ਰੇਂਜ ਰੋਵਰ ਐਸਯੂਵੀ,  ਕਮਾਲ ਦੇ ਫ਼ੀਚਰ ਤੇ ਕੀਮਤ

ਜੈਗੁਆਰ ਲੈਂਡ ਰੋਵਰ ਇੰਡੀਆ ਨੇ ਭਾਰਤ ਵਿੱਚ ਨਵੀਂ ਰੇਂਜ ਰੋਵਰ ਐਸ-ਵੀ ਐਸਯੂਵੀ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਰੇਂਜ ਰੋਵਰ ਐਸਵੀ ਜੋ ਪਹਿਲਾਂ ਹੀ ਗਲੋਬਲ ਮਾਰਕੀਟ ਵਿੱਚ ਪੇਸ਼ ਕੀਤੀ ਜਾ ਚੁੱਕੀ ਹੈ, ਹੁਣ ਇਹ ਭਾਰਤੀ ਗਾਹਕਾਂ ਲਈ ਵੀ ਉਪਲਬਧ ਹੋਵੇਗੀ।

ਲੈਂਡ ਰੋਵਰ ਇੰਡੀਆ ਨੇ ਦੇਸ਼ ਵਿੱਚ ਰੇਂਜ ਰੋਵਰ ਐਸਵੀ ਲਈ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਏਸਵੀ ਵੇਰੀਐਂਟ ਨੂੰ ਕੰਪਨੀ ਦੇ ਸਪੈਸ਼ਲ ਵਹੀਕਲ ਆਪ੍ਰੇਸ਼ਨ ਡਿਵੀਜ਼ਨ ਦੁਆਰਾ ਚਾਲੂ ਕੀਤਾ ਗਿਆ ਹੈ। ਨਵੀਂ ਫਲੈਗਸ਼ਿਪ ਦੇ ਨਾਲ ਨਵੇਂ ਡਿਜ਼ਾਈਨ ਥੀਮ ਅਤੇ ਅਲੱਗ ਅਲੱਗ ਫੀਚਰਸ ਦੇ ਵਿਕਲਪ ਉਪਲਬਧ ਹਨ। ਨਵੀਂ ਰੇਂਜ ਰੋਵਰ ਏਸਵੀ ਵਿੱਚ ਵੱਖ-ਵੱਖ ਬੰਪਰ, ਨਵੀਂ 5-ਬਾਰ ਗ੍ਰਿਲ, ਵਿਸ਼ੇਸ਼ ਲੱਕੜ ਅਤੇ ਚਮਕਦਾਰ ਪਲੇਟਿਡ ਧਾਤੂਆਂ ਸਮੇਤ ਵੱਖ-ਵੱਖ ਇੰਟੀਰੀਅਰ ਫੀਚਰਸ ਦਿੱਤੇ ਗਏ ਹਨ। 2022 ਰੇਂਜ ਰੋਵਰ ਏਸਵੀ ਕਈ ਕਸਟਮਾਈਜ਼ੇਸ਼ਨ ਵਿਕਲਪਾਂ ਦੇ ਨਾਲ ਆਉਂਦਾ ਹੈ। ਏਸਯੂਵੀ ਨੂੰ ਲੈਂਡ ਰੋਵਰ ਦੇ ਸਪੈਸ਼ਲ ਵਹੀਕਲ ਆਪਰੇਸ਼ਨਸ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਸਟੈਂਡਰਡ ਅਤੇ ਲੰਬੇ ਵ੍ਹੀਲਬੇਸ ਦੋਨਾਂ ਸੰਸਕਰਣਾਂ ਵਿੱਚ ਆਵੇਗਾ। ਇਸ ਵਿੱਚ ਪਹਿਲੀ ਵਾਰ ਲਾਂਗ ਵ੍ਹੀਲਬੇਸ ਸੰਸਕਰਣ ਲਈ ਪੰਜ-ਸੀਟ ਸਟ੍ਰਕਚਰ ਸ਼ਾਮਲ ਹੈ। 2022 ਰੇਂਜ ਰੋਵਰ ਤਿੰਨ ਇੰਜਣ ਵਿਕਲਪਾਂ ਦੇ ਨਾਲ ਆਉਂਦਾ ਹੈ। ਇਸ ਦਾ 3.0-ਲੀਟਰ ਮਾਈਲਡ-ਹਾਈਬ੍ਰਿਡ ਪੈਟਰੋਲ ਇੰਜਣ 394 ਐਚਪੀ ਦੀ ਪਾਵਰ ਅਤੇ 550 ਐਨਐਮ ਪੀਕ ਟਾਰਕ ਪੈਦਾ ਕਰ ਸਕਦਾ ਹੈ ਜਦੋਂ ਕਿ ਇਸ ਦਾ ਡੀਜ਼ਲ ਯੂਨਿਟ 341ਐਚਪੀ ਦੀ ਪਾਵਰ ਅਤੇ 700 ਐਨਐਮ ਪੀਕ ਟਾਰਕ ਪੈਦਾ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਤੀਜਾ ਵਿਕਲਪ ਵੱਡੇ ਇੰਜਣ ਦਾ ਹੈ। ਇਹ 4.4-ਲੀਟਰ ਟਵਿਨ-ਟਰਬੋ ਵੀ8 ਇੰਜਣ ਦੁਆਰਾ ਸੰਚਾਲਿਤ ਹੈ ਜੋ 515ਐਚ ਪੀ ਅਤੇ 750ਐਨ ਐਮ ਪੀਕ ਟਾਰਕ ਪੈਦਾ ਕਰਦਾ ਹੈ। 

ਨਵੀਂ ਰੇਂਜ ਰੋਵਰ ਨੂੰ ਇੱਕ ਨਵੀਂ 13.1-ਇੰਚ ਦੀ ਕਰਵਡ ਟੱਚਸਕ੍ਰੀਨ ਇੰਫੋਟੇਨਮੈਂਟ ਸਕ੍ਰੀਨ ਮਿਲਦੀ ਹੈ, ਜੋ ਕਿ ਲੈਂਡ ਰੋਵਰ ਦੇ ਨਵੀਨਤਮ ਪੀਵੀ ਪ੍ਰੋ ਸਿਸਟਮ ਨਾਲ ਮੇਲ ਖਾਂਦੀ ਹੈ। ਇਹ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਲਈ ਕੰਪੈਟੀਬਲ ਬਣਾਈ ਗਈ ਹੈ। ਕਾਰ ਵਿੱਚ ਪਿਛੇ ਬੈਠੇ ਯਾਤਰੀਆਂ ਲਈ ਇੱਕ 11.4 ਇੰਚ ਟੱਚਸਕਰੀਨ ਪੇਅਰ ਯੂਨਿਟ ਵੀ ਹੈ। ਇਸ ਦੇ ਨਾਲ ਹੀ ਕਾਰ ਦੇ ਕੈਬਿਨ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਕੈਬਿਨ ਏਅਰ ਪਿਊਰੀਫੀਕੇਸ਼ਨ ਪ੍ਰੋ ਦਿੱਤਾ ਗਿਆ ਹੈ। ਇਹ SUV 5 ਮੀਟਰ ਤੋਂ ਜ਼ਿਆਦਾ ਲੰਬੀ ਹੈ। ਕੰਪਨੀ ਨੂੰ ਦੇਖਦੇ ਹੋਏ, ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ ਲਗਭਗ 3.5 – 4 ਕਰੋੜ ਰੁਪਏ ਰੱਖ ਜਾਵੇਗੀ।

Leave a Reply

Your email address will not be published. Required fields are marked *