ਰਿਪੁਦਮਨ ਮਲਿਕ ਕਤਲਕਾਂਡ ‘ਚ ਦੋ ਮੁਲਜ਼ਮਗ੍ਰਿਫ਼ਤਾਰ

ਰਿਪੁਦਮਨ ਮਲਿਕ ਕਤਲਕਾਂਡ ‘ਚ ਦੋ ਮੁਲਜ਼ਮਗ੍ਰਿਫ਼ਤਾਰ

ਕੈਨੇਡਾ ‘ਚ ਸਿੱਖ ਆਗੂ ਰਿਪੁਦਮਨ ਮਲਿਕ ਕਤਲਕਾਂਡ ‘ਚ ਪੁਲਿਸ ਨੇ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ।

ਇਸ ਕਤਲ ਕੇਸ ਵਿੱਚ ਪੁਲਿਸ ਨੇ ਦੋ ਗੈਰ ਪੰਜਾਬਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 21 ਸਾਲਾ ਟੈਨਰ ਫੌਕਸ ਅਤੇ 23 ਸਾਲਾ ਜੋਸ ਲੋਪੇਜ਼ ‘ਤੇ ਕਤਲ ਦਾ ਇਲਜ਼ਾਮ ਹੈ। 14 ਜੁਲਾਈ ਨੂੰ ਮਲਿਕ ਦਾ ਕਤਲ ਕੀਤਾ ਗਿਆ ਸੀ। ਉਨ੍ਹਾਂ ਨੂੰ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ। ਫਿਲਹਾਲ ਕੈਨੇਡਾ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ, ਫੜੇ ਗਏ ਮੁਲਜ਼ਮਾਂ ਦੇ ਪਿਛੇ ਹੋਰ ਕੋਈ ਹੈ ਜਾਂ ਨਹੀਂ। ਸਥਾਨਕ ਮੀਡੀਆ ਨੇ ਦੱਸਿਆ ਕਿ ਕੈਨੇਡੀਅਨ ਪੁਲਿਸ ਨੇ 1985 ਦੇ ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਦੇ ਦੁਖਦਾਈ ਕੇਸ ਵਿੱਚ ਬਰੀ ਕੀਤੇ ਗਏ 75 ਸਾਲਾ ਸਿੱਖ ਵਿਅਕਤੀ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੀਬੀਸੀ ਨਿਊਜ਼ ਨੇ ਕਿਹਾ ਕਿ ਟੈਨਰ ਫੌਕਸ, 21, ਅਤੇ ਜੋਸ ਲੋਪੇਜ਼, 23, ‘ਤੇ ਪਹਿਲੀ ਡਿਗਰੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ ਰਿਪੁਦਮਨ ਸਿੰਘ ਮਲਿਕ (75) ਦੀ 15 ਜੂਨ ਨੂੰ ਸਰੀ, ਬ੍ਰਿਿਟਸ਼ ਕੋਲੰਬੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਲਿਕ ਅਤੇ ਸਹਿ-ਦੋਸ਼ੀ ਅਜਾਇਬ ਸਿੰਘ ਬਾਗੜੀ ਨੂੰ 2005 ਵਿੱਚ ਸਮੂਹਿਕ ਕਤਲ ਅਤੇ 1985 ਵਿੱਚ ਦੋ ਬੰਬ ਧਮਾਕਿਆਂ ਨਾਲ ਸਬੰਧਤ ਸਾਜ਼ਿਸ਼ ਰਚਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ ਜਿਸ ਵਿੱਚ 331 ਲੋਕ ਮਾਰੇ ਗਏ ਸਨ। ਦੱਸ ਦੇਈਏ ਫ਼ਿਰੋਜ਼ਪੁਰ ਦਾ ਜਨਮ ਰਿਪੁਦਮਨ ਮਲਿਕ ਪੁੱਤਰ ਰਣਜੀਤ ਸਿੰਘ ਮਲਿਕ ਜੋ ਕਿ ਫ਼ਿਰੋਜ਼ਪੁਰ ਦੀ ਛਾਉਣੀ ਵਿੱਚ ਉਸਦਾ ਘਰ ਹੈ।

3 ਭਰਾ ਅਤੇ ਇੱਕ ਭੈਣ ਵਾਾਲ ਇਹ ਪਰਿਵਾਰ ਫ਼ਿਰੋਜ਼ਪੁਰ ਛੱਡ ਕੇ 1972 ਵਿੱਚ ਦਿੱਲੀ ਆ ਗਿਆ ਸੀ। ਜਾਣਕਾਰਾਂ ਮੁਕਾਬਿਕ ਉਹ ਬਹੁਤ ਵੱਡੀ ਜਾਇਦਾਦ ਦੇ ਮਾਲਕ ਸਨ। ਕੁਝ ਜ਼ਮੀਨ ਸਕੂਲ ਨੂੰ ਦਾਨ ਕੀਤੀ ਗਈ ਸੀ, ਜਿੱਥੇ ਸ਼੍ਰੀ ਹਰ ਕ੍ਰਿਸ਼ਨ ਰਾਏ ਸਕੂਲ ਹੈ ਅਤੇ ਸਕੂਲ ਲਈ ਫੰਡ ਲਿਆਉਂਦਾ ਸੀ ਅਤੇ ਉਹ ਆਪਣੇ ਘਰ ਇੱਕ ਬਿਰਧ ਆਸ਼ਰਮ ਬਣਾ ਰਿਹਾ ਹੈ ਅਤੇ ਕਿਰਾਏਦਾਰ 40 ਸਾਲਾਂ ਤੋਂ ਘਰ ਵਿੱਚ ਬੈਠੇ ਹਨ, ਉਸਦਾ ਛੋਟਾ ਭਰਾ ਜੋ ਦਿੱਲੀ ਰਹਿੰਦਾ ਸੀ, ਫਿਰੋਜ਼ਪੁਰ ਆਇਆ ਕਰਦਾ ਸੀ। ਹਰ ਮਹੀਨੇ ਕੰਮ ਦੇਖ ਕੇ ਵਾਪਿਸ ਆ ਜਾਂਦੇ ਹਾਂ। ਇਹਨਾਂ ਦਾ ਇੱਕ ਭਰਾ ਅਮਰੀਕਾ ਰਹਿੰਦਾ ਸੀ, ਇੱਕ ਦਿੱਲੀ ਰਹਿੰਦਾ ਸੀ ਤੇ ਆਪ ਕੈਨੇਡਾ ਰਹਿ ਰਿਹਾ ਸੀ, 36 ਸਾਲ ਬਾਅਦ ਇੰਡੀਆ ਆਇਆ ਸੀ, ਅਪ੍ਰੈਲ ਦੇ ਮਹੀਨੇ ਫਿਰੋਜ਼ਪੁਰ ਆਇਆ ਸੀ, ਉਹ ਇੱਥੇ ਸਾਰਾ ਕੰਮ ਕੈਨੇਡਾ ਤੋਂ ਹੀ ਦੇਖਦਾ ਸੀ। ਰਿਪੁਦਮਨ ਦਾ ਨਾਂ 1985 ‘ਚ ਏਅਰ ਇੰਡੀਆ ਫਲਾਈਟ ਬੰਬ ਧਮਾਕਿਆਂ ‘ਚ ਸਾਹਮਣੇ ਆਇਆ ਸੀ ਪਰ ਬਾਅਦ ‘ਚ ਉਸ ਨੂੰ ਇਸ ਮਾਮਲੇ ‘ਚ ਬਰੀ ਕਰ ਦਿੱਤਾ ਗਿਆ ਸੀ। ਇਸ ਕੇਸ ਵਿੱਚ ਰਿਪੁਦਮਨ ਸਿੰਘ 2005 ਤੱਕ ਕੈਨੇਡਾ ਦੀ ਜੇਲ੍ਹ ਵਿੱਚ ਰਿਹੇ ਅਤੇ ਬਾਅਦ ਵਿੱਚ ਬਰੀ ਹੋ ਗਏ। ਰਿਪੁਦਮਨ ਸਿੰਘ ਮਲਿਕ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ ਅਤੇ ਉਨ੍ਹਾਂ ਨੇ ਮੋਦੀ ਸਰਕਾਰ ਦੁਆਰਾ ਸਿੱਖ ਭਾਈਚਾਰੇ ਲਈ ਚੁੱਕੇ ਗਏ ਕਈ ਬੇਮਿਸਾਲ ਸਕਾਰਾਤਮਕ ਕਦਮਾਂ ਲਈ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦੇ ਹੋਏ ਇੱਕ ਪੱਤਰ ਲਿਿਖਆ।

Leave a Reply

Your email address will not be published.