ਰਾਫੇਲ ਨਡਾਲ ਨੇ ਰਚਿਆ ਇਤਿਹਾਸ

ਰਾਫੇਲ ਨਡਾਲ ਨੇ ਇਤਿਹਾਸ ਰਚ ਦਿੱਤਾ ਹੈ। 34 ਸਾਲ ਦੇ ਸਪੈਨਿਸ਼ ਟੈਨਿਸ ਖਿਡਾਰੀ ਨੇ ਆਸਟ੍ਰੇਲੀਆ ਓਪਨ ਦੇ ਫਾਈਨਲ ਵਿਚ 25 ਸਾਲ ਦੇ ਰੂਸੀ ਸਟਾਰ ਡੇਨੇੀਅਲ ਮੇਦਵੇਦੇਵ ਨੂੰ ਪੰਜ ਸੈੱਟ ਤੱਕ ਚੱਲੇ ਸੰਘਰਸ਼ ‘ਚ 2-6, 6-7, 6-14, 6-4, 7-5 ਨਾਲ ਹਰਾ ਦਿੱਤਾ।ਇਹ ਨਡਾਲ ਦੇ ਕਰੀਅਰ ਦਾ ਦੂਜਾ ਆਸਟ੍ਰੇਲੀਅਨ ਓਪਨ ਅਤੇ ਓਵਰਆਲ 21ਵਾਂ ਗ੍ਰੈਂਡ ਸਲੈਮ ਖਿਤਾਬ ਹੈ।

ਫਾਈਨਲ ਮੁਕਾਬਲਾ 5 ਘੰਟੇ ਤੇ 24 ਮਿੰਟ ਤੱਕ ਚੱਲਿਆ।

ਨਡਾਲ ਇਸਦੇ ਨਾਲ ਹੀ ਗ੍ਰੈਂਡ ਸਲੈਮ ਦੇ 145 ਸਾਲ ਦੇ ਇਤਿਹਾਸ ਵਿਚ ਸਭ ਤੋਂ ਵੱਧ ਮੇਂਸ ਸਿੰਗਲਸ ਖਿਤਾਬ ਜਿੱਤਣ ਵਾਲੇ ਪੁਰਸ਼ ਖਿਡਾਰੀ ਬਣ ਗਏ। ਉਨ੍ਹਾਂ ਨੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਪਿੱਛੇ ਛੱਡਿਆ। ਦੋਵਾਂ ਦੇ ਨਾਂ 20-20 ਗ੍ਰੈਂਡ ਸਲੈਮ ਟਾਈਟਲ ਹਨ।

2009 ਤੋਂ ਬਾਅਦ ਨਡਾਲ ਨੇ ਦੂਜੀ ਵਾਰ ਆਸਟ੍ਰੇਲੀਅਨ ਓਪਨ ‘ਤੇ ਕਬਜ਼ਾ ਕੀਤਾ ਹੈ। 2009 ਵਿਚ ਨਡਾਲ ਨੇ ਰੋਜਰ ਫੈਡਰਰ ਨੂੰ ਫਾਈਨਲ ਵਿਚ ਹਰਾਇਆ ਸੀ। ਉਹ ਫਾਈਨਲ ਮੈਚ ਵੀ ਪੰਜ ਸੈੱਟ ਤੱਕ ਚੱਲਿਆ ਸੀ। ਹਾਲਾਂਕਿ ਉਸ ਤੋਂ ਬਾਅਦ ਨਡਾਲ ਨੂੰ ਚਾਰ ਵਾਰ ਇਸ ਟੂਰਨਾਮੈਂਟ ਵਿਚ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਆਖਿਰਕਾਰ 13 ਸਾਲ ਦੇ ਇੰਤਜ਼ਾਰ ਦੇ ਬਾਅਦ ਰਾਫੇਲ ਨਡਾਲ ਫਿਰ ਤੋਂ ਆਸਟ੍ਰੇਲੀਅਨ ਓਪਨ ਜਿੱਤਣ ਵਿਚ ਸਫਲ ਰਹੇ।

ਫਾਈਨਲ ਮੁਕਾਬਲੇ ਦਾ ਪਹਿਲਾ ਸੈੱਟ ਮੇਦਵੇਦੇਵ ਦੇ ਨਾਂ ਰਿਹਾ। ਉਨ੍ਹਾਂ ਨੇ ਨਡਾਲ ਨੂੰ 6-2 ਨਾਲ ਹਰਾਇਆ। ਖੇਡ ਦੀ ਸ਼ੁਰੂਆਤ ‘ਚ ਨਡਾਲ ਨੇ ਬੜ੍ਹਤ ਜ਼ਰੂਰ ਬਣਾਈ ਸੀ ਪਰ ਮੇਦਵੇਦੇਵ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਪਹਿਲਾ ਸੈੱਟ ਆਪਣੇ ਨਾਂ ਕੀਤਾ। ਦੋਵਾਂ ਵਿਚ ਦੂਜਾ ਸੈੱਟ ਕਾਫੀ ਰੋਮਾਂਚਕ ਰਿਹਾ। ਦੋਵੇਂ ਖਿਡਾਰੀਆਂ ਨੇ ਦੋ ਵਾਰ ਇੱਕ-ਦੂਜੇ ਦੀ ਸਰਵਿਸ ਬ੍ਰੇਕ ਕੀਤੀ।ਇਕ ਸਮੇਂ ਨਡਾਲ 4-2 ਤੋਂ ਅੱਗੇ ਚੱਲ ਰਹੇ ਸੀ ਉਦੋਂ ਹੀ ਮੇਦਵੇਦੇਵ ਨੇ ਧਮਾਕੇਦਾਰ ਵਾਪਸੀ ਕੀਤੀ ਤੇ ਮੁਕਾਬਲੇ ਨੂੰ 6-6 ਦੀ ਬਰਾਬਰੀ ‘ਤੇ ਲਿਆ ਦਿੱਤਾ ਤੇ ਟਾਈਬ੍ਰੇਕਰ ਵਿਚ ਇਹ ਸੈੱਟ ਮੇਦਵੇਦੇਵ 7-6 ਨਾਲ ਜਿੱਤਿਆ।

ਪਹਿਲੇ ਦੋਵੇਂ ਸੈੱਟਾਂ ਵਿਚ ਮਿਲੀ ਹਾਰ ਤੋਂ ਬਾਅਦ ਰਾਫੇਲ ਨੇ ਜ਼ੋਰਦਾਰ ਵਾਪਸੀ ਕੀਤੀ ਤੇ ਲਗਾਤਾਰ ਦੋ ਸੈੱਟ ਜਿੱਤ ਕੇ ਮੁਕਾਬਲੇ ਨੂੰ ਫਾਈਨਲ ਸੈੱਟ ਤੱਕ ਲੈ ਕੇ ਗਏ। ਤੀਜਾ ਤੇ ਚੌਥਾ ਸੈੱਟ ਨਡਾਲ ਨੇ 6-4 ਤੋਂ ਆਪਣੇ ਨਾਂ ਕੀਤਾ। ਫਾਈਨਲ ਸੈੱਟ ਵਿਚ ਵੀ ਮੇਦਵੇਦੇਵ ਨੇ ਹਾਰ ਨਹੀਂ ਮੰਨੀ ਤੇ ਸਖਤ ਸੰਘਰਸ਼ ਕੀਤਾ ਪਰ ਆਖਿਰ ਵਿਚ ਜਿੱਤ ਇੱਕ ਵਾਰ ਫਿਰ ਤੋਂ ਨਾਡੇਲ ਦੇ ਹੱਥ ਲੱਗੀ। ਉੁਨ੍ਹਾਂ ਨੇ ਆਖਰੀ ਸੈੱਟ 7-5 ਤੋਂ ਜਿੱਤ ਕੇ ਆਪਣੇ ਕਰੀਅਰ ਦਾ 21ਵਾਂ ਗ੍ਰੈੱਡ ਸਲੈਮ ਜਿੱਤਿਆ।

Leave a Reply

Your email address will not be published. Required fields are marked *