ਯੂਕਰੇਨ ਦਾ ਦਾਅਵਾ, 800 ਤੋਂ ਵੱਧ ਰੂਸੀ ਸੈਨਿਕ ਮਾਰੇ, 30 ਟੈਂਕ ਤੇ 7 ਏਅਰਕ੍ਰਾਫਟ ਕੀਤੇ ਤਬਾਹ

ਯੂਕਰੇਨ ਦਾ ਦਾਅਵਾ, 800 ਤੋਂ ਵੱਧ ਰੂਸੀ ਸੈਨਿਕ ਮਾਰੇ, 30 ਟੈਂਕ ਤੇ 7 ਏਅਰਕ੍ਰਾਫਟ ਕੀਤੇ ਤਬਾਹ

ਯੂਕਰੇਨ ‘ਤੇ ਰੂਸ ਵੱਲੋਂ ਹਮਲੇ ਨੂੰ ਤੇਜ਼ ਕੀਤਾ ਗਿਆ ਹੈ।

ਯੂਕਰੇਨ ਦੀ ਰਾਜਧਾਨੀ ਕੀਵ ਵਿਚ ਧਮਾਕੇ ਸੁਣੇ ਜਾ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਿਸ ਜੇਲੇਂਸਕੀ ਦੇ ਪੂਰੀ ਫੌਜ ਨੂੰ ਯੁੱਧ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫੌਜ ਨੇ 800 ਤੋਂ ਵੱਧ ਰੂਸੀ ਸੈਨਿਕਾਂ ਨੂੰ ਮਾਰ ਗਿਰਾਇਆ ਹੈ। 30 ਰੂਸੀ ਟੈਂਕ ਤੇ 7 ਜਾਸੂਸੀ ਏਅਰਕ੍ਰਾਫਟ ਨੂੰ ਹੀ ਤਬਾਹ ਕਰ ਦਿੱਤਾ ਹੈ।
ਯੂਕਰੇਨ ਸਰਕਾਰ ਨੇ 18 ਤੋਂ 60 ਸਾਲ ਦੇ ਪੁਰਸ਼ਾਂ ਨੂੰ ਦੇਸ਼ ਛੱਡਣ ‘ਤੇ ਰੋਕ ਲਗਾ ਦਿੱਤੀ ਹੈ। ਰਿਪੋਰਟ ਮੁਤਾਬਕ ਯੂਕਰੇ ਨੇ ਆਪਣੇ 10 ਹਜ਼ਾਰ ਨਾਗਰਿਕਾਂ ਨੂੰ ਮੁਕਾਬਲੇ ਲਈ ਰਾਈਫਲਾਂ ਦਿੱਤੀਆਂ ਹਨ। ਅੱਜ ਸਵੇਰੇਹੀ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਨੇ ਬਿਆਨ ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆ ਨੇ ਸਾਨੂੰ ਜੰਗ ਵਿਚ ਲੜਨ ਲਈ ਇਕੱਲਾ ਛੱਡ ਦਿੱਤਾਹੈ। ਉਨ੍ਹਾਂ ਦੱਸਿਆ ਕਿ ਉਹ ਕੀਵ ਵਿਚ ਹਨ ਅਤੇ ਉਥੇ ਰੂਸੀ ਸੈਨਾ ਦਾਖਲ ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਰੂਸੀਆਂ ਦਾ ਪਹਿਲਾ ਟਾਰਗੈੱਟ ਉਹੀ ਹਨ ਅਤੇ ਦੂਜਾ ਟਾਰਗੈੱਟ ਉਨ੍ਹਾਂ ਦੀ ਫੈਮਿਲੀ ਹੈ।
ਯੂਕਰੇਨ ‘ਤੇ ਹਮਲੇ ਖਿਲਾਫ ਰੂਸ ਦੇ ਵੱਖ-ਵੱਖ ਸ਼ਹਿਰਾਂ ‘ਚ ਪ੍ਰਦਰਸ਼ਨ ਹੋ ਰਹੇ ਹਨ। ਰੂਸ ਪੁਲਿਸ ਨੇ ਯੂਕਰੇਨ ਖਿਲਾਫ ਹਮਲੇ ਦਾ ਵਿਰੋਧ ਕਰ ਰਹੇ 1700 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਹੈ। ਅਮਰੀਕਾ ਨੇ ਵੀ ਐਲਾਨ ਕੀਤਾ ਹੈ ਕਿ ਉਹ ਯੂਰਪ ਵਿਚ 7000 ਐਕਟ੍ਰਾ ਫੋਰਸਿਸ ਦੀ ਤਾਇਨਾਤੀ ਕਰ ਰਿਹਾ ਹੈ। ਅਮਰੀਕਾ ਰੱਖਿਆ ਵਿਭਾਗ ਪੇਂਟਾਗਨ ਨੇ ਦੱਸਿਆ ਕਿ ਰੱਖਿਆ ਸਕੱਤਰ ਆਸਟਿਨ ਨੇ ਨਾਟੋ ਸਹਿਯੋਗੀਆਂ ਨੂੰ ਭਰੋਸਾ ਦਿਵਾਉਣ ਲਈ ਜਰਮਨੀ ਵਿਚ ਸੈਨਿਕਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ। ਅਮਰੀਕਾ ਰੂਸ ਨੂੰ ਵੀ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜੇਕਰ ਉਸ ਨੇ ਨਾਟੋ ਦੇਸ਼ਾਂ ਵੱਲ ਨਜ਼ਰ ਚੁੱਕੀ ਤਾਂ ਉਹ ਜਵਾਬੀ ਕਾਰਵਾਈ ਕਰਨ ਵਿਚ ਕੋਈ ਸੰਕੋਚ ਨਹੀਂ ਕਰੇਗਾ।

Leave a Reply

Your email address will not be published.