ਰਿਤਿਕ ਰੌਸ਼ਨ ਦਾ ਅਦਾਕਾਰਾ ਸਬਾ ਆਜ਼ਾਦ ਨਾਲ ਚੱਕਰ? 

ਰਿਤਿਕ ਰੌਸ਼ਨ ਦਾ ਅਦਾਕਾਰਾ ਸਬਾ ਆਜ਼ਾਦ ਨਾਲ ਚੱਕਰ? 

ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ‘ਚ ਹਨ।

ਇੰਝ ਲੱਗ ਰਿਹਾ ਹੈ ਕਿ ਸੁਜ਼ੈਨ ਖਾਨ ਤੋਂ ਤਲਾਕ ਲੈਣ ਤੋਂ ਬਾਅਦ ਇੱਕ ਵਾਰ ਫਿਰ ਰਿਤਿਕ ਰੋਸ਼ਨ ਪਿਆਰ ਵਿੱਚ ਪੈ ਗਏ ਹਨ। ਇਹ ਗੋਸਿਪ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਉਹ ਅੱਜਕਲ ਆਪਣੀ ਲੇਡੀਲਵ ਸਬਾ ਆਜ਼ਾਦ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਹਨ।

ਦੋਹਾਂ ਨੂੰ ਕਈ ਵਾਰ ਡਿਨਰ ਡੇਟ ‘ਤੇ ਇਕੱਠੇ ਸਪਾਟ ਕਰ ਚੁੱਕੇ ਹਨ। ਹਾਲ ਹੀ ‘ਚ ਸਬਾ ਨੂੰ ਰਿਤਿਕ ਦੇ ਪਰਿਵਾਰ ਨਾਲ ਮਸਤੀ ਕਰਦੇ ਦੇਖਿਆ ਗਿਆ, ਜਿਸ ਤੋਂ ਬਾਅਦ ਲੋਕਾਂ ਦੇ ਸ਼ੱਕ ਵਿਸ਼ਵਾਸ ‘ਚ ਬਦਲਣ ਲੱਗੇ ਹਨ। ਹਾਲਾਂਕਿ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਹੁਣ ਤੱਕ ਚੁੱਪੀ ਧਾਰੀ ਹੋਈ ਹੈ। ਹਾਲ ਹੀ ‘ਚ ਪਹਿਲੀ ਵਾਰ ਰਿਤਿਕ ਨੇ ਸੋਸ਼ਲ ਮੀਡੀਆ ‘ਤੇ ਸਬਾ ਲਈ ਇਕ ਪੋਸਟ ਸ਼ੇਅਰ ਕੀਤੀ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ।

ਰਿਤਿਕ ਰੋਸ਼ਨ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਹਰ ਰੋਜ਼ ਪ੍ਰਸ਼ੰਸਕਾਂ ਨਾਲ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਆਪਣੀ ਗਰਲਫ੍ਰੈਂਡ ਸਬਾ ਆਜ਼ਾਦ ਲਈ ਇੱਕ ਪੋਸਟ ਸ਼ੇਅਰ ਕੀਤੀ ਹੈ। ਇਹ ਪੋਸਟ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਕੀਤੀ ਹੈ।ਰਿਤਿਕ ਰੋਸ਼ਨ ਨੇ ਆਪਣੀ ਇੰਸਟਾ ਸਟੋਰੀ ‘ਤੇ ਸਬਾ ਆਜ਼ਾਦ ਅਤੇ ਨਸੀਰੂਦੀਨ ਸ਼ਾਹ ਦੇ ਬੇਟੇ ਇਮਾਦ ਸ਼ਾਹ ਦੀ ਤਸਵੀਰ ਸਾਂਝੀ ਕੀਤੀ ਹੈ, ਜੋ ਉਸ ਦੇ ਬੈਂਡ ਮੈਡਬੌਏ/ਮਿੰਕ ਨਾਲ ਸਬੰਧਤ ਹੈ। ਇਹ ਇੱਕ ਇਲੈਕਟ੍ਰੋ-ਫੰਕ ਬੈਂਡ ਹੈ, ਜਿਸ ਵਿੱਚ ਸਬਾ ਅਤੇ ਇਮਾਦ ਵੀ ਸ਼ਾਮਲ ਹਨ। ਦੋਵੇਂ ਆਪਣੇ ਬੈਂਡ ਨਾਲ ਪੁਣੇ ਆ ਰਹੇ ਹਨ ਅਤੇ ਰਿਤਿਕ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦੇ ਰਹੇ ਹਨ। 

ਇਸ ਰਿਸ਼ਤੇ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ : ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਨੇ ਇੱਕ ਵਾਰ ਫਿਰ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਚਰਚਾ ਸ਼ੁਰੂ ਕਰ ਦਿੱਤੀ ਹੈ। ਪਰ ਇਨ੍ਹਾਂ ਚਰਚਾਵਾਂ ਉੱਤੇ ਦੋਵੇਂ ਚੁੱਪੀ ਧਾਰੇ ਬੈਠੇ ਹਨ। ਸੋਸ਼ਲ ਮੀਡੀਆ ‘ਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ।

 ਸਬਾ ਆਜ਼ਾਦ ਨੇ ਰਿਤਿਕ ਰੋਸ਼ਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਖਾਣੇ ਦਾ ਆਨੰਦ ਮਾਣਿਆ। ਰਿਤਿਕ ਦੇ ਚਾਚਾ ਰਾਜੇਸ਼ ਰੋਸ਼ਨ ਨੇ ਵੀ ਇਸ ਮੌਕੇ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਖੁਸ਼ੀ ਹਮੇਸ਼ਾ ਤੁਹਾਡੇ ਆਲੇ-ਦੁਆਲੇ ਹੁੰਦੀ ਹੈ। ਖਾਸ ਕਰਕੇ ਐਤਵਾਰ ਨੂੰ… ਖਾਸ ਕਰਕੇ ਦੁਪਹਿਰ ਦੇ ਖਾਣੇ ਦੇ ਸਮੇਂ। ਇਸ ਤਸਵੀਰ ਦੀ ਸੋਸ਼ਲ ਮੀਡੀਆ ‘ਤੇ ਵੀ ਕਾਫੀ ਚਰਚਾ ਹੋਈ ਸੀ।

Leave a Reply

Your email address will not be published.