ਓਟਾਵਾ : ਕੈਨੇਡਾ ਦੀ ਰਾਜਧਾਨੀ ਚ ਕੁਛ ਲੋਕਾਂ ਵਲੋਂ ਮੋਟਰਸਾਈਕਲ ਕਾਫ਼ਿਲੇ ਦੇ ਰੂਪ ਵਿਚ ਪ੍ਰਦਰਸ਼ਨ ਕਰਣ ਦਾ ਐਲਾਨ ਕੀਤਾ ਗਿਆ ਹੈ।
ਇਹ ਪ੍ਰਦਰਸ਼ਨ ਇਸ ਵੀਕਐਂਡ ਚ ਕਰਨ ਦੀ ਘੋਸ਼ਣਾ ਨੇ ਕੈਨੇਡਾ ਪੁਲਸ ਦੀਆਂ ਮੁਸ਼ਕਲਾਂ ਵਧਾ ਦਿਤੀਆਂ ਹਨ। ਓਟਾਵਾ ਪੁਲਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਰੋਲਿੰਗ ਥੰਡਰ ਈਵੈਂਟ ਨਾਲ ਨਜਿੱਠਣ ਲਈ ਇੱਕ ਵਿਸਤ੍ਰਿਤ ਯੋਜਨਾ ਬਣਾਈ ਹੈ। ਵਿਵਸਥਾ ਬਣਾਏ ਰੱਖਣ ਲਈ ਪੁਲਸ ਪੁਰੀ ਤਰਾਂ ਮੁਸਤੈਦ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਓਟਾਵਾ ਪੁਲਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਡਾਊਨਟਾਊਨ ਕੋਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਿਸ ਵਿੱਚ ਪਾਰਲੀਮੈਂਟ ਹਿੱਲ ਅਤੇ ਨੈਸ਼ਨਲ ਵਾਰ ਮੈਮੋਰੀਅਲ ਦੇ ਨੇੜੇ ਦੇ ਖੇਤਰ ਸ਼ਾਮਲ ਹਨ ਅਤੇ ਇਹ ਨੀਤੀ ਸਾਰੇ ਪ੍ਰਦਰਸ਼ਨਾਂ, ਰੈਲੀਆਂ ਅਤੇ ਸਮਾਗਮਾਂ ‘ਤੇ ਲਾਗੂ ਹੁੰਦੀ ਹੈ। ਰੋਲਿੰਗ ਥੰਡਰ ਕਾਫਲੇ ਦੇ ਪ੍ਰਬੰਧਕ ਨੇ ਇਵੈਂਟ ਦੀ ਵੈਬਸਾਈਟ ‘ਤੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ 6 ਵਜੇ ਪਾਰਲੀਮੈਂਟ ਹਿੱਲ ਲਈ ਇੱਕ ਰੈਲੀ ਅਤੇ ਮਾਰਚ ਤੈਅ ਕੀਤਾ ਗਿਆ ਹੈ। ਸ਼ਨੀਵਾਰ ਨੂੰ ਹੋਣ ਵਾਲੇ ਪ੍ਰੋਗਰਾਮ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਵੈਟਰਨਜ਼ ਫਾਰ ਫਰੀਡਮ ਸਰਵਿਸ, ਡਾਊਨਟਾਊਨ ਓਟਾਵਾ ਲਈ ਇੱਕ ਬਾਈਕ ਰੋਲ ਅਤੇ ਪਾਰਲੀਮੈਂਟ ਹਿੱਲ ‘ਤੇ ਇੱਕ ਰੈਲੀ ਅਤੇ ਮਾਰਚ ਸ਼ਾਮਲ ਹੋਵੇਗਾ।ਪੁਲਸ ਨੇ ਕਿਹਾ ਕਿ ਅਸੀਂ ਸਾਰੇ ਪ੍ਰਦਰਸ਼ਨਾਂ, ਵਿਰੋਧ ਪ੍ਰਦਰਸ਼ਨਾਂ, ਸਮਾਗਮਾਂ ਅਤੇ ਰੈਲੀਆਂ ਨਾਲ ਨਜਿੱਠਣ ਦੀ ਪੂਰੀ ਤਿਆਰੀ ਕਰ ਲਈ ਹੈ। ਅਸੀਂ ਅਸੁਰੱਖਿਅਤ ਜਾਂ ਗੈਰ-ਕਾਨੂੰਨੀ ਸਥਿਤੀਆਂ ਦੀ ਇਜਾਜ਼ਤ ਨਹੀਂ ਦੇਵਾਂਗੇ। ਕਿਸੇ ਵੀ ਸਮਾਗਮ ਦੇ ਆਯੋਜਕ ਸਮਾਗਮਾਂ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਲਈ ਜਵਾਬਦੇਹ ਠਹਿਰਾਏ ਜਾਣਗੇ।