ਰੂਸ ਦੇ ਪੁਲਾੜ ਮੁਖੀ ਦੀ ਚਿਤਾਵਨੀ, ‘ਭਾਰਤ ‘ਤੇ ਡੇਗ ਸਕਦੇ ਹਾਂ ਆਈ.ਐੱਸ.ਐੱਸ ਦਾ 500 ਟਨ ਭਾਰੀ ਸਟ੍ਰਕਚਰ’

ਰੂਸ ਦੇ ਪੁਲਾੜ ਮੁਖੀ ਦੀ ਚਿਤਾਵਨੀ, ‘ਭਾਰਤ ‘ਤੇ ਡੇਗ ਸਕਦੇ ਹਾਂ ਆਈ.ਐੱਸ.ਐੱਸ ਦਾ 500 ਟਨ ਭਾਰੀ ਸਟ੍ਰਕਚਰ’

ਯੂਕਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਜਿਸ ਤਰ੍ਹਾਂ ਤੋਂ ਰੂਸ ‘ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ, ਉਹ ਉਸ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ ਹੈ।

ਮਾਸਕੋ ਨੂੰ ਲੱਗ ਰਿਹਾ ਹੈ ਕਿ ਇਸ ਨਾਲ ਕੌਮਾਂਤਰੀ ਪੁਲਾੜ ਮਿਸ਼ਨ ਦੇ ਕੰਮ ਵਿਚ ਵੀ ਰੁਕਾਵਟ ਹੋਵੇਗੀ। ਇਹੀ ਵਜ੍ਹਾ ਹੈ ਕਿ ਉਸ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।ਰੂਸ ਨੇ ਅਮਰੀਕਾ ਨੂੰ ਕਿਹਾ ਹੈ ਕਿ ਜੇਕਰ ਉਹ ਸਹਿਯੋਗ ਨਹੀਂ ਦਿੰਦਾ ਤਾਂ ਬੇਕਾਬੂ ਆਰਬਿਟ ਡਿੱਗੇਗਾ ਤੇ ਰੂਸ ਉਸ ਦੀ ਚਪੇਟ ਵਿਚ ਨਹੀਂ ਆਉਣ ਵਾਲਾ, ਸਗੋਂ ਖੁਦ ਅਮਰੀਕਾ ਹੀ ਉਸ ਦੀ ਚਪੇਟ ਵਿਚ ਆ ਸਕਦਾ ਹੈ ਜਾਂ ਫਿਰ 500 ਟਨ ਦਾ ਇਹ ਵਿਸ਼ਾਲ ਫੁੱਟਬਾਲ ਮੈਦਾਨ ਜਿੰਨਾ ਵੱਡਾ ਸਟ੍ਰਕਚਰ ਭਾਰਤ ਉਤੇ ਵੀ ਡਿੱਗ ਸਕਦਾ ਹੈ।

ਰੂਸ ਪੁਲਾੜ ਮੁਖੀ ਰੋਸਕਾਸਮੌਸ ਨੇ ਕਿਹਾ ਕਿ ਅਮਰੀਕਾ ਨੇ ਰੂਸ ਖਿਲਾਫ ਜੋ ਨਵੀਆਂ ਪਾਬੰਦੀਆਂ ਲਗਾਈਆਂ ਹਨ, ਉਸ ਨਾਲ ਕੌਮਾਂਤਰੀ ਪੁਲਾਸ਼ ਸਟੇਸ਼ਨ ਵਿਚ ਦੋਵਾਂ ਦਾ ਤਾਲਮੇਲ ਵਿਗੜ ਸਕਦਾ ਹੈ। ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕੀਤੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਰੂਸ ਖਿਲਾਫ ਸਖਤ ਪਾਬੰਦੀਆਂ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਸ ਸਮੇਂ ਕੌਮਾਂਤਰੀ ਪੁਲਾੜ ਸਟੇਸ਼ਨ (ISS) ਵਿਚ 4 ਅਮਰੀਕੀ, ਦੋ ਰੂਸੀ ਤੇ ਇਕ ਜਰਮਨ ਪੁਲਾੜ ਯਾਤਰੀ ਮੌਜੂਦ ਹੈ, ਜੋ ਲਗਾਤਾਰ ਰਿਸਰਚ ਦੇ ਕੰਮ ਵਿਚ ਲੱਗੇ ਹੋਏ ਹਨ।

ਗੌਰਤਲਬ ਹੈ ਕਿ ਅਮਰੀਕਾ ਨੇ ਇਸ ਸਟੇਸ਼ਨ ਨੂੰ 2031 ਵਿਚ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ।ਅਮਰੀਕਾ ਵੱਲੋਂ ਰੂਸ ਖਿਲਾਫ ਲਗਾਈਆਂ ਗਈਆਂ ਪਾਬੰਦੀਆਂ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਰੋਸਕਾਸਮੌਸ ਦੇ ਡਾਇਰੈਕਟਰ ਜਨਰਲ ਦਿਮਿਤਰੀ ਨੇ ਇਸ ਐਲਾਨ ਦੇ ਫੌਰਨ ਬਾਅਦ ਟਵਿਟਰ ‘ਤੇ ਲਿਖਿਆ ਕਿ ਜੇਕਰ ਤੁਸੀਂ ਸਾਡੇ ਨਾਲ ਸਹਿਯੋਗ ਨੂੰ ਰੋਕਦੇ ਹੋ ਤਾਂ ਆਈਐੱਸਐੱਸ ਨੂੰ ਬੇਕਾਬੂ ਹੋ ਕੇ ਬਾਹਰ ਆਉਣ ਤੇ ਅਮਰੀਕਾ ਜਾਂ ਯੂਰਪ ਉਤੇ ਡਿਗਣ ਤੋਂ ਕੌਣ ਬਚਾਏਗਾ। ਦੱਸ ਦੇਈਏ ਕਿ ਇੱਕ ਫੁੱਟਬਾਲ ਮੈਦਾਨ ਜਿੰਨਾ ਲੰਬਾ ਇਹ ਇੰਟਰਨੈਸ਼ਨਲ ਰਿਸਰਚ ਪਲੇਟਫਾਰਮ ਧਰਤੀ ਵੀਰਵਾਰ ਨੂੰ ਲਗਭਗ 400 ਕਿਲੋਮੀਟਰ ਉਪਰ ਪਰਿਕਰਮਾ ਕਰ ਰਿਹਾ ਹੈ।

Leave a Reply

Your email address will not be published.