ਯੂਕਰੇਨ ‘ਚ ਭਾਰਤੀ ਵਿਦਿਆਰਥੀ ਦੇ ਮੋਢੇ ਤੇ ਲੱਤ ‘ਚ ਵੱਜੀ ਗੋਲੀ

ਯੂਕਰੇਨ ਵਿੱਚ ਗੋਲੀ ਲੱਗਣ ਨਾਲ ਜਖਮੀ ਹੋਣ ਵਾਲੇ ਭਾਰਤੀ ਵਿਦਿਆਰਥੀ ਦੀ ਪਛਾਣ ਦਿੱਲੀ ਦੇ ਵਾਸੀ ਹਰਜੋਤ ਸਿੰਘ ਵੱਜੋਂ ਹੋਈ ਹੈ।

ਉਸਦਾ ਕੀਵ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸਨੇ ਹਸਪਤਾਲ ਤੋਂ ਮੀਡੀਆ ਨੂੰ ਵਾਪਰੀ ਸਾਰੀ ਘਟਨਾ ਬਾਰੇ ਦੱਸਿਆ ਹੈ। ਯੂਕਰੇਨ ਦੀ ਰਾਜਧਾਨੀ ਕੀਵ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਉਸਨੂੰ ਦੋ ਗੋਲੀਆਂ ਮਾਰੀਆ ਗਈਆਂ। ਇੱਕ ਗੋਲੀ ਉਸਦੇ ਮੋਢੇ ਉੱਤੇ ਲੱਗੀ ਅਤੇ ਭੱਜਣ ਦੀ ਕੋਸ਼ਿਸ਼ ਦੌਰਾਨ ਕਈ ਵਾਰ ਡਿੱਗਣ ਕਾਰਨ ਉਸਦੀ ਲੱਤ ਟੁੱਟ ਗਈ ਸੀ। ਕੀਵ ਸਿਟੀ ਹਸਪਤਾਲ ਤੋਂ ਐਨਡੀਟੀਵੀ ਨਾਲ ਗੱਲਬਾਤ ਦੌਰਾਨ ਹਰਜੋਤ ਬੋਲਦਿਆਂ ਹਰਜੋਤ ਸਿੰਘ ਨੇ ਕਿਹਾ, “ਗੋਲੀ ਮੇਰੇ ਮੋਢੇ ਤੋਂ ਅੰਦਰ ਗਈ। ਉਨ੍ਹਾਂ ਨੇ ਮੇਰੀ ਛਾਤੀ ਵਿੱਚੋਂ ਇੱਕ ਗੋਲੀ ਕੱਢੀ… ਮੇਰੀ ਲੱਤ ਟੁੱਟ ਗਈ।”

ਹਰਜੋਤ ਨੇ ਕਿਹਾ “ਮੈਂ ਅਧਿਕਾਰੀਆਂ ਨੂੰ ਫ਼ੋਨ ਕਰਦਾ ਰਿਹਾ। ਮੈਨੂੰ ਲਵੀਵ ਲੈ ਜਾਣ ਲਈ ਕੁਝ ਸਹੂਲਤਾਂ ਦੀ ਜਰੂਰਤ ਸੀ। ਪਰ ਕਿਸੇ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ। ਹਰਜੋਤ ਸਿੰਘ ਆਪਣੇ ਦੋਸਤਾਂ ਨਾਲ ਕੈਬ ਵਿੱਚ ਸਵਾਰ ਸੀ, ਜਦੋਂ ਉਸ ਨੂੰ ਗੋਲੀ ਮਾਰੀ ਗਈ ਸੀ ਤਾਂ ਉਹ ਸਰਹੱਦ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਕੀਵ ਤੋਂ ਬਚ ਕੇ ਲਵੀਵ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਕਿਹਾ।”ਮੈਂ ਦੂਤਾਵਾਸ ਦੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਪੁੱਛਿਆ ਕਿ ਕੀ ਉਹ ਮੈਨੂੰ ਲਵੀਵ ਲੈ ਜਾਣ ਦੀ ਸਹੂਲਤ ਪ੍ਰਦਾਨ ਕਰ ਸਕਦੇ ਹਨ। ਮੈਂ ਤੁਰ ਨਹੀਂ ਸਕਦਾ। ਪਰ ਮੈਨੂੰ ਸਿਰਫ ਫਰਜ਼ੀ ਟਿੱਪਣੀਆਂ ਮਿਲਦੀਆਂ ਰਹੀਆਂ।

Leave a Reply

Your email address will not be published. Required fields are marked *