ਰੂਸ ਨੇ ਕੀਤਾ ਜੰਗ ਦਾ ਐਲਾਨ, ਪੁਤਿਨ ਦੀ ਨਾਟੋ ਨੂੰ ਧਮਕੀ -“ਯੂਕਰੇਨ ਦਾ ਸਾਥ ਦਿੱਤਾ ਤਾਂ ਗੰਭੀਰ ਹੋਣਗੇ ਨਤੀਜੇ

ਰੂਸ ਨੇ ਕੀਤਾ ਜੰਗ ਦਾ ਐਲਾਨ, ਪੁਤਿਨ ਦੀ ਨਾਟੋ ਨੂੰ ਧਮਕੀ -“ਯੂਕਰੇਨ ਦਾ ਸਾਥ ਦਿੱਤਾ ਤਾਂ ਗੰਭੀਰ ਹੋਣਗੇ ਨਤੀਜੇ

ਯੂਕਰੇਨ ਤੇ ਰੂਸ ਵਿੱਚ ਵੱਧ ਰਹੇ ਤਣਾਅ ਦਰਮਿਆਨ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਫੌਜੀ ਕਾਰਵਾਈ ਦਾ ਹੁਕਮ ਦਿੱਤਾ ਹੈ ।

ਪੁਤਿਨ ਨੇ ਕਿਹਾ ਕਿ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟ ਦੇਵੇ । ਇਸ ਤੋਂ ਬਾਅਦ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਹਨ । ਉੱਥੇ ਹੀ ਰੂਸੀ ਰਾਸ਼ਟਰਪਤੀ ਨੇ ਨਾਟੋ ਤੇ ਅਮਰੀਕਾ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਯੂਕਰੇਨ ਦਾ ਸਾਥ ਦਿੱਤਾ ਤਾਂ ਇਸਦੇ ਨਤੀਜੇ ਭੁਗਤਣੇ ਪੈਣਗੇ।

ਪੁਤਿਨ ਨੇ ਯੂਕਰੇਨ ‘ਤੇ ਫੌਜੀ ਕਾਰਵਾਈ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਰੂਸ ਦਾ ਯੂਕਰੇਨ ‘ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਪਰ ਜੇਕਰ ਕੋਈ ਬਾਹਰੀ ਖਤਰਾ ਹੁੰਦਾ ਹੈ, ਤਾਂ ਉਸ ਦਾ ਤੁਰੰਤ ਜਵਾਬ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ ਨੇੜੇ ਕਰੀਬ 2 ਲੱਖ ਸੈਨਿਕ ਤਾਇਨਾਤ ਕੀਤਾ ਹੈ । ਫੌਜੀ ਮੁਹਿੰਮ ਦਾ ਐਲਾਨ ਕਰਦਿਆਂ ਹੀ ਰੂਸ ਵੱਲੋਂ ਧਮਾਕੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਰਿਪੋਰਟਾਂ ਅਨੁਸਾਰ ਕ੍ਰਮਾਤੋਸਕ ਵਿੱਚ 2 ਧਮਾਕੇ ਸੁਣੇ ਗਏ ਹਨ। ਰੂਸੀ ਫੌਜ ਕਰੀਮੀਆ ਦੇ ਰਸਤੇ ਯੂਕਰੇਨ ਵਿੱਚ ਦਾਖਲ ਹੋ ਰਹੀ ਹੈ। 

ਇਸ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਪਣੇ ਦੇਸ਼ ਤੋਂ ਬਾਹਰ ਫੌਜੀ ਤਾਕਤ ਦੀ ਵਰਤੋਂ ਕਰਨ ਦਾ ਅਧਿਕਾਰ ਦਿੱਤੇ ਜਾਣ ਤੋਂ ਬਾਅਦ ਯੂਕਰੇਨ ਨੇ ਬੁੱਧ ਨੂੰ ਦੇਸ਼ ਵਿਆਪੀ ਐਮਰਜੈਂਸੀ ਦੀ ਘੋਸ਼ਣਾ ਕੀਤੀ। ਇਸ ਦੌਰਾਨ ਪੱਛਮੀ ਦੇਸ਼ਾਂ ਨੇ ਰੂਸ ਦੇ ਖਿਲਾਫ ਕਈ ਪਾਬੰਦੀਆਂ ਦੀ ਘੋਸ਼ਣਾ ਕੀਤੀ ਅਤੇ ਮਾਸਕੋ ਨੇ ਯੂਕਰੇਨ ਵਿੱਚ ਆਪਣੇ ਦੂਤਾਵਾਸਨੂੰ ਖਾਲੀ ਕਰ ਕੇ ਡਿਪਲੋਮੈਟਿਕ ਕਰਮਚਾਰੀਆਂ ਨੂੰ ਬਾਹਰ ਕੱਢ ਲਿਆ । ਯੂਕਰੇਨ ਦੇ ਸੰਸਦ ਮੈਂਬਰਾਂ ਨੇ ਦੇਸ਼ ਵਿਆਪੀ ਐਮਰਜੈਂਸੀ ਲਾਗੂ ਕਰਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਦੇ ਆਦੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਦੱਸ ਦੇਈਏ ਕਿ ਰੂਸ ਵੱਲੋਂ ਫੌਜੀ ਕਾਰਵਾਈ ਦਾ ਆਦੇਸ਼ ਦੇਣ ਤੋਂ ਪਹਿਲਾਂਸਰਹੱਦ ‘ਤੇ ਲਗਾਤਾਰ ਵੱਧ ਰਹੇ ਤਣਾਅ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਨੇ ਟੀਵੀ ‘ਤੇ ਲਾਈਵ ਆ ਕੇ ਜੰਗ ਨੂੰ ਟਾਲਣ ਦੀ ਭਾਵੁਕ ਅਪੀਲ ਕੀਤੀ । ਉਨ੍ਹਾਂ ਨੇ ਰੂਸੀ ਲੋਕਾਂ ਨੂੰ ਰੂਸ-ਯੂਕਰੇਨ ਦੇ ਸਾਂਝੇ ਇਤਿਹਾਸ ਅਤੇ ਸੱਭਿਆਚਾਰ ਦੀ ਵੀ ਯਾਦ ਦਿਵਾਈ । ਜੇਲੇਂਸਕੀ ਨੇ ਕਿਹਾ ਕਿ ਉਸਨੇ ਵਲਾਦੀਮੀਰ ਪੁਤਿਨ ਨੂੰ ਫੋਨ ਵੀ ਕੀਤਾ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸ਼ਾਂਤੀ ਚਾਹੁੰਦਾ ਹੈ।

Leave a Reply

Your email address will not be published.