ਯੂਰਪ ‘ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ

Home » Blog » ਯੂਰਪ ‘ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ
ਯੂਰਪ ‘ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ

ਲੰਡਨ-ਕੋਰੋਨਾ ਦਾ ਕਹਿਰ ਅਜੇ ਕਈ ਦੇਸ਼ਾਂ ‘ਚ ਖਤਮ ਨਹੀਂ ਹੋ ਰਿਹਾ ਹੈ ਕਿ ਇਸ ਦੇ ਕਈ ਵੈਰੀਐਂਟ ਸਾਹਮਣੇ ਆ ਰਹੇ ਹਨ।

ਕੋਰੋਨਾ ਨੇ ਸਭ ਤੋਂ ਵਧੇਰੇ ਆਪਣਾ ਕਹਿਰ ਅਮਰੀਕਾ ‘ਚ ਢਾਹਿਆ ਹੈ। ਚੀਨ ਤੋਂ ਫੈਲੇ ਕੋਰੋਨਾ ਦੇ ਹੁਣ ਕਈ ਵੈਰੀਐਂਟ ਸਾਹਮਣੇ ਆ ਚੁੱਕੇ ਹਨ। ਯੂਰਪ ‘ਚ ਕੋਰੋਨਾ ਦਾ ਇਕ ਹੋਰ ਵੈਰੀਐਂਟ ਸਾਹਮਣੇ ਆਇਆ ਹੈ। ਇਸ ਨਵੇਂ ਵੈਰੀਐਂਟ ਕਾਰਣ ਹੁਣ ਯੂਰਪ ‘ਚ ਖਤਰਾ ਮੰਡਰਾਉਣ ਲੱਗਿਆ ਹੈ। ਵਾਇਰਸ ‘ਤੇ ਰਿਸਰਚ ਕਰ ਰਹੇ ਵਿਗਿਆਨੀਆਂ ਮੁਤਾਬਕ ਇਹ ਕੋਰੋਨਾ ਦਾ ਨੇਪਾਲੀ ਵੈਰੀਐਂਟ ਹੈ ਜੋ ਹੌਲੀ-ਹੌਲੀ ਪੂਰੇ ਯੂਰਪ ‘ਚ ਫੈਲ ਚੁੱਕਿਆ ਹੈ। ਇਸ ਗੱਲ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਵੈਰੀਐਂਟ ‘ਤੇ ਟੀਕਿਆਂ ਦਾ ਕੋਈ ਅਸਰ ਨਹੀਂ ਹੁੰਦਾ ਹੈ। ਵਿਗਿਆਨੀਆਂ ਨੇ ਮੰਤਰੀਆਂ ਦੇ ਸਮੂਹ ਨੂੰ ਅਜਿਹੇ ਸਮੇਂ ‘ਚ ਅਲਰਟ ਕੀਤਾ ਹੈ ਕਿ ਜਦ ਯੂਰਪ ‘ਚ ਛੁੱਟੀਆਂ ਮਨਾਉਣ ਲਈ ਸੈਲਾਨੀ ਸੈਰ-ਸਪਾਟਾ ਕੇਂਦਰਾਂ ਨੂੰ ਅਪਗ੍ਰੇਡ ਕਰਨ ਦੀ ਤਿਆਰੀ ਕਰ ਰਹੇ ਹਨ। ਕੋਰੋਨਾ ਦਾ ਇਹ ਵੈਰੀਐਂਟ ਪੁਰਤਗਾਲ ‘ਚ ਵੀ ਪਾਇਆ ਗਿਆ ਹੈ। ਹਾਲਾਂਕਿ, ਬ੍ਰਿਟੇਨ ਸਰਕਾਰ ਦੇ ਵਿਗਿਆਨੀ ਸਲਾਹਕਾਰ ਸਮੂਹ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੈਰੀਐਂਟ ਨੂੰ ਲੈ ਕੇ ਵਧੇਰੇ ਪੈਨਿਕ ਹੋਣ ਦੀ ਲੋੜ ਨਹੀਂ ਹੈ। ਪਹਿਲਾਂ ਤੋਂ ਹੀ ਵਾਇਰਸ ਦੇ ਹਜ਼ਾਰਾਂ ਵੈਰੀਐਂਟ ਮੌਜੂਦ ਹਨ। ਇਹ ਇਕ ਅਜਿਹਾ ਵਾਇਰਸ ਜੋ ਹਮੇਸ਼ਾ ਬਦਲਦਾ ਰਹਿੰਦਾ ਹੈ। ਵੀਅਤਨਾਮ ਵੱਲੋਂ ਜਾਰੀ ਇਕ ਬਿਆਨ ‘ਚ ਦੱਸਿਆ ਗਿਆ ਕਿ ਕੋਰੋਨਾ ਦਾ ਇਕ ਬੇਹਦ ਖਤਰਨਾਕ ਵੈਰੀਐਂਟ ਮਿਲਿਆ ਹੈ। ਇਸ ਵੈਰੀਐਂਟ ‘ਚ ਭਾਰਤ ਅਤੇ ਯੂ.ਕੇ. ‘ਚ ਮਿਲੇ ਸਟ੍ਰੇਨ ਸ਼ਾਮਲ ਹਨ ਜੋ ਕਿ ਤੇਜ਼ੀ ਨਾਲ ਹਵਾ ‘ਚ ਫੈਲਦੇ ਹਨ। ਇਹ ਵੈਰੀਐਂਟ ਇੰਨਾ ਖਤਰਨਾਕ ਹੈ ਕਿ ਟੀਕਾ ਲਵਾ ਚੁੱਕੇ ਲੋਕਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲੈਂਦਾ ਹੈ।

Leave a Reply

Your email address will not be published.