧ ਅਤੇ ਗਰਮ ਪਾਣੀ ਦੀ ਭਾਲ ਕਰ ਰਿਹਾ ਸੀ ਕਿਉਂਕਿ ਜਿਸ ਗੱਡੀ ‘ਚ ਉਹ ਸਫਰ ਕਰ ਰਹੇ ਸਨ ਉਹ ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਰੋਕੀ ਗਈ ਸੀ।