ਰੂਸ ਨਾਲ ਹਮਲੇ ਵਿਚਾਲੇ ਯੂਕਰੇਨ ਦਾ ਫੌਜੀ ਜਹਾਜ਼ ਕੀਵ ਨੇੜੇ ਕ੍ਰੈਸ਼, 14 ਜਣੇ ਸਨ ਸਵਾਰ

ਰੂਸ ਨਾਲ ਹਮਲੇ ਵਿਚਾਲੇ ਯੂਕਰੇਨ ਦਾ ਫੌਜੀ ਜਹਾਜ਼ ਕੀਵ ਨੇੜੇ ਕ੍ਰੈਸ਼, 14 ਜਣੇ ਸਨ ਸਵਾਰ

ਯੂਕਰੇਨ ਤੇ ਰੂਸ ਦੇ ਹਮਲੇ ਵਿਚਕਾਰ ਯੂਕਰੇਨ ਦਾ ਫੌਜੀ ਜਹਾਜ਼ ਕੀਵ ਨੇੜੇ ਕ੍ਰੈਸ਼ ਹੋਣ ਦੀ ਖ਼ਬਰ ਹੈ। ਇਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ।

ਕਿਹਾ ਇਹ ਵੀ ਜਾ ਰਿਹਾ ਹੈ ਕਿ ਯੂਕਰੇਨ ਦੇ ਮਿਲਟਰੀ ਜਹਾਜ਼ ਨੂੰ ਰੂਸ ਵੱਲੋਂ ਡੇਗਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਯੂਕਰੇਨ ਦੇ ਮਿਲਟਰੀ ਜਹਾਜ਼ ਵਿੱਚ 14 ਲੋਕ ਸਵਾਰ ਸਨ। ਹਾਲਾਂਕਿ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਸ ਹਵਾਈ ਹਾਦਸੇ ਵਿੱਚ ਕਿੰਨੇ ਲੋਕਾਂ ਦੀ ਜਾਨ ਗਈ।ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਇੱਕ ਰਿਪੋਰਟ ਵਿੱਚ ਇਹ ਵੀ ਦਾ੍ਵਾ ਹੈ ਕਿ ਰੂਸੀ ਸੈਨਿਕਾਂ ਨੇ ਯੂਕਰੇਨ ਦੇ ਮਿਲਟਰੀ ਜਹਾਜ਼ ਨੂੰ ਕ੍ਰੈਸ਼ ਕੀਤਾ, ਇਸ ਘਟਨਾ ਵਿੱਚ ਪੰਜ ਲੋਕ ਮਾਰੇ ਗਏ ਹਨ। ਯੂਕਰੇਨ ਪੁਲਿਸ ਤੇ ਰਾਜ ਐਮਰਜੈਂਸੀ ਸੇਵਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।

ਦੂਜੇ ਪਾਸੇ ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਇਥੇ ਫਸੇ ਭਾਰਤੀਆਂ ਲਈ ਤੀਜੀ ਐਡਵਾਇਜ਼ਰੀ ਜਾਰੀ ਕੀਤੀ ਹੈ। ਭਾਰਤੀ ਦੂਤਘਰ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੁਝ ਥਾਵਾਂ ‘ਤੇ ਏਅਰ ਸਾਇਰਨ ਤੇ ਬੰਬ ਦੀ ਚਿਤਾਵਨੀ ਸੁਣਾਈ ਦੇ ਰਹੀ ਹੈ। ਜੇ ਤੁਸੀਂ ਵੀ ਅਜਿਹੀ ਕਿਸੇ ਸਥਿਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਗੂਗਲ ਮੈਪ ‘ਤੇ ਬੰਬ ਤੋਂ ਬਚਾਅ ਵਾਲੇ ਨੇੜਲੇ ਬੰਬ ਸ਼ੈਲਟਰਾਂ ਦਾ ਵੇਰਵਾ ਮੁਹੱਈਆ ਹੈ, ਜਿਨ੍ਹਾਂ ਵਿੱਚੋਂ ਕਈ ਸ਼ੈਲਟਰ ਅੰਡਰਗ੍ਰਾਊਂਡ ਮੈਟਰੋ ਵਿੱਚ ਹਨ। ਦੂਤਘਰ ਨੇ ਕਿਹਾ ਕਿ ਕੀਵ ਵਿੱਚ ਰਹਿਣ ਵਾਲਿਆਂ ਲਈ, ਕੀਵ ਸ਼ਹਿਰ ਪ੍ਰਸ਼ਾਸਨ ਦਾ ਅਧਿਕਾਰਕ ਲਿੰਕ ਦਿੱਤਾ ਗਿਆ ਹੈ।

Leave a Reply

Your email address will not be published.