ਰੂਸ-ਯੂਕਰੇਨ ਸੰਕਟ ਵਿਚਾਲੇ ਮੂਧੇ-ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਸੈਂਸੈਕਸ

ਰੂਸ-ਯੂਕਰੇਨ ਸੰਕਟ ਵਿਚਾਲੇ ਮੂਧੇ-ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਸੈਂਸੈਕਸ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ।

ਜੰਗ ਦੇ ਡਰ ਤੋਂ ਪਹਿਲਾਂ ਹੀ ਸ਼ੇਅਰ ਬਾਜ਼ਾਰ ਨੂੰ ਝਟਕਾ ਲੱਗਿਆ ਹੈ ਅਤੇ  ਖੁੱਲ੍ਹਦੇ ਸਾਰ ਹੀ ਸ਼ੇਅਰ ਬਾਜ਼ਾਰ ਵਿੱਚ ਭਾਜੜ ਮਚ ਗਈ। ਸੈਂਸੈਕਸ ਅਤੇ ਨਿਫਟੀ ਨੇ ਸਾਲ ਦੀ ਵੱਡੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਕੀਤਾ। ਪਹਿਲੇ ਹੀ ਮਿੰਟ ਵਿੱਚ ਬੰਬੇ ਸਟਾਕ ਐਕਸਚੇਂਜ ਦਾ ਸੈਂਸੇਕਸ 1,900 ਅੰਕ ਡਿੱਗ ਕੇ 55,338 ‘ਤੇ ਪਹੁੰਚ ਗਿਆ ਹੈ। ਸ਼ੁਰੂਆਤੀ ਮਿੰਟਾਂ ‘ਚ ਨਿਵੇਸ਼ਕਾਂ ਨੂੰ 8 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੈਂਸੇਕਸ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 247.18 ਲੱਖ ਕਰੋੜ ਰੁਪਏ ਹੈ, ਜੋ ਕੱਲ੍ਹ 255 ਲੱਖ ਕਰੋੜ ਰੁਪਏ ਸੀ ।

ਦਰਅਸਲ, ਰੂਸ ਨੇ ਯੂਕਰੇਨ ‘ਤੇ ਹਮਲੇ ਦਾ ਐਲਾਨ ਕਰ ਦਿੱਤਾ ਹੈ । ਇਸ ਕਾਰਨ ਦੁਨੀਆ ਦੇ ਸਾਰੇ ਸ਼ੇਅਰ ਬਾਜ਼ਾਰ ਗਿਰਾਵਟ ਵਿੱਚ ਹਨ। ਅੱਜ ਸੈਂਸੈਕਸ 1,814 ਅੰਕ ਡਿੱਗ ਕੇ 55,416 ‘ਤੇ ਖੁੱਲ੍ਹਿਆ ਸੀ । ਪਹਿਲੇ ਘੰਟੇ ਵਿੱਚ ਇਸ ਨੇ 55,984 ਦੀ ਉੱਪਰੀ ਤੇ 55,375 ਦਾ ਹੇਠਲੇ ਪੱਧਰ ਬਣਾਇਆ। ਇਸ ਦੇ ਸਾਰੇ 30 ਸ਼ੇਅਰ ਗਿਰਾਵਟ ਵਿੱਚ ਹਨ। ਮੁੱਖ ਗਿਰਾਵਟ ਵਾਲੇ ਸ਼ੇਅਰਾਂ ਵਿੱਚ ਟਾਟਾ ਸਟੀਲ, ਅਲਟਰਾਟੈਕ ਸੀਮੈਂਟ, ਏਅਰਟੈੱਲ, ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ ਦੇ ਸ਼ੇਅਰ 3-3% ਤੋਂ ਜ਼ਿਆਦਾ ਟੁੱਟੇ ਹਨ। 

ਇਸੇ ਤਰ੍ਹਾਂ ਟੇਕ ਮਹਿੰਦਰਾ, ਟੀਸੀਐਸ, ਵਿਪਰੋ, ਐਚਸੀਐਲ ਟੈਕ, ਐਚਡੀਐਫਸੀ, ਐਸਬੀਆਈ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਐਚਡੀਐਫਸੀ ਬੈਂਕ, ਇਨਫੋਸਿਸ, ਐਕਸਿਸ ਬੈਂਕ, ਬਜਾਜ ਫਾਈਨਾਂਸ, ਮਾਰੂਤੀ, ਡਾ. ਰੈੱਡੀ, ਹਿੰਦੁਸਤਾਨ ਯੂਨੀਲੀਵਰ ਅਤੇ ਆਈਟੀਸੀ ਦੇ ਸਟਾਕ 2 ਤੋਂ 3% ਤੱਕ ਟੁੱਟੇ ਹਨ। ਪਾਵਰਗਰਿੱਡ, ਰਿਲਾਇੰਸ ਇੰਡਸਟਰੀਜ਼, ਏਸ਼ੀਅਨ ਪੇਂਟਸ, ਕੋਟਕ ਬੈਂਕ, ਟਾਈਟਨ, ਨੇਸਲੇ, ਸਨਫਾਰਮਾ ਅਤੇ ਐਨਟੀਪੀਸੀ ਦੇ ਸ਼ੇਅਰ 1-1 ਫੀਸਦੀ ਤੱਕ ਡਿੱਗੇ ਹਨ ।

ਸੈਂਸੈਕਸ ਦੇ 56 ਸਟਾਕ ਉਪਰਲੇ ਸਰਕਟ ਵਿੱਚ ਹਨ ਅਤੇ 362 ਹੇਠਲੇ ਸਰਕਟ ਵਿੱਚ ਹਨ। ਇਸਦਾ ਮਤਲਬ ਹੈ ਕਿ ਉਹਨਾਂ ਦੇ ਸ਼ੇਅਰ ਇੱਕ ਦਿਨ ਵਿੱਚ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਨਹੀਂ ਡਿੱਗ ਸਕਦੇ ਅਤੇ ਨਾ ਹੀ ਵੱਧ ਸਕਦੇ ਹਨ। ਸੈਂਸੇਕਸ ਵਿੱਚ ਸੂਚੀਬੱਧ ਕੰਪਨੀਆਂ ਵਿੱਚੋਂ 2,378 ਸ਼ੇਅਰਾਂ ਵਿੱਚ ਗਿਰਾਵਟ ਅਤੇ 270 ਸ਼ੇਅਰ ਲਾਭ ਵਿੱਚ ਹਨ। 35 ਸ਼ੇਅਰ ਇੱਕ ਸਾਲ ਦੇ ਉੱਚ ਪੱਧਰ ‘ਤੇ ਅਤੇ 171 ਹੇਠਲੇ ਪੱਧਰ ‘ਤੇ ਕਾਰੋਬਾਰ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 600 ਅੰਕ ਡਿੱਗ ਕੇ 16,500 ‘ਤੇ ਕਾਰੋਬਾਰ ਕਰ ਰਿਹਾ ਹੈ। ਇਹ 16,548 ‘ਤੇ ਖੁੱਲ੍ਹਿਆ ਸੀ ਅਤੇ 16,705 ‘ਤੇ ਉੱਪਰੀ ਪੱਧਰ ਅਤੇ 16,546 ਦਾ ਹੇਠਲਾ ਪੱਧਰ ਬਣਾਇਆ। ਇਸ ਦੇ ਸਾਰੇ 50 ਸ਼ੇਅਰ ਹੇਠਾਂ ਹਨ । ਡਿੱਗਣ ਵਾਲੇ ਮੁਖ ਸ਼ੇਅਰਾਂ ਵਿੱਚ ਟਾਟਾ ਮੋਟਰਜ਼, ਟਾਟਾ ਸਟੀਲ, ਯੂਪੀਐਲ, ਇੰਡਸਇੰਡ ਬੈਂਕ ਅਤੇ ਅਡਾਨੀ ਪੋਰਟ ਹਨ ।

Leave a Reply

Your email address will not be published.