ਰੋਮਾਨੀਆ ਦੀ ਸ਼ਿਪ ‘ਤੇ ਰੂਸ ਦਾ ਮਿਜ਼ਾਇਲ ਹਮਲਾ; ਜੰਗ ‘ਚ ਕੁੱਦ ਸਕਦੈ ਅਮਰੀਕਾ

ਰੋਮਾਨੀਆ ਦੀ ਸ਼ਿਪ ‘ਤੇ ਰੂਸ ਦਾ ਮਿਜ਼ਾਇਲ ਹਮਲਾ; ਜੰਗ ‘ਚ ਕੁੱਦ ਸਕਦੈ ਅਮਰੀਕਾ

ਯੁਕਰੇਨ ‘ਤੇ ਰੂਸ ਦੇ ਹਮਲੇ ਜਾਰੀ ਹਨ। ਰਾਜਧਾਨੀ ਕੀਵ ਵਿੱਚ ਤਾਜਾ 7 ਵੱਡੇ ਧਮਾਕੇ ਹੋਏ। ਹੁਣ ਇਸ ਜੰਗ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਲੈਕ ਸੀ ਵਿੱਚ ਰੂਸ ਨੇ ਰੋਮਾਨੀਆ ਦੇ ਇੱਕ ਸ਼ਿਪ ‘ਤੇ ਮਿਸਾਈਲ ਹਮਲਾ ਕੀਤਾ। ਇਸ ਵਿੱਚ ਅੱਗ ਲੱਗ ਗਈ।

ਇਹ ਬਹੁਤ ਹੀ ਅਹਿਮ ਖਬਰ ਹੈ। ਦਰਅਸਲ ਰੋਮਾਨੀਆ ਨਾਟੋ ਦਾ ਮੈਂਬਰ ਹੈ ਤੇ ਨਾਟੋ ਹੁਣ ਤੱਕ ਰੂਸ ਖਿਲਾਫ ਜੰਗ ਵਿੱਚ ਇਸ ਲਈ ਨਹੀਂ ਕੁੱਦਿਆ, ਕਿਉਂਕਿ ਉਸ ਦਾ ਕਹਿਣਾ ਹੈ ਕਿ ਯੂਕਰੇਨ ਨਾਟੋ ਦਾ ਮੈਂਬਰ ਨਹੀਂ ਹੈ ਇਸ ਲਈ ਅਸੀਂ ਉਸ ਦੀ ਸਿੱਧੀ ਫੌਜੀ ਮਦਦ ਨਹੀਂ ਕਰ ਸਕਦੇ। ਇਸ ਦਾ ਮਤਲਬ ਹੁਣ ਸਾਫ ਹੈ ਕਿ ਹੁਣ ਅਮਰੀਕਾ ਵੀ ਇਸ ਜੰਗ ਵਿੱਚ ਕੁੱਦ ਸਕਦਾ ਹੈ ਕਿਉਂਕਿ ਅਮਰੀਕਾ ਨੇ ਕਿਹਾ ਸੀ ਕਿ ਜੇ ਕਿਸੇ ਨਾਟੋ ਮੈਂਬਰ ‘ਤੇ ਹਮਲਾ ਹੁੰਦਾ ਹੈ ਤਾਂ ਉਹ ਕਾਰਵਾਈ ਕਰਨ ‘ਚ ਸਮਾਂ ਨਹੀਂ ਲਾਏਗਾ।

ਦੂਜੇ ਪਾਸੇ ਰੂਸ ਸਰਕਾਰ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਡਿਪਲੋਮੈਟਸ ਨੂੰ ਗੱਲਬਾਤ ਲਈ ਬੇਲਾਰੂਸ ਦੀ ਰਾਜਧਾਨੀ ਮਿੰਸਕ ਭੇਜ ਸਕਦੀ ਹੈ। ਇਸ ਬਾਰੇ ਰੂਸ ਵੱਲੋਂ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਸ ਨੇ ਯੂਕਰੇਨੀ ਸੇਨਾ ਦੇ ਸਰੇਂਡਰ ਦੀ ਸ਼ਰਤ ਰੱਖੀ ਸੀ। ਉਥੇ ਹੀ ਯੂਕਰੇਨ ਦੇ ਰੱਖਿਆ ਮੰਤਰਾਲਾ ਨੇ ਵੀ ਦਾਅਵਾ ਕੀਤਾ ਹੈ ਕਿ ਹੁਣ ਤੱਕ ਸਾਡੀ ਸੈਨਾ ਨੇ 1000 ਤੋਂ ਵੱਧ ਰੂਸੀ ਸੈਨਿਕਾਂ ਨੂੰ ਮਾਰ ਸੁੱਟਿਆ ਹੈ।

Leave a Reply

Your email address will not be published.