ਯੂਕ੍ਰੇਨ ਚ ਫੇਰ ਖੌਲੀ ਜਾਵੇਗੀ ਕੈਨੇਡੀਅਨ ਅੰਬੈਸੀ

ਯੂਕ੍ਰੇਨ ਚ ਫੇਰ ਖੌਲੀ ਜਾਵੇਗੀ ਕੈਨੇਡੀਅਨ ਅੰਬੈਸੀ

ਓਟਾਵਾ : ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਕਿ ਸਰਕਾਰ ਯੂਕ੍ਰੇਨ ਵਿੱਚ ਕੈਨੇਡੀਅਨ ਅੰਬੈਸੀ ਜਲਦੀ ਹੀ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ।

ਸਮਾਚਾਰ ਏਜੰਸੀ ਸ਼ਿਨਹੂਆ ਨੇ ਇੱਕ ਸੀਟੀਵੀ ਰਿਪੋਰਟ ਅਨੁਸਾਰ ਦੱਸਿਆ ਕਿ ਜੌਲੀ ਨੇ  ਸੈਨੇਟ ਦੀ ਵਿਦੇਸ਼ੀ ਮਾਮਲਿਆਂ ਅਤੇ ਅੰਤਰਰਾਸ਼ਟਰੀ ਵਪਾਰ ਕਮੇਟੀ ਦੇ ਸਾਹਮਣੇ ਕਿਹਾ ਕਿ ਉਹਨਾਂ ਦਾ ਉਦੇਸ਼ ਆਉਣ ਵਾਲੇ ਦਿਨਾਂ, ਹਫ਼ਤਿਆਂ ਵਿੱਚ ਅਜਿਹਾ ਕਰਨਾ ਹੈ। ਜੋਲੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਸਾਨੂੰ ਸਿਰਫ਼ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਟਾਫ਼ ਲਈ ਇੱਕ ਸੁਰੱਖਿਅਤ ਮਾਹੌਲ ਹੈ ਅਤੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਸਾਡੇ ਹੋਰ ਫਾਈਵ ਆਈਜ਼ ਦੇ ਸਹਿਯੋਗੀ ਅਤੇ ਸਾਥੀ ਕੀ ਕਰ ਰਹੇ ਹਨ। ਕੈਨੇਡਾ ਨੇ 12 ਫਰਵਰੀ ਨੂੰ ਕੀਵ ਵਿੱਚ ਆਪਣਾ ਦੂਤਘਰ ਬੰਦ ਕਰ ਦਿੱਤਾ ਸੀ ਅਤੇ ਡਿਪਲੋਮੈਟਿਕ ਸਟਾਫ ਨੂੰ ਪੱਛਮੀ ਸ਼ਹਿਰ ਲਵੀਵ ਵਿੱਚ ਤਬਦੀਲ ਕਰ ਦਿੱਤਾ।

ਬਾਅਦ ਵਿਚ ਸਾਰੇ ਸਟਾਫ ਮੈਂਬਰਾਂ ਨੂੰ ਪੋਲੈਂਡ ਭੇਜ ਦਿੱਤਾ ਗਿਆ।ਪਿਛਲੇ ਹਫ਼ਤੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਬ੍ਰਿਟੇਨ ਨੇ ਯੂਕ੍ਰੇਨ ਵਿੱਚ ਆਪਣੀ ਜ਼ਮੀਨੀ ਕੂਟਨੀਤੀ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਬਣਾਈ ਹੈ।ਅਮਰੀਕਾ, ਫਰਾਂਸ ਅਤੇ ਇਟਲੀ ਨੇ ਵੀ ਇਸੇ ਤਰ੍ਹਾਂ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।

Leave a Reply

Your email address will not be published.