ਰੂਪਨਗਰ ਵਿਖੇ ਅਖਿਲ ਭਾਰਤੀ ਕਿੰਨਰ ਮਹਾਂ ਸੰਮੇਲਨ ਜਾਰੀ

Home » Blog » ਰੂਪਨਗਰ ਵਿਖੇ ਅਖਿਲ ਭਾਰਤੀ ਕਿੰਨਰ ਮਹਾਂ ਸੰਮੇਲਨ ਜਾਰੀ
ਰੂਪਨਗਰ ਵਿਖੇ ਅਖਿਲ ਭਾਰਤੀ ਕਿੰਨਰ ਮਹਾਂ ਸੰਮੇਲਨ ਜਾਰੀ

ਸ਼ਹਿਰ ਵਾਸੀਆਂ ਦੀ ਸੁੱਖ ਸ਼ਾਂਤੀ ਲਈ ਕੱਢੀ ਸ਼ੋਭਾ ਯਾਤਰਾ

ਰੂਪਨਗਰ 18 ਦਸੰਬਰ: ਬੀਤੀ 15 ਦਸੰਬਰ ਤੋਂ ਰੂਪਨਗਰ ਦੇ ਜੇਐਸ ਰਿਜ਼ੋਰਟ ਵਿੱਚ ਰੀਨਾ ਮਹੰਤ ਦੀ ਅਗਵਾਈ ਵਿੱਚ ਚੱਲ ਰਿਹਾ ਅਖਿਲ ਭਾਰਤੀ ਕਿੰਨਰ ਮਹਾਂ ਸੰਮੇਲਨ ਲਗਾਤਾਰ ਜਾਰੀ ਹੈ। ਅੱਜ ਕਿੰਨਰਾਂ ਵੱਲੋਂ ਸ਼ਹਿਰ ਵਾਸੀਆਂ ਦੀ ਸੁੱਖ ਸ਼ਾਂਤੀ ਲਈ ਸ਼ੋਭਾ ਯਾਤਰਾ ਕੱਢੀ ਗਈ, ਜਿਹੜੀ ਜੇ.ਐਸ.ਰਿਜ਼ੋਰਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਅਤੇ ਵਾਰਡਾਂ ਵਿੱਚੋਂ ਹੁੰਦੀ ਹੋਈ ਵਾਪਸ ਜੇ.ਐਸ.ਰਿਜ਼ੋਰਟ ਪੁੱਜ ਕੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੇ ਮੋਹਤਬਰਾਂ ਅਤੇ ਆਮ ਲੋਕਾਂ ਨੇ ਵਧ ਚੜ੍ਹ ਕੇ ਭਾਗ ਲਿਆ ਅਤੇ ਕਿੰਨਰ ਭਾਈਚਾਰੇ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸ਼ੋਭਾ ਯਾਤਰਾ ਦੌਰਾਨ ਤਮੰਨਾ ਮਹੰਤ ਕੁਰਾਲੀ, ਰਜੀਆ ਚਮਕੌਰ ਸਾਹਿਬ, ਸਿਲਵੀ ਮਹੰਤ ਰੂਪਨਗਰ, ਕਸ਼ਿਸ਼ ਮਹੰਤ ਘਨੌਲੀ, ਦਰਸ਼ਨਾ ਮਹੰਤ ਅਮਲੋਹ, ਰੀਟਾ ਮਹੰਤ ਚੰਡੀਗੜ੍ਹ, ਜਯੋਤੀ ਮਹੰਤ ਬੁੰਗਾ ਸਾਹਿਬ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿੰਨਰ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ।

Leave a Reply

Your email address will not be published.