ਦੁਨੀਆਂ ਦੀਆਂ ਮਹਿੰਗੀਆਂ ਤੇ ਲਗਜ਼ਰੀ ਕਾਰ ਕੰਪਨੀਆਂ ‘ਚ ‘ਰੋਲਸ ਰਾਇਸ’ ਦਾ ਆਪਣਾ ਸਥਾਨ ਹੈ।
ਰੋਲਸ ਰਾਇਸ ਆਪਣੀਆਂ ਕਾਰਾਂ ਦੇ ਬਣਤਰ, ਵਿਸ਼ੇਸ਼ਤਾਵਾਂ ਤੇ ਲਗਜ਼ਰੀ ਲਈ ਪੂਰੀ ਦੁਨੀਆਂ ‘ਚ ਮਸ਼ਹੂਰ ਹੈ। ਹੁਣ ਰੋਲਸ ਰਾਇਸ ਦੀ ਸਭ ਤੋਂ ਮਹਿੰਗੀ ਕਾਰ ‘ਬੋਟ ਟੇਲ’ ਦੀ ਦੂਜੀ ਯੂਨਿਟ ਜਲਦ ਹੀ ਲਾਂਚ ਹੋਣ ਜਾ ਰਹੀ ਹੈ। ਇਸ ਕਾਰ ਨੂੰ ਇਸ ਸਾਲ 20 ਤੋਂ 22 ਮਈ ਤੱਕ ਇਟਲੀ ‘ਚ ਕੋਮੋ ਝੀਲ ਦੇ ਕੰਢੇ ਹੋਣ ਵਾਲੇ ਲਗਜ਼ਰੀ ਈਵੈਂਟ ਵਿਲਾ ਡੀ’ਐਸਟ ‘ਚ ਪ੍ਰਦਰਸ਼ਿਤ ਕੀਤਾ ਜਾਵੇਗਾ।
ਰੋਲਸ ਰਾਇਸ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਬੋਟ ਟੇਲ ਦੇ ਸਿਰਫ਼ ਤਿੰਨ ਮਾਡਲ ਬਣਾਏਗੀ, ਜਿਸ ਦੀ ਕੀਮਤ ਭਾਰਤੀ ਮੁਦਰਾ ‘ਚ ਲਗਭਗ 208 ਕਰੋੜ ਰੁਪਏ ਹੋ ਸਕਦੀ ਹੈ। ਰੋਲਸ ਰੋਇਸ ਨੇ ਅਕਤੂਬਰ 2021 ‘ਚ ਕੰਕਾਰਸੋ ਡੀ ਏਲੇਗਾਨਜਾ ਵਿਲਾ ਡੀ ਐਸਟ ਵਿਖੇ ਇਸ ਕਾਰ ਦੀ ਪਹਿਲੀ ਯੂਨਿਟ ਪੇਸ਼ ਕੀਤੀ ਸੀ, ਜੋ ਕਿ ਪੂਰੀ ਤਰ੍ਹਾਂ ਹੈਂਡਮੇਡ ਸੀ। ਉੱਖੇ ਬੀ ਇਸ ਕਾਰ ਦੀ ਦੂਜੀ ਯੂਨਿਟ ਨੂੰ ਇਸ ਸਾਲ ਪ੍ਰਦਰਸ਼ਿਤ ਕੀਤਾ ਜਾਵੇਗਾ।
Leave a Reply