ਰਾਣਾ ਕਪੂਰ ਦਾ ਦੋਸ਼, ‘ਪ੍ਰਿਯੰਕਾ ਗਾਂਧੀ ਤੋਂ 2 ਕਰੋੜ ਦੀ ਪੇਂਟਿੰਗ ਖਰੀਦਣ ਲਈ ਕੀਤਾ ਗਿਆ ਸੀ ਮਜਬੂਰ’

ਨਵੀਂ ਦਿੱਲੀ : ਯੈੱਸ ਬੈਂਕ ਦੇ ਕੋ-ਫਾਊਂਡਰ ਰਾਣਾ ਕਪੂਰ ਨੇ ਐਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਹੈ।

ਰਾਣਾ ਕਪੂਰ ਨੇ ਈਡ ਨੂੰ ਕਿਹਾ ਕਿ ਪ੍ਰਿਯੰਕਾ ਗਾਂਧੀ ਤੋਂ ਐੱਮ.ਐੱਫ. ਹੁਸੈਨ ਦੀ ਪੇਂਟਿੰਗ ਖਰੀਦਣ ਲਈ ਉਸ ‘ਤੇ ਦਬਾਅ ਬਣਾਇਆ ਗਿਆ ਸੀ। ਪਹਿਲਾਂ ਉਸ ਨੇ ਪ੍ਰਿਯੰਕਾ ਗਾਂਧੀ ਤੋਂ ਉਹ ਪੇਂਟਿੰਗ ਖਰੀਦੀ, ਬਾਅਦ ਵਿਚ ਉਸ ਪੈਸੇ ਦਾ ਇਸਤੇਮਾਲ ਸੋਨੀਆ ਗਾਂਧੀ ਦਾ ਨਿਊਯਾਰਕ ਵਿੱਚ ਇਲਾਜ ਕਰਵਾਉਣ ਲਈ ਕੀਤਾ ਗਿਆ।

ਸਪੈਸ਼ਲ ਕੋਰਟ ਵਿੱਚ ਈਡੀ ਵੱਲੋਂ ਦਾਖਲ ਚਾਰਟਸ਼ੀਟ ਵਿੱਚ ਇਸ ਦਾ ਦਾਅਵਾ ਕੀਤਾ ਗਿਆ ਹੈ ਕਿ ਤਤਕਾਲੀ ਪੈਟਰੋਲੀਅਮ ਮੰਤਰੀ ਮੁਰਲੀ ਦੇਵੜਾ ਨੇ ਰਾਣਾ ਕਪੂਰ ਨੂੰ ਕਿਹਾ ਕਿ ਜੇ ਉਹ ਪ੍ਰਿਯੰਕਾ ਗਾਂਧੀ ਤੋਂ ਐੱਮ. ਐੱਫ. ਹੁਸੈਨ ਦੀ ਪੇਂਟਿੰਗ ਨਾ ਖਰੀਦਦੇ ਤਾਂ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੇ ਰਿਸ਼ਤੇ ਵਿਗੜ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਿਲਣ ਵਾਲੇ ਪਦਮ ਸਨਮਾਨ ਵਿੱਚ ਵੀ ਪ੍ਰੇਸ਼ਾਨੀ ਹੋਵੇਗੀ।

ਰਾਣਾ ਕਪੂਰ ਦਾ ਇਹ ਕਥਿਤ ਬਿਆਨ ਈਡੀ ਵੱਲੋਂ ਵਿਸ਼ੇਸ਼ ਅਦਾਲਤ ਵਿੱਚ ਹਾਲ ਹੀ ‘ਚ ਯੈੱਸ ਬੈਂਕ ਦੇ ਸਹਿ-ਬਾਨੀ, ਉਸ ਦੇ ਪਰਿਵਾਰ, ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ ਦੇ ਪ੍ਰਮੋਟਰ ਕਪਿਲ ਤੇ ਧੀਰਜ ਵਾਧਵਾਨ ਤੇ ਹੋਰਨਾਂ ਖਿਲਾਫ ਮਨੀ ਲਾਂਡਰਿੰਗ ਮਾਮਲੇ ਵਿੱਚ ਦਾਖਲ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਦਾ ਹਿੱਸਾ ਹੈ।

ਦੋਸ਼ ਪੱਤਰ ਮੁਤਾਬਕ ਕਪੂਰ ਨੇ ਦਾਅਵਾ ਕੀਤਾ ਕਿ ਉਸ ਨੇ ਪੇਂਟਿੰਗ ਦੇ ਬਦਲੇ ਦੋ ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਚੈੱਕ ਰਾਹੀਂ ਕੀਤਾ, ਉਸ ਨੇ ਦਾਅਵਾ ਕੀਤਾ ਕਿ ਮਿਲਿੰਦ ਦੇਵੜਾ (ਸਾਬਕਾ ਕਾਂਗਰਸ ਸਾਂਸਦ ਤੇ ਸਵ. ਮੁਰਲੀ ਦੇਵੜਾ ਦੇ ਪੁੱਤਰ) ਨੇ ਗੁਪਤ ਤਰੀਕੇ ਨਾਲ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਇਸ ਪੇਂਟਿੰਗ ਦੀ ਵਿਕਰੀ ਤੋਂ ਮਿਲਣ ਵਾਲੇ ਧਨ ਦੀ ਵਰਤੋਂ ਗਾਂਧੀ ਪਰਿਵਾਰ ਸੋਨੀਆ ਗਾਂਧੀ ਦੇ ਨਿਊਯਾਰਕ ਵਿੱਚ ਇਲਾਜ ‘ਤੇ ਕਰੇਗਾ।

ਕਪੂਰ ਨੇ ਈਡੀ ਨੂੰ ਇਹ ਵੀ ਦੱਸਿਆ ਕਿ ਸੋਨੀਆ ਗਾਂਧੀ ਦੇ ਕਰੀਬੀ ਅਹਿਮਦ ਪਟੇਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਗਾਂਧੀ ਪਰਿਵਾਰ ਦਾ ਇਸ ਸਹੀ ਸਮੇਂ ‘ਤੇ ਸੋਨੀਆ ਗਾਂਧੀ ਦੇ ਇਲਾਜ ਵਿੱਚ ਸਹਿਯੋਗ ਕਰੇਕ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੈ ਤੇ ਪਦਮ ਭੂਸ਼ਣ ਦੇਣ ਲਈ ਉਨ੍ਹਾਂ ਦੇ ਨਾਂ ‘ਤੇ ਸਹੀ ਢੰਗ ਨਾਲ ਵਿਚਾਰ ਕੀਤਾ ਜਾਵੇਗਾ।

ਦੋਸ਼ ਪੱਤਰ ਮੁਤਾਬਕ ਮੁਰਲੀ ਦੇਵੜਾ ਨੇ ਰਾਣਾ ਕਪੂਰ ਨੂੰ ਇਸ ਲਈ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪੇਂਟਿੰਗ ਖਰੀਦਣ ਤੋਂ ਇਨਕਾਰ ਕਰਨ ‘ਤੇ ਉਨ੍ਹਾਂ ਨੂੰ ਗਾਂਧੀ ਪਰਿਵਾਰ ਨਾਲ ਸਬੰਧ ਬਣਾਉਣ ਦਾ ਮੌਕਾ ਨਹੀਂ ਮਿਲੇਗਾ ਤੇ ਇਹ ਉਨ੍ਹਾਂ ਨੂੰ ਪਦਮ ਸਨਮਾਨ ਨਾਲ ਸਨਮਾਨਤ ਕਰਨ ਦੀ ਰਾਹ ਨੂੰ ਵੀ ਰੋਕੇਗਾ।

ਈਡੀ ਨੂੰ ਦਿੱਤੇ ਬਿਆਨ ਵਿੱਚ ਕਪੂਰ ਨੇ ਦਾਅਵਾ ਕੀਤਾ ਕਿ ਸਵ. ਦੇਵੜਾ ਨੇ ਡਿਨਰ ਦੌਰਾਨ ਦੱਸਿਆ ਕਿ ਪੇਂਟਿੰਗ ਤੋਂ ਮਨ੍ਹਾ ਕਰਨ ਦਾ ਉਨ੍ਹਾਂ ‘ਤੇ ਅਤੇ ਯੈੱਸ ਬੈਂਕ ‘ਤੇ ਉਲਟ ਅਸਰ ਪੈ ਸਕਦਾ ਹੈ। ਰਾਣਾ ਕਪੂਰ ਨੂੰ ਮਾਰਚ 2020 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਵੇਲੇ ਉਹ ਨਿਆਇਕ ਹਿਰਾਸਤ ਵਿੱਚ ਹੈ।ਪੂਰ ਨੇ ਦੋਸ਼ ਪੱਤਰ ਵਿੱਚ ਕਿਹਾ ਕਿ ਇਹ ਜ਼ੋਰ ਪਾ ਕੇ ਕੀਤੀ ਗਈ ਵਿਕਰੀ ਸੀ, ਜਿਸ ਲਈ ਮੈਂ ਕਦੇ ਵੀ ਤਿਆਰ ਨਹੀਂ ਸੀ। ਮਿਲਿੰਦ ਦੇਵੜਾ ਕਈ ਵਾਰ ਮੇਰੇ ਘਰ ਤੇ ਦਫਤਰ ਆਏ ਤਾਂਕਿ ਉਨ੍ਹਾਂ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਐੱਮ.ਐੱਫ. ਹੁਸੈਨ ਦੀ ਪੇਂਟਿੰਗ ਖਰੀਦਣ ਲਈ ਮਨਾ ਸਕੇ।

ਕਪੂਰ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਕਈ ਵਾਰ ਵੱਖ-ਵੱਖ ਨੰਬਰਾਂ ਤੋਂ ਫੋਨ ਕੀਤਾ, ਸਗੋਂ ਉਹ ਇਹ ਸੌਦਾ ਕਰਾਉਣ ਨੂੰ ਲੈ ਕੇ ਵਚਨਬੱਧ ਸਨ ਤੇ ਮੈਂ ਵੀ ਕਈ ਦਿਨਾਂ ਤੱਕ ਉਨ੍ਹਾਂ ਦੇ ਫੋਨ ਤੇ ਮੈਸੇਜ ਤੇ ਨਿੱਜੀ ਮੁਲਾਕਾਤ ਦੀ ਪੇਸ਼ਕਸ਼ ਨੂੰ ਅਣਗੌਲਿਆਂ ਕਰਕੇ ਟਾਲਣ ਦੀ ਕੋਸ਼ਿਸ਼ ਕੀਤੀ।

ਕਪੂਰ ਨੇ ਦਾਅਵਾ ਕੀਤਾ ਕਿ ਇਸ ਕਰਾਰ ਨੂੰ ਟਾਲਣ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਅਸਿੱਧੇ ਤੌਰ ‘ਤੇ ਸੌਦੇ ਨੂੰ ਤੇਜ਼ੀ ਨਾਲ ਅੰਤਿਮ ਰੂਮ ਦੇਣਾ ਚਾਹੁੰਦੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਸਾਲ 2010 ਵਿੱਚ ਮੁਰਲੀ ਦੇਵੜਾ ਨੇ ਉਨ੍ਹਾਂ ਨੂੰ ਨਵੀਂ ਦਿੱਲੀ ਦੇ ਲੋਧੀ ਅਸਟੇਟ ਬੰਗਲੇ ‘ਤੇ ਮਾਰਵਾੜੀ ਡਿਨਰ ‘ਤੇ ਮਿਲਣ ਲਈ ਮਜਬੂਰ ਕੀਤਾ।

Leave a Reply

Your email address will not be published. Required fields are marked *