ਆਰ.ਬੀ.ਆਈ ਨੇ ਲਖਨਊ ਦੇ ਇੰਡੀਅਨ ਮਰਕੈਂਟਾਈਲ ਕੋਆਪਰੇਟਿਵ ਬੈਂਕ ਲਿਮਟਿਡ ‘ਤੇ 1 ਲੱਖ ਰੁਪਏ ਦੀ ਨਿਕਾਸੀ ਸੀਮਾ ਸਮੇਤ ਹੋਰ ਵੀ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ।
ਆਰਬੀਆਈ ਅਨੁਸਾਰ ਇਹ ਪਾਬੰਦੀਆਂ 28 ਜਨਵਰੀ, 2022 ਤੋਂ ਲਾਗੂ ਹੋ ਗਈਆਂ ਹਨ। ਆਰਬੀਆਈ ਅਨੁਸਾਰ ਲਖਨਊ ਸਥਿਤ ਸਹਿਕਾਰੀ ਬੈਂਕ ਬਿਨਾਂ ਉਸਦੀ ਮਨਜ਼ੂਰੀ ਦੇ ਕੋਈ ਲੋਨ,ਨਵੀਨੀਕਰਨ ਜਾਰੀ ਨਹੀਂ ਕਰੇਗਾ ਤੇ ਨਾ ਹੀ ਕੋਈ ਨਿਵੇਸ਼ ਕਰੇਗਾ। ਆਰਬੀਆਈ ਨੇ ਕਿਹਾ ਕਿ ਬੈਂਕ ਦੇ ਕਿਸੇ ਵੀ ਜਮਾਕਰਤਾ ਨੂੰ ਬਚਤ, ਚਾਲੂ ਜਾਂ ਹੋਰ ਖਾਤਿਆਂ ‘ਚ ਕੁਲ ਰਾਸ਼ੀ ‘ਚੋਂ 1 ਲੱਖ ਰੁਪਏ ਤੋਂ ਵਧ ਰਾਸ਼ੀ ਕੱਢਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਆਰਬੀਆਈ ਨੇ ਜਮ੍ਹਾਂ ਕਰਤਾ ਸਿੱਖਿਆ ਤੇ ਜਾਗਰੂਕਤਾ ਫੰਡ ਯੋਜਨਾ, 2014 ਦੇ ਕੁਝ ਮਾਪਦੰਡਾਂ ਦੀ ਉਲੰਘਣਾ ਕਰਕੇ ਵਰਾਛਾ ਸਹਿਕਾਰੀ ਬੈਂਕ ਲਿਮਟਿਡ, ਸੂਰਤ ‘ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਤੇ ਮੋਗਾਵੀਰਾ ਕੋਆਪਰੇਟਿਵ ਬੈਂਕ ਲਿਮਟਿਡ, ਮੁੰਬਈ ‘ਤੇ ਕੇਵਾਈਸੀ ਮਾਨਦੰਡਾਂ ਨਾਲ ਸੰਬੰਧਤ ਕੁਝ ਹੁਕਮਾਂ ਦਾ ਪਾਲਣ ਨਾ ਕਰਨ ਕਰਕੇ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ। ਹਾਲਾਂਕਿ,ਆਰਬੀਆਈ ਨੇ ਕਿਹਾ ਕਿ ਇਹ ਜ਼ੁਰਮਾਨਾ ਰੈਗੂਲੇਟਰੀ ਪਾਲਣਾ ਵਿੱਚ ਕਮੀਆਂ ‘ਤੇ ਅਧਾਰਤ ਹੈ ਅਤੇ ਬੈਂਕਾਂ ਦੁਆਰਾ ਆਪਣੇ ਗਾਹਕਾਂ ਨਾਲ ਕੀਤੇ ਗਏ ਕਿਸੇ ਵੀ ਲੈਣ-ਦੇਣ ਜਾਂ ਸਮਝੌਤੇ ਦੀ ਸੀਮਾ ‘ਤੇ ਸਵਾਲ ਨਹੀਂ ਉਠਾਉਂਦਾ ਹੈ।
Leave a Reply