ਰਾਹੁਲ ਨੇ ਮੀਡੀਆ ਨੂੰ ਤਮਾਸ਼ਾ ਕਹਿ ਕੱਢੀ ਭੜਾਸ

ਮੱਧ ਪ੍ਰਦੇਸ਼ : ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ‘ਚ ਭਾਰਤ ਜੋੜੋ ਯਾਤਰਾ ਇਸ ਵੇਲੇ ਮੱਧ ਪ੍ਰਦੇਸ਼ ‘ਚ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਮੀਡੀਆ ਨੂੰ ਮਿਹਣਾ ਮਾਰਿਆ। ਵੀਡੀਓ ‘ਚ ਉਨ੍ਹਾਂ ਨੇ ਕਿਹਾ ਕਿ ‘ਜਦੋਂ ਮੈਂ ਰਾਜਨੀਤੀ ‘ਚ ਆਇਆ ਤਾਂ ਦੇਸ਼ ਦਾ ਪੂਰਾ ਮੀਡੀਆ 2008-09 ਤੱਕ 24 ਘੰਟੇ ਮੇਰੇ ਲਈ ਤਾੜੀਆਂ ਮਾਰਦਾ ਸੀ। ਕੀ ਤੁਹਾਨੂੰ ਯਾਦ ਹੈ? ਫਿਰ ਮੈਂ ਦੋ ਮੁੱਦੇ ਚੁੱਕੇ ਅਤੇ ਸਭ ਕੁਝ ਬਦਲ ਗਿਆ। ਰਾਹੁਲ ਨੇ ਜਾਰੀ ਵੀਡੀਓ ਵਿੱਚ ਆਪਣੇ ਸਿਆਸੀ ਕਰੀਅਰ ਦੇ ਸ਼ੁਰੂਆਤੀ ਭਾਸ਼ਣਾਂ ਦੀਆਂ ਫੁਟੇਜ ਕਲਿੱਪ ਵੀ ਪਾਈਆਂ ਹਨ। ਰਾਹੁਲ ਨੇ ਜਾਰੀ ਵੀਡੀਓ ‘ਚ ਕਿਹਾ ਕਿ ਮੈਂ ਦੋ ਮੁੱਦੇ ਉਠਾਏ ਹਨ- ਇਕ ਨਿਆਮਗਿਰੀ ਅਤੇ ਦੂਜਾ ਭੱਟਾ ਪਾਰਸੌਲ। ਰਾਹੁਲ ਨੇ ਕਿਹਾ ਕਿ ਜਿਵੇਂ ਹੀ ਮੈਂ ਗਰੀਬਾਂ ਦੇ ਹੱਕਾਂ ਦੀ ਗੱਲ ਸ਼ੁਰੂ ਕੀਤੀ, ਉਵੇਂ ਹੀ ਇਹ ਮੀਡੀਆ ਤਮਾਸ਼ਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਅਸੀਂ ਆਦਿਵਾਸੀਆਂ ਲਈ ਪੇਸਾ ਐਕਟ ਅਤੇ ਉਨ੍ਹਾਂ ਦੇ ਜ਼ਮੀਨੀ ਹੱਕਾਂ ਲਈ ਹੋਰ ਕਾਨੂੰਨ ਲਿਆਂਦੇ ਅਤੇ ਫਿਰ ਮੀਡੀਆ ਨੇ 24 ਘੰਟੇ ਮੇਰੇ ਖਿਲਾਫ ਲਿਖਣਾ ਸ਼ੁਰੂ ਕਰ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀ ਦੌਲਤ ਜੋ ਅਸਲ ਵਿੱਚ ਮਹਾਰਾਜਿਆਂ ਦੀ ਸੀ, ਸੰਵਿਧਾਨ ਰਾਹੀਂ ਲੋਕਾਂ ਨੂੰ ਦਿੱਤੀ ਗਈ ਹੈ। ਪਰ ਭਾਜਪਾ ਇਸ ਦੇ ਉਲਟ ਕਰ ਰਹੀ ਹੈ। ਉਹ ਲੋਕਾਂ ਤੋਂ ਉਹ ਜਾਇਦਾਦਾਂ ਖੋਹ ਕੇ ‘ਮਹਾਰਾਜਿਆਂ’ ਨੂੰ ਵਾਪਸ ਦੇ ਰਹੀ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਨੇ ਮੇਰੇ ਅਕਸ ਨੂੰ ਖਰਾਬ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਮੇਰੇ ਅਕਸ ਨੂੰ ਖਰਾਬ ਕਰਨ ਲਈ ਜਿੰਨਾ ਪੈਸਾ ਖਰਚ ਕਰੇਗੀ, ਓਨਾ ਹੀ ਮੇਰੀ ਤਾਕਤ ਵਧੇਗੀ। ਰਾਹੁਲ ਗਾਂਧੀ ਨੇ ਵੀਡੀਓ ‘ਚ ਕਿਹਾ ਕਿ ਵੱਡੀਆਂ ਤਾਕਤਾਂ ਨਾਲ ਲੜਨ ‘ਤੇ ਪਰਸਨਲ ਟੈਕ ਕੀਤਾ ਜਾਂਦਾ ਹੈ। ਪਰਸਨਲ ਅਟੈਕ ਮੇਰੇ ਲਈ ਗੁਰੂ ਵਾਂਗ ਹੈ। ਰਾਹੁਲ ਨੇ ਕਿਹਾ ਕਿ ਪਰਸਨਲ ਅਟੈਕ ਨਾਲ ਮੈਨੂੰ ਪਤਾ ਲੱਗਦਾ ਹੈ ਕਿ ਮੈਂ ਸਹੀ ਰਾਹ ‘ਤੇ ਚੱਲ ਰਿਹਾ ਹਾਂ। 

Leave a Reply

Your email address will not be published. Required fields are marked *