ਯੂਜ਼ਰਸ ਦੀ ਲੋਕੇਸ਼ਨ ਟਰੈਕ ਕਰ ਗੂਗਲ ਨੇ ਮੁਸੀਬਤ ਗਲ ਪਾ ਲਈ
ਕੈਲੀਫੋਰਨੀਆ : ਤਕਨੀਕੀ ਦਿੱਗਜ ਗੂਗਲ ਲੋਕੇਸ਼ਨ ਐਕਸੈਸ ਰਾਹੀਂ ਆਪਣੇ ਯੂਜ਼ਰਸ ਨੂੰ ਟਰੈਕ
ਕਰਦਾ ਰਹਿੰਦਾ ਹੈ। ਭਾਵੇਂ ਇਹ ਇਸਦੇ ਮੈਪਸ ਅਤੇ ਲੋਕੇਸ਼ਨ ਆਧਾਰਿਤ ਸੇਵਾਵਾਂ ਵਿੱਚ ਸੁਧਾਰ ਕਰ
ਰਿਹਾ ਹੈ, ਨਵੇਂ ਉਤਪਾਦਾਂ ਅਤੇ ਵਿਸ਼ੇਸ਼ਤਾਵਾਂ ਦਾ ਵਿਕਾਸ ਕਰ ਰਿਹਾ ਹੈ, ਜਾਂ ਹੋਰ ਢੁਕਵੇਂ
ਵਿਗਿਆਪਨਾਂ ਨੂੰ ਵੀ ਦਿਖਾ ਰਿਹਾ ਹੈ। ਤੁਸੀਂ ਉਸ ਉਤਪਾਦ ਬਾਰੇ ਸੋਚਦੇ ਅਤੇ ਗੱਲ ਕਰਦੇ ਹੋ
ਜਿਸ ਨੂੰ ਤੁਸੀਂ ਖਰੀਦਣ ਦੀ ਯੋਜਨਾ ਬਣਾਉਂਦੇ ਹੋ, ਅਤੇ ਮਿੰਟਾਂ ਵਿੱਚ ਤੁਸੀਂ ਸੋਸ਼ਲ ਮੀਡੀਆ
ਜਾਂ ਹੋਰ ਕਿਤੇ ਵੀ ਸਮਾਨ ਵਿਗਿਆਪਨ ਦੇਖਣਾ ਸ਼ੁਰੂ ਕਰ ਦਿੰਦੇ ਹੋ। ਪਰ ਗੂਗਲ ਨੂੰ ਹੁਣ
ਯੂਜ਼ਰਸ ਦੀ ਲੋਕੇਸ਼ਨ ਟ੍ਰੈਕ ਕਰਨਾ ਮਹਿੰਗਾ ਪੈ ਗਿਆ ਹੈ। ਇਸ ਦੇ ਲਈ ਗੂਗਲ ‘ਤੇ 7000 ਕਰੋੜ
ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਗੂਗਲ ਦੇ ਖਿਲਾਫ ਹਾਲ ਹੀ ਵਿੱਚ ਦਾਇਰ ਮੁਕੱਦਮੇ ਮੁਤਾਬਕ
ਕੰਪਨੀ ਉੱਤੇ ਯੂਜ਼ਰਸ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਮੁਕੱਦਮੇ ਵਿਚ ਕਿਹਾ
ਗਿਆ ਹੈ ਕਿ ਕੰਪਨੀ ਯੂਜ਼ਰਸ ਦੇ ਸਥਾਨ ਦੀ ਜਾਣਕਾਰੀ ਨੂੰ ਟਰੈਕ ਕਰ ਰਹੀ ਹੈ ਅਤੇ ਇਸ ਬਾਰੇ
ਗੁੰਮਰਾਹ ਕਰ ਰਹੀ ਹੈ ਕਿ ਯੂਜ਼ਰਸ ਦੇ ਸਥਾਨ ਦੀ ਜਾਣਕਾਰੀ ਕਿਵੇਂ ਅਤੇ ਕਦੋਂ ਟ੍ਰੈਕ ਅਤੇ
ਸੁਰੱਖਿਅਤ ਕੀਤੀ ਜਾਂਦੀ ਹੈ। ਇਕ ਰਿਪੋਰਟ ਮੁਤਾਬਕ ਇਸ ਦੇ ਲਈ ਗੂਗਲ ‘ਤੇ 93 ਮਿਲੀਅਨ ਡਾਲਰ
ਯਾਨੀ ਕਰੀਬ 7,000 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਕੈਲੀਫੋਰਨੀਆ ਦੇ
ਅਟਾਰਨੀ ਜਨਰਲ ਰੋਬ ਬੋਂਟਾ ਵੱਲੋਂ ਦਾਇਰ ਮੁਕੱਦਮੇ ਤੋਂ ਬਾਅਦ ਲਗਾਇਆ ਗਿਆ ਹੈ। ਮੁਕੱਦਮੇ
ਵਿੱਚ ਗੂਗਲ ‘ਤੇ ਦੋਸ਼ ਲਗਾਇਆ ਕਿ ਉਹ ਯੂਜ਼ਰਸ ਨੂੰ ਇਹ ਗਲਤ ਪ੍ਰਭਾਵ ਦੇ ਕੇ ਧੋਖਾ ਦੇ ਰਿਹਾ
ਹੈ ਕਿ ਉਨ੍ਹਾਂ ਦਾ ਆਪਣੇ ਸਥਾਨ ਡਾਟਾ ‘ਤੇ ਵਧੇਰੇ ਕੰਟਰੋਲ ਹੈ। ਕੰਪਨੀ ‘ਤੇ ਡਾਟਾ ਪ੍ਰਬੰਧਨ
ਅਭਿਆਸਾਂ ਦੀ ਲੰਮੀ ਜਾਂਚ ਤੋਂ ਬਾਅਦ ਜੁਰਮਾਨਾ ਲਗਾਇਆ ਗਿਆ ਹੈ। ਬੋਂਟਾ ਨੇ ਇੱਕ ਬਿਆਨ ਵਿੱਚ
ਕਿਹਾ ਕਿ ਸਾਡੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਗੂਗਲ ਆਪਣੇ ਯੂਜ਼ਰਸ ਨੂੰ ਇੱਕ ਗੱਲ ਦੱਸ ਰਿਹਾ
ਸੀ – ਉਹ ਇੱਕ ਵਾਰ ਆਪਟ ਆਊਟ ਕਰਨ ਤੋਂ ਬਾਅਦ ਉਨ੍ਹਾਂ ਦੇ ਲੋਕੇਸ਼ਨ ਨੂੰ ਟਰੈਕ ਨਹੀਂ ਕਰੇਗਾ।
ਪਰ ਗੂਗਲ ਇਸ ਦੇ ਉਲਟ ਕਰ ਰਿਹਾ ਹੈ ਅਤੇ ਆਪਣਏ ਕਾਰੋਬਾਰੀ ਲਾਭ ਲਈ ਯੂਜ਼ਰਸ ਦੀਆਂ ਦੀਆਂ
ਗਤੀਵਿਧੀਆਂ ਨੂੰ ਟਰੈਕ ਕਰਨਾ ਜਾਰੀ ਰੱਖਦਾ ਹੈ।” ਹਾਲਾਂਕਿ, ਕੰਪਨੀ ਨੇ ਦੋਸ਼ਾਂ ਨੂੰ ਸਵੀਕਾਰ
ਨਹੀਂ ਕੀਤਾ ਹੈ, ਪਰ ਸਮਝੌਤੇ ਦੇ ਹਿੱਸੇ ਵਜੋਂ 7,000 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਤਿਆਰ
ਹੈ। ਉਪਭੋਗਤਾਵਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਦੇ ਡੇਟਾ ਦੀ ਵਰਤੋਂ ਕਰਨ ਵਿੱਚ ਗੂਗਲ
ਇਕੱਲਾ ਨਹੀਂ ਹੈ। ਇਸ ਸਾਲ ਦੇ ਸ਼ੁਰੂ ਵਿਚ, ਮਾਰਕ ਜ਼ੁਕਰਬਰਗ ਦੀ ਅਗਵਾਈ ਵਾਲੀ ਮੇਟਾ ‘ਤੇ ਵੀ
ਯੂਰਪ ਵਿਚ ਇਸੇ ਤਰ੍ਹਾਂ ਦੇ ਦੋਸ਼ ਲੱਗੇ ਸਨ। ਜਿਸ ਤੋਂ ਬਾਅਦ ਯੂਰਪੀਅਨ ਯੂਨੀਅਨ ਨੇ ਮੇਟਾ
ਨੂੰ 1.2 ਬਿਲੀਅਨ ਯੂਰੋ (ਲਗਭਗ 10,794 ਕਰੋੜ ਰੁਪਏ) ਦਾ ਜੁਰਮਾਨਾ ਅਦਾ ਕਰਨ ਅਤੇ ਯੂਰਪ ਦੇ
ਫੇਸਬੁੱਕ ਯੂਜ਼ਰਸ ਦੇ ਡਾਟਾ ਨੂੰ ਅਮਰੀਕਾ ਵਿੱਚ ਟ੍ਰਾਂਸਫਰ ਕਰਨ ਤੋਂ ਰੋਕਣ ਦਾ ਹੁਕਮ ਦਿੱਤਾ
ਗਿਆ ਸੀ।