ਰਾਸ਼ਟਰੀ ਸਿੱਖਿਆ ਦਿਵਸ: ‘ਕਲਮ’ ਦੇ ਸਿਪਾਹੀ ਦੇ ਨਾਂ ਤੋਂ ਜਾਣੇ ਜਾਂਦੇ ਮੌਲਾਨਾ ਅਬੁਲ ਕਲਾਮ ਆਜ਼ਾਦ

ਨੈਸ਼ਨਲ ਡੈਸਕ— ਦੇਸ਼ ’ਚ ਹਰ ਸਾਲ 11 ਨਵੰਬਰ ਦੇ ਦਿਨ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਜਾਂਦਾ ਹੈ।

ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਜਯੰਤੀ ਦੇ ਦਿਨ ਇਸ ਦਿਵਸ ਨੂੰ ਮਨਾਇਆ ਜਾਂਦਾ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਮੌਲਾਨਾ ਅਬੁਲ ਕਲਾਮ ਨੇ ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ. ਜੀ. ਸੀ.) ਦੀ ਸਥਾਪਨਾ ਕੀਤੀ ਸੀ। ਆਜ਼ਾਦ ਉਰਦੂ ’ਚ ਕਵਿਤਾਵਾਂ ਵੀ ਲਿਖਦੇ ਸਨ ਅਤੇ ਇਨ੍ਹਾਂ ਨੂੰ ਲੋਕ ਕਲਮ ਦੇ ਸਿਪਾਹੀ ਦੇ ਨਾਂ ਤੋਂ ਜਾਣਦੇ ਹਨ।

ਕਿਉਂ ਮਨਾਇਆ ਜਾਂਦਾ ਹੈ ਸਿੱਖਿਆ ਦਿਵਸ ਸਾਲ 1888 ’ਚ ਸੁਤੰਤਰਤਾ ਸੈਨਾਨੀ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਜਨਮ ਹੋਇਆ ਸੀ। ਮੌਲਾਨਾ ਅਬੁਲ ਕਲਾਮ ਆਜ਼ਾਦ ਨੇ 15 ਅਗਸਤ 1947 ਤੋਂ 2 ਫਰਵਰੀ 1958 ਤੱਕ ਦੇਸ਼ ਦੇ ਸਿੱਖਿਆ ਮੰਤਰੀ ਦੇ ਤੌਰ ’ਤੇ ਸੇਵਾਵਾਂ ਦਿੱਤੀਆਂ ਸਨ। ਮਨੁੱਖੀ ਵਸੀਲੇ ਵਿਕਾਸ ਮੰਤਰਾਲਾ ਨੇ 11 ਸਤੰਬਰ 2008 ਨੂੰ ਐਲਾਨ ਕੀਤਾ ਕਿ ਭਾਰਤ ਵਿਚ ਅਬੁਲ ਕਲਾਮ ਆਜ਼ਾਦ ਨੇ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦਾ ਯੋਗਦਾਨ ਹੈ, ਇਸ ਲਈ ਉਨ੍ਹਾਂ ਨੂੰ ਯਾਦ ਕਰ ਕੇ ਭਾਰਤ ਦੇ ਇਸ ਮਹਾਨ ਪੁੱਤਰ ਦੇ ਜਨਮ ਦਿਨ ਨੂੰ ਸਿੱਖਿਆ ਦਿਵਸ ਦੇ ਰੂਪ ’ਚ ਮਨਾਇਆ ਜਾਵੇਗਾ। ਜਿਸ ਤੋਂ ਬਾਅਦ ਹਰ ਸਾਲ 11 ਨਵੰਬਰ ਦੇ ਦਿਨ ਨੂੰ ਸਿੱਖਿਆ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਆਧੁਨਿਕ ਵਿਗਆਨ ’ਤੇ ਜ਼ੋਰ 1950 ਵਿਚ ਸੰਗੀਤ ਨਾਟਕ ਅਕਾਦਮੀ, ਸਾਹਿਤ ਅਕਾਦਮੀ, ਲਲਿਤ ਕਲਾ ਅਕਾਦਮੀ ਦਾ ਗਠਨ ਹੋਇਆ ਸੀ। ਇਹ ਸਭ ਆਜ਼ਾਦ ਦੀ ਅਗਵਾਈ ਵਿਚ ਹੀ ਹੋਇਆ ਸੀ। ਇਸ ਦੇ ਨਾਲ ਹੀ 1949 ਵਿਚ ਸੈਂਟਰਲ ਅਸੈਂਬਲੀ ਵਿਚ ਉਨ੍ਹਾਂ ਨੇ ਆਧੁਨਿਕ ਵਿਿਗਆਨ ਦੇ ਮਹੱਤਵ ’ਤੇ ਜ਼ਿਆਦਾ ਜ਼ੋਰ ਦਿੱਤਾ ਸੀ।

ਭਾਰਤ ਰਤਨ ਨਾਲ ਕੀਤਾ ਗਿਆ ਸਨਮਾਨਤ ਭਾਰਤ ਸਰਕਾਰ ਨੇ ਸਾਲ 1992 ਵਿਚ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਭਾਰਤ ਰਤਨ ਨਾਲ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਸਨਮਾਨਤ ਕੀਤਾ। ਉਨ੍ਹਾਂ ਨੂੰ ਇਹ ਸਨਮਾਨ ਮਰਨ ਉਪਰੰਤ ਦਿੱਤਾ ਗਿਆ। ਉਨ੍ਹਾਂ ਨੂੰ ਹਮੇਸ਼ਾ ਸਾਦਗੀ ਭਰੀ ਜ਼ਿੰਦਗੀ ਜਿਊਣਾ ਪਸੰਦ ਸੀ। ਉਨ੍ਹਾਂ ਦਾ ਦੇਹਾਂਤ 22 ਫਰਵਰੀ 1958 ਨੂੰ ਦਿੱਲੀ ਵਿਚ ਹੋਇਆ ਸੀ। ਇੰਨਾ ਵੱਡਾ ਆਦਮੀ ਹੋਣ ਦੇ ਬਾਵਜੂਦ ਉਨ੍ਹਾਂ ਕੋਲ ਕੋਈ ਸੰਪਤੀ ਨਹੀਂ ਸੀ ਅਤੇ ਨਾ ਹੀ ਕੋਈ ਬੈਂਕ ਖਾਤਾ ਸੀ।

Leave a Reply

Your email address will not be published. Required fields are marked *