ਰੂਸ ਨੇ ਯੂਕਰੇਨ ‘ਤੇ ਫੌਜੀ ਹਮਲਾ ਕਰ ਦਿੱਤਾ ਹੈ।
ਇਸ ਦੌਰਾਨ ਏਅਰਪੋਰਟ ਅਤੇ ਹੋਰ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਯੂਕਰੇਨ ਵੱਲੋਂ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੀਵ ਦੇ ਲਈ ਉਡਾਣ ਭਰਨ ਵਾਲੀ ਏਅਰ ਇੰਡੀਆ ਦੀ ਫਲਾਈਟ ਦਿੱਲੀ ਵਾਪਸ ਮੁੜ ਗਈ ਹੈ। ਇਸ ਸਬੰਧੀ ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਏਅਰ ਇੰਡੀਆ ਦੀ ਉਡਾਣ ਏ.ਆਈ1947 ਵਾਪਸ ਆ ਗਈ ਹੈ, ਕਿਉਂਕਿ ਕੀਵ ਵਿੱਚ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਤੇ ਕੇਂਦਰ ਸਰਕਾਰ ਨੇ ਇਸ ਨੋਟਿਸ ਦੇ ਬਾਅਦ ਉਡਾਣ ਨੂੰ ਦਿੱਲੀ ਵਾਪਸ ਬੁਲਾਉਣ ਦਾ ਫੈਸਲਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਉਡਾਣ ਨੇ ਦਿੱਲੀ ਪਰਤਣ ਲਈ ਇਰਾਨੀ ਹਵਾਈ ਖੇਤਰ ਤੋਂ ਯੂ-ਟਰਨ ਲਿਆ।
Leave a Reply