ਯੂ.ਕੇ : ਹੁਣ ਸ਼ੈਰੀ ਮਾਨ ‘ਤੇ ਚਲਦੇ ਲਾਈਵ ਸ਼ੋਅ ‘ਚ ਹਮਲੇ ਦੀ ਹੋਈ ਕੋਸ਼ਿਸ਼

ਯੂ.ਕੇ : ਹੁਣ ਸ਼ੈਰੀ ਮਾਨ ‘ਤੇ ਚਲਦੇ ਲਾਈਵ ਸ਼ੋਅ ‘ਚ ਹਮਲੇ ਦੀ ਹੋਈ ਕੋਸ਼ਿਸ਼

ਪੰਜਾਬੀ ਮਸ਼ਹੂਰ ਗਾਇਕ ਸ਼ੈਰੀ ਮਾਨ ਅਕਸਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ।

ਹੁਣ ਸ਼ੈਰੀ ਮਾਨ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਯੂਕੇ ਦੇ ਵਿੱਚ ਲਾਈਵ ਕੌਂਸਰਟ ਦੌਰਾਨ ਸ਼ੈਰੀ ਮਾਨ ‘ਤੇ ਹਮਲਾ ਹੋਇਆ ਹੈ। ਸ਼ੈਰੀ ਮਾਨ ‘ਤੇ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸ਼ੈਰੀ ਮਾਨ ਆਪਣਾ ਸ਼ੋਅ ਕਰਨ ਲਈ ਯੂਕੇ ਵਿੱਚ ਪਹੁੰਚੇ ਸੀ। ਇਥੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਫੈਨਜ਼ ਵੀ ਆਏ। ਚੱਲਦੇ ਹੋਏ ਸ਼ੋਅ ਵਿੱਚ ਕੁਝ ਅਜਿਹਾ ਵਾਪਰਿਆ, ਜਿਸ ਦੀ ਕਿਸੇ ਨੂੰ ਵੀ ਉਮੀਂਦ ਨਹੀਂ ਸੀ।ਦਸ ਦੇਈਏ ਕਿ ਲਾਈਵ ਪਰਫਾਰਮੈਂਸ ਦੇ ਦੌਰਾਨ ਕੁਝ ਫੈਨਜ਼ ਸਟੇਜ਼ ਦੇ ਸਾਹਮਣੇ ਆ ਕੇ ਸ਼ੈਰੀ ਮਾਨ ਨਾਲ ਤਸਵੀਰਾਂ ਖਿਚਵਾ ਰਹੇ ਸਨ। ਇਸ ਦੌਰਾਨ ਜਦੋਂ ਸ਼ੈਰੀ ਮਾਨ ਇੱਕ ਮਹਿਲਾ ਫੈਨ ਨਾਲ ਤਸਵੀਰ ਖਿਚਵਾਉਂਣ ਲੱਗਦੇ ਹਨ ਤਾਂ ਇੱਕ ਵਿਅਕਤੀ ਸ਼ੈਰੀ ਮਾਨ ਨੂੰ ਵਾਲਾਂ ਤੋਂ ਫੜ ਕੇ ਜ਼ੋਰ ਨਾਲ ਖਿਚਦਾ ਹੈ।

ਇਸ ਮਗਰੋਂ ਸ਼ੈਰੀ ਮਾਨ ਉਥੋਂ ਹੱਟ ਕੇ ਸਟੇਜ਼ ਦੇ ਦੂਜੇ ਪਾਸੇ ਆ ਜਾਂਦੇ ਹਨ ਤੇ ਹੋਰਨਾਂ ਫੈਨਜ਼ ਨਾਲ ਫੋਟੋ ਖਿਚਾਉਣ ਲੱਗਦੇ ਹਨ। ਹਮਲਾ ਕਰਨ ਵਾਲਾ ਵਿਅਕਤੀ ਮੁੜ ਸਟੇਜ਼ ‘ਤੇ ਆ ਕੇ ਸ਼ੈਰੀ ਮਾਨ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਮੌਕੇ ‘ਤੇ ਮੌਜੂਦ ਬਾਡੀਗਾਰਡਸ ਉਸ ਵਿਅਕਤੀ ਨੂੰ ਉਥੋਂ ਹੱਟਾ ਦਿੰਦੇ ਹਨ। ਹਾਲਾਂਕਿ ਇਸ ਘਟਨਾ ‘ਤੇ ਸ਼ੈਰੀ ਮਾਨ ਨੇ ਉਸ ਵਿਅਕਤੀ ਉੱਤੇ ਕੋਈ ਐਕਸ਼ਨ ਲਿਆ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਅਤੇ ਨਾਂ ਹੀ ਸ਼ੈਰੀ ਮਾਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਘਟਨਾ ਬਾਰੇ ਕੋਈ ਪੁਸ਼ਟੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨਾਲ ਵੀ ਲਾਈਵ ਸ਼ੋਅ ਦੌਰਾਨ ਅਜਿਹੀ ਹੀ ਘਟਨਾ ਵਾਪਰੀ ਸੀ। ਹਲਾਂਕਿ ਕਿ ਪ੍ਰੇਮ ਢਿੱਲੋਂ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਫੜ ਲਿਆ ਗਿਆ ਸੀ ਤੇ ਉਸ ਦੇ ਖਿਲਾਫ਼ ਪੁਲਿਸ ਕਾਰਵਾਈ ਕੀਤੀ ਗਈ ਸੀ।

Leave a Reply

Your email address will not be published.