ਰੀਟਮੈਨਜ਼ ਆਪਣੀ ਨਵੀਂ ਮੁਹਿੰਮ “ਵਿਲੱਖਣਤਾ ਕੈਨੇਡਾ ਦੀ ਰੂਹ ਹੈ” ਦੇ ਨਾਲ ਸਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਉਂਦਾ ਹੈ

ਇਹ ਦੂਸਰੀ ਮੁਹਿੰਮ ਸੱਤ ਕਨੇਡੀਅਨ ਔਰਤਾਂ ਨੂੰ ਦਰਸਾਉਂਦੀ ਹੈ ਜੋ ਆਪਣੀਆਂ ਸਭਿਆਚਾਰਕ ਪਿਛੋਕੜਾਂ ਅਤੇ ਵਚਨਬੱਧਤਾਵਾਂ ਦੁਆਰਾ, ਸਾਡੇ ਸਮਾਜ ਦੀ ਸਮਰਿੱਧੀ ਅਤੇ ਸਮੂਹਕ ਇਤਿਹਾਸ ਵਿੱਚ ਯੋਗਦਾਨ ਪਾਉਂਦੀਆਂ ਹਨ।

ਮੌਂਟਰੀਅਲ, 20 ਮਈ, 2021 – Reitmans ਬ੍ਰੈਂਡ, ਜੋ ਉਹਨਾਂ ਸਾਰੀਆਂ ਕਨੇਡੀਅਨ ਔਰਤਾਂ ਲਈ ਸੰਮਿਲਿਤ ਮੰਜ਼ਿਲ ਹੈ ਜੋ ਆਪਣੇ ਲਿਬਾਸ ਨੂੰ ਅਪਡੇਟ ਕਰਨਾ ਚਾਹੁੰਦੀਆਂ ਹਨ, ਆਪਣੀ ਨਵੀਂ “ਵਿਲੱਖਣਤਾ ਕੈਨੇਡਾ ਦੀ ਰੂਹ ਹੈ” ਮੁਹਿੰਮ ਨਾਲ ਕੈਨੇਡਾ ਦੀ ਸਭਿਆਚਾਰਕ ਵਿਭਿੰਨਤਾ ਨੂੰ ਉਜਾਗਰ ਕਰ ਰਹੀ ਹੈ। ਮੌਂਟਰੀਅਲ ਦੀ ਏਜੰਸੀ cossette ਦੇ ਸਹਿਯੋਗ ਨਾਲ ਬਣਾਈ ਗਈ ਇਹ ਮੁਹਿੰਮ ਕਲਾ, ਖੇਡਾਂ, ਫੈਸ਼ਨ, ਮੀਡੀਆ ਅਤੇ ਮਨੋਰੰਜਨ ਜਿਹੇ ਵਿਭਿੰਨ ਖੇਤਰਾਂ ਤੋਂ ਸੱਤ ਪ੍ਰੇਰਣਾਦਾਇਕ ਕਨੇਡੀਅਨ ਔਰਤਾਂ ਨੂੰ ਦਰਸਾਉਂਦੀ ਹੈ। ਇਕ ਸ਼ਕਤੀਸ਼ਾਲੀ ਪ੍ਰਤੀਕ ਦੇ ਨਾਲ ਵਿਭਿੰਨਤਾ ਦਾ ਜਸ਼ਨ ਮਨਾਉਣ ਦੀ ਕੋਸ਼ਿਸ਼ ਵਿਚ, ਇਕ ਰਚਨਾਤਮਕ ਅਤੇ ਸਮਕਾਲੀ ਰੁਝਾਨ ਨਾਲ ਰਾਸ਼ਟਰੀ ਗੀਤ ਲਈ ਇਕ ਸ਼ਰਧਾਂਜਲੀ ਬਣਾਈ ਗਈ। ਟੋਰੌਂਟੋ ਵਿੱਚ ਸਥਿਤ ਏਜੰਸੀ Ethinicty Matters ਵੱਲੋਂ ਮੁਹਿੰਮ ਨੂੰ ਪੰਜਾਬੀ, ਮੈਂਡਰਿਨ ਅਤੇ ਕੈਂਟੋਨੀਜ਼ ਵਿੱਚ ਵੀ ਤਿਆਰ ਕੀਤਾ ਗਿਆ ਸੀ।

“ਵਿਲੱਖਣਤਾ ਕੈਨੇਡਾ ਦੀ ਰੂਹ ਹੈ” ਮੁਹਿੰਮ ਰੀਟਮੈਨਜ਼ ਦੇ ਸਮਾਵੇਸ਼, ਵਿਭਿੰਨਤਾ ਅਤੇ ਪ੍ਰਮਾਣਿਕਤਾ ਦੇ ਮੁਢਲੇ ਕਦਰਾਂ ਕੀਮਤਾਂ ਨੂੰ ਉਜਾਗਰ ਕਰਦੀ ਹੈ। ਹਾਲਾਂਕਿ ਵਿਭਿੰਨਤਾ ਦੇਸ਼ ਭਰ ਵਿੱਚ ਬਹੁਤ ਸਾਰੀਆਂ ਗੱਲਬਾਤਾਂ ਵਿੱਚ ਸਭ ਤੋਂ ਅੱਗੇ ਰਹਿੰਦੀ ਹੈ, ਬਹੁਤ ਸਾਰੇ ਲੋਕ ਅਚੰਭੇ ਵਿੱਚ ਹਨ ਕਿ ਤਰੱਕੀ ਲਈ ਹੋਰ ਕੀ ਕੀਤਾ ਜਾ ਸਕਦਾ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ, ਰੀਟਮੈਨਜ਼ ਨੇ ਇਹ ਮੁਹਿੰਮ ਉਨ੍ਹਾਂ ਦੀਆਂ ਠੋਸ ਕਾਰਵਾਈਆਂ ਨੂੰ ਪ੍ਰਦਰਸ਼ਤ ਕਰਨ ਲਈ ਅਰੰਭ ਕੀਤੀ। ਰੀਟਮੈਨਜ਼ ਬ੍ਰਾਂਡ ਦੀ ਪ੍ਰੈਜ਼ੀਡੈਂਟ ਅਤੇ ਡਾਇਵਰਸਿਟੀ ਐਂਡ ਇੰਕਲੂਜ਼ਨ ਔਫ਼ ਰੀਟਮੈਨਜ਼ (ਕੈਨੇਡਾ) ਲਿਮਟਿਡ ਦੀ ਕਾਰਜਕਾਰੀ ਸਪਾਂਸਰ ਜੈਕੀ ਟਾਰਡਿਫ ਦਾ ਕਹਿਣਾ ਹੈ, “ਇਹ ਸਾਡੀ ਦੂਜੀ ਵਿਭਿੰਨਤਾ ਮੁਹਿੰਮ ਹੈ, ਅਤੇ ਅਸੀਂ ਇਕਜੁੱਟ ਹੋ ਕੇ ਆਪਣੇ ਸੁੰਦਰ ਦੇਸ਼ ਦੇ ਸਮੂਹਕ ਇਤਿਹਾਸ ਦਾ ਜਸ਼ਨ ਮਨਾਉਣਾ ਚਾਹੁੰਦੇ ਸੀ। ਅਸੀਂ ਸਤਿਕਾਰ ਅਤੇ ਬਰਾਬਰੀ ਦਾ ਸਮਰਥਨ ਕਰਨਾ ਜਾਰੀ ਰੱਖਣ ਲਈ ਆਪਣੇ ਬ੍ਰਾਂਡ ਦੀ ਪਹੁੰਚ ਦੀ ਵਰਤੋਂ ਕਰਕੇ ਸੱਚੀ ਅਤੇ ਸਥਾਈ ਤਬਦੀਲੀ ਲਿਆਉਣ ਲਈ ਵਚਨਬੱਧ ਹਾਂ। ਇਸ ਵਿੱਚ ਇੱਕ ਸਮਾਵੇਸ਼ੀ ਕੰਮ ਦਾ ਵਾਤਾਵਰਣ ਬਣਾਉਣਾ ਸ਼ਾਮਲ ਹੈ, ਭਾਵੇਂ ਇਹ ਸਾਡੀ ਆਪਣੀ ਕੰਪਨੀ ਦੇ ਅੰਦਰ ਹੋਵੇ ਜਾਂ ਸਾਡੀਆਂ ਸਾਰੀਆਂ ਮਾਰਕੀਟਿੰਗ ਮੁਹਿੰਮਾਂ ਵਿੱਚ।”

ਇਸ ਮੁਹਿੰਮ ਲਈ ਚੁਣੇ ਗਏ ਪ੍ਰਤੀਨਿਧੀਆਂ ਵਿੱਚ ਸਾਊਥ ਏਸ਼ੀਅਨ ਕਨੇਡੀਅਨ ਟੀਚਰ, ਅੰਤਰਰਾਸ਼ਟਰੀ ਸਟਾਈਲਿਸਟ ਅਤੇ ਫੈਸ਼ਨ ਡਿਜ਼ਾਈਨਰ ਸੈਂਡੀ ਕੌਰ ਗਿੱਲ, ਨੈਸ਼ਨਲ ਬੈਲੇ ਔਫ ਕੈਨੇਡਾ ਦੇ ਇਤਿਹਾਸ ਵਿੱਚ ਚੀਨੀ ਮੂਲ ਦੀ ਪਹਿਲੀ ਪ੍ਰਮੁੱਖ ਡਾਂਸਰ, ਚੈਨ ਹੋਨ ਗੋਹ, ਅਫਰੀਕੀ-ਅਮਰੀਕੀ ਕਨੇਡੀਅਨ ਐਥਲੀਟ ਐਂਜਲਾ ਜੇਮਜ਼, ਲੈਬਨੀਜ਼ ਅਤੇ ਯੁਰੂਗੁਏਨ/ਫ੍ਰੈਂਚ ਕਨੇਡੀਅਨ ਕਮੇਡੀਅਨ ਅਤੇ ਅਭਿਨੇਤਰੀ ਮਾਰੀਆਨਾ ਮਾਜ਼ਾ, ਚਿਲੀਅਨ/ਫ੍ਰੈਂਚ ਕਨੇਡੀਅਨ ਹੋਸਟ, ਲੇਖਕ, ਨਿਰਮਾਤਾ, ਉੱਦਮੀ ਅਤੇ ਸਪੀਕਰ ਅਲੈਗਜ਼ੈਂਡਰਾ ਡਿਆਜ਼, ਇੰਡਿਜਿਨਸ ਲੇਖਕ ਅਤੇ ਕਵੀ ਨਤਾਸ਼ਾ ਕਨਾਪੇ ਫੋਂਟੈਨ, ਅਤੇ ਸੇਨੇਗਲੀਜ਼/ਫ੍ਰੈਂਚ ਕਨੇਡੀਅਨ ਰੈਪਰ ਸਾਰਾਹਮੀ ਸ਼ਾਮਲ ਹਨ। ਉਨ੍ਹਾਂ ਵਿੱਚੋਂ ਹਰੇਕ ਨੇ ਇੱਕ ਪੈਟਰਨ ਦੇ ਡਿਜ਼ਾਈਨ ਵਿੱਚ ਹਿੱਸਾ ਲਿਆ, ਜਿਸਨੂੰ ਟੀ-ਸ਼ਰਟ ਅਤੇ ਸਕਾਰਫ਼ ਤੇ ਦੁਬਾਰਾ ਤਿਆਰ ਕੀਤਾ ਗਿਆ ਜੋ ਉਨ੍ਹਾਂ ਦੀ ਸ਼ੈਲੀ ਅਤੇ ਸਭਿਆਚਾਰਕ ਪਿਛੋਕੜ ਨੂੰ ਦਰਸਾਉਂਦਾ ਹੈ।

ਇਸ ਪਹਿਲ ਦੇ ਹਿੱਸੇ ਵਜੋਂ ਇੱਕ ਟੋਟ ਬੈਗ ਵੀ ਬਣਾਇਆ ਗਿਆ ਸੀ। ਇਹ ਚੀਜ਼ਾਂ 21 ਮਈ, 2021 ਤੋਂ ਸਟੋਰਾਂ ਵਿੱਚ ਅਤੇ ਔਨਲਾਈਨ, ਕ੍ਰਮਵਾਰ $29.90, $19.90 ਅਤੇ $34.90 ਲਈ ਉਪਲਬਧ ਹਨ। ਵੇਚੇ ਗਏ ਹਰੇਕ ਉਤਪਾਦ ਲਈ, ਰੀਟਮੈਨਜ਼ ਪ੍ਰਤੀਨਿਧੀਆਂ ਦੁਆਰਾ ਚੁਣੇ ਗਏ 7 ਕਾਰਨਾਂ ਲਈ $2 ਦਾਨ ਕਰੇਗਾ, ਹਰੇਕ ਲਈ ਵੱਧ ਤੋਂ ਵੱਧ $10,000 ਤੱਕ। ਸੱਤ ਚੈਰੀਟੀਆਂ ਵਿੱਚ ਸ਼ਾਮਲ ਹਨ: ਕਨੇਡੀਅਨ ਵੂਮੈਨਜ਼ ਫਾਊਂਡੇਸ਼ਨ, ਸੇਵਾ ਫੂਡ ਬੈਂਕ, ਸਮਾਈਲਜ਼ੋਨ ਫਾਊਂਡੇਸ਼ਨ, ਕਨੇਡੀਅਨ ਕੈਂਸਰ ਸੋਸਾਇਟੀ, ਵੈਸਕੈਪਿਟਨ ਫੰਡ, ਲਾ ਰੂਅ ਡੇਸ ਫੇਮਜ਼, ਅਤੇ Centre d’Encadrement pour Jeunes Femmes Imimgrantes (CEJFI).

ਮੁਹਿੰਮ ਦੇ ਉਦਘਾਟਨ ਨੂੰ ਕਈ ਚੈਨਲਾਂ ਦੁਆਰਾ ਇੱਕ 360⁰ ਮਾਰਕਿਟਿੰਗ ਰਣਨੀਤੀ, ਜਿਸ ਵਿੱਚ ਇਨ-ਸਟੋਰ ਸਾਈਨੇਜ ਤੋਂ, ਇੱਕ ਡਿਜੀਟਲ ਐਮਪਲੀਫਿਕੇਸ਼ਨ ਮੁਹਿੰਮ, ਨਾਲ ਹੀ ਮਲਟੀਕਲਚਰਲ ਟੀਵੀ, ਡਿਜੀਟਲ ਅਤੇ ਰੇਡੀE ਵਿਗਿਆਪਨ ਜਿਸਦਾ ਪੰਜਾਬੀ, ਕੈਂਟੋਨੀਜ ਅਤੇ ਮੈਂਡਰਿਨ ਵਿੱਚ ਅਨੁਵਾਦ ਕੀਤਾ ਗਿਆ ਹੈ, ਸੋਸ਼ਲ ਮੀਡੀਆ ਐਕਸਟੈਂਸ਼ਨਾਂ (ਟਿੱਕਟੋਕ, ਇੰਸਟਾਗ੍ਰਾਮ , ਫੇਸਬੁੱਕ, ਯੂਟਿਊਬ) ਤੋਂ ਜੈਵਿਕ ਸਮਗਰੀ ਜੋ #੍ਇਟਮਅਨਸ੍ਰੲਅਲਲੇੈੋੁ ਕਮਿਊਨਿਟੀ ਨੂੰ ਇਕੱਠਿਆਂ ਲਿਆਉਂਦੀ ਹੈ, ਸ਼ਾਮਲ ਹਨ ਦੁਆਰਾ ਸਮਰਥਨ ਕੀਤਾ ਗਿਆ ਹੈ।

ਕੈਨੇਡਾ-ਵਿਆਪਕ ਮੁਕਾਬਲੇ ਦੇ ਹਿੱਸੇ ਵਜੋਂ, ਰੀਟਮੈਨਜ਼ 10 ਨਿਊਕਮਰਾਂ ਨੂੰ $1,000 ਦੇ ਨਵੇਂ ਲਿਬਾਸ ਦੇ ਰਿਹਾ ਹੈ ਜੋ ਉਹ ਨੌਕਰੀ ਲਈ ਇੰਟਰਵਿਊ, ਸਿਟੀਜ਼ਨਸ਼ਿਪ ਦੀਆਂ ਰਸਮਾਂ, ਛੁੱਟੀਆਂ ਜਾਂ ਵਿਸ਼ੇਸ਼ ਸਮਾਗਮਾਂ ਲਈ ਪਹਿਨ ਸਕਦੇ ਹਨ। ਜੇਤੂਆਂ ਨੂੰ ਇੱਕ ਛੋਟੇ ਲੇਖ (150 ਸ਼ਬਦਾਂ) ਦੇ ਅਧਾਰ ਤੇ ਨਿਰਧਾਰਤ ਕੀਤਾ ਜਾਵੇਗਾ ਜਿਸ ਵਿੱਚ ਉਹਨਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਲਈ ਕਿਹਾ ਜਾਵੇਗਾ ਕਿ ਕਿਹੜੀ ਚੀਜ਼ ਕੈਨੇਡਾ ਨੂੰ ਰਹਿਣ ਲਈ ਇੱਕ ਵਧੀਆ ਸਥਾਨ ਬਣਾਉਂਦੀ ਹੈ। ਇਹ ਮੁਹਿੰਮ ਨੂੰ ਲੋਕਾਂ ਦੇ ਇੱਕ ਵਿਲੱਖਣ ਸਮੂਹ ਦੁਆਰਾ ਸੰਭਵ ਕੀਤਾ ਗਿਆ ਸੀ। ਉਨ੍ਹਾਂ ਵਿਚੋਂ ਇਕ ਮਰੀਅਮ ਜੂਬੋਰ ਹੈ, ਜਿਸਨੇ ਵੀਡਿਉ ਦਾ ਨਿਰਦੇਸ਼ਨ ਕੀਤਾ, ਮੌਂਟਰੀਅਲ ਵਿਚ ਰਹਿੰਦੀ ਇਕ ਟਿਉਨੀਸ਼ਿਆਈ-ਕਨੇਡੀਅਨ ਨਿਰਦੇਸ਼ਕ ਜਿਸ ਨੂੰ ਸਰਬੋਤਮ ਸ਼ਾਰਟ ਫਿਕਸ਼ਨ ਫਿਲਮ ਲਈ ਔਸਕਰ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਜਿਸਨੇ 2018 ਟੋਰੌਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ .ਟੀਆਈਐਫਐਫ॥ ਵਿਚ ਸਰਬੋਤਮ ਕਨੇਡੀਅਨ ਸ਼ਾਰਟ ਫਿਲਮ ਸਮੇਤ ਕਈ ਪੁਰਸਕਾਰ ਜਿੱਤੇ ਸਨ। ਨਾਲ ਹੀ, ਇਲੈਕਟ੍ਰੋ ਪ੍ਰੋਡਿਊਸਰ, ਡੀਜੇ ਅਤੇ ਮਲਟੀ-ਇੰਸਟ੍ਰੂਮੈਂਟਲਿਸਟ Eਰੀ ਜਿਸ ਨੇ ਸੰਗੀਤ ਤਿਆਰ ਕੀਤਾ।

ਰੀਟਮੈਨਜ਼ ਬ੍ਰੈਂਡ ਦੇ ਬਾਰੇ 1926 ਵਿਚ ਹਰਮਨ ਅਤੇ ਸਾਰਾਹ ਰੀਟਮੈਨ ਦੁਆਰਾ ਸਥਾਪਿਤ ਕੀਤਾ ਗਿਆ, ਰੀਟਮੈਨਜ਼ (ਕੈਨੇਡਾ) ਲਿਮਟਿਡ ਦੇ ਅੰਦਰ, ਰੀਟਮੈਨਜ਼ ਬ੍ਰੈਂਡ, ਮਜ਼ਬੂਤ ਔਨਲਾਈਨ ਮੌਜੂਦਗੀ ਅਤੇ ਦੇਸ਼ ਭਰ ਵਿੱਚ 245 ਸਟੋਰਾਂ ਦੇ ਨਾਲ, ਔਰਤਾਂ ਦੇ ਲਿਬਾਸ ਅਤੇ ਐਕਸੈਸਰੀਜ਼ ਲਈ ਕੈਨੇਡਾ ਦੇ ਸਭ ਤੋਂ ਚਹੇਤੇ ਬਰੈਂਡਾਂ ਵਿੱਚੋਂ ਇੱਕ ਬਣ ਗਿਆ ਹੈ। ਰੀਟਮੈਨਜ਼ ਦੀਆਂ ਕਲੈਕਸ਼ਨਾਂ ਲੰਬੇ ਸਮੇਂ ਤੱਕ ਰਹਿਣ ਵਾਲੇ ਸਟਾਈਲਾਂ ਤੋਂ ਲੈ ਕੇ ਜੀਵੰਤ ਮਸਟ-ਹੈਵਜ਼ ਤੱਕ ਦੀ ਕੈਨੇਡਾ ਦੀ ਸਭ ਤੋਂ ਉੱਚੀ ਸਟਾਈਲ ਵਿਭਿੰਨਤਾ ਜਿਸ ਵਿੱਚ ਲੰਬੇ, ਨਿਯਮਤ ਅਤੇ ਪਟੀਟ 0-22 (ਯਯੰ-3ਯ) ਦੇ ਸੰਮਿਲਿਤ ਮਾਪ ਸ਼ਾਮਲ ਹੁੰਦੇ ਹਨ, ਪੇਸ਼ ਕਰਦੀਆਂ ਹਨ। ਰੀਟਮੈਨਜ਼ ਦੀ ‘ਇਨ-ਹਾਉਸ ਡਿਜ਼ਾਇਨ ਟੀਮ ਉਨ੍ਹਾਂ ਕੱਪੜਿਆਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਜੋ ਉਨ੍ਹਾਂ ਦੇ ਗ੍ਰਾਹਕਾਂ ਦੇ ਜੀਵਨ ਸ਼ੈਲੀ ਵਿਚ ਫਿੱਟ ਬੈਠਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਵਿਲੱਖਣ ਸ਼ੈਲੀ ਦੇ ਪ੍ਰਤੀ ਸੱਚੇ ਰਹਿੰਦੇ ਹੋਏ ਅਤੇ ਉਸਦਾ ਜਸ਼ਨ ਮਨਾਉਂਦੇ ਹੋਏ ਉਨ੍ਹਾਂ ਨੂੰ ਆਪਣਾ ਸਭ ਤੋਂ ਵੱਧ ਆਤਮਵਿਸ਼ਵਾਸੀ ਮਹਿਸੂਸ ਕਰਨ ਲਈ ਉਤਸ਼ਾਹਤ ਕਰਦੇ ਹਨ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡੀ ਵੈਬਸਾਈਟ: www.rietmans.com।

ਰੀਟਮੈਨਜ਼ (ਕੈਨੇਡਾ) ਲਿਮਟਿਡ ਦੇ ਬਾਰੇ ਇਹ ਕੰਪਨੀ ਪੂਰੇ ਕੈਨੇਡਾ ਵਿੱਚ ਰਿਟੇਲ ਆਊਟਲੈਟਾਂ ਦੇ ਨਾਲ ਇੱਕ ਪ੍ਰਮੁੱਖ ਔਰਤਾਂ ਦਾ ਵਿਸ਼ੇਸ਼ ਲਿਬਾਸ ਰਿਟੇਲਰ ਹੈ। 20 ਮਈ, 2021 ਤਕ, ਕੰਪਨੀ 414 ਸਟੋਰਾਂ ਨੂੰ ਸੰਚਾਲਤ ਕਰਦੀ ਹੈ ਜਿਸ ਵਿਚ 245 ਰੀਟਮੈਨਜ਼, 91 ਪੇਨਿੰਗਟਨਜ਼ ਅਤੇ 78 RW&CO. ਹਨ। ਇਹ ਕੰਪਨੀ ਜਨਤਕ ਤੌਰ ਤੇ ਟ੍ਰੇਡਿਡ ਕੰਪਨੀ ਹੈ ਜੋ ਠੰਯ ਵੈਂਚਰ ਐਕਸਚੇਂਜ (TSX-V: RET, RET-A) ਵਿੱਚ ਲਿਸਟਿਡ ਹੈ। ਵਧੇਰੇ ਜਾਣਕਾਰੀ ਲਈ, www.rietmanscanadailimted.com।

Leave a Reply

Your email address will not be published. Required fields are marked *