ਯੂਕਰੇਨੀ ਰਾਸ਼ਟਰਪਤੀ ਦਾ ਭਾਵੁਕ ਵੀਡੀਓ ਸੰਦੇਸ਼-“ਮੈਂ ਤੇ ਮੇਰਾ ਪਰਿਵਾਰ ਦੁਸ਼ਮਨ ਦੇ ਨਿਸ਼ਾਨੇ ‘ਤੇ, ਪਰ ਅਸੀਂ ਯੂਕਰੇਨ ਛੱਡ ਕੇ ਨਹੀਂ ਭੱਜਾਂਗੇ”

ਯੂਕਰੇਨੀ ਰਾਸ਼ਟਰਪਤੀ ਦਾ ਭਾਵੁਕ ਵੀਡੀਓ ਸੰਦੇਸ਼-“ਮੈਂ ਤੇ ਮੇਰਾ ਪਰਿਵਾਰ ਦੁਸ਼ਮਨ ਦੇ ਨਿਸ਼ਾਨੇ ‘ਤੇ, ਪਰ ਅਸੀਂ ਯੂਕਰੇਨ ਛੱਡ ਕੇ ਨਹੀਂ ਭੱਜਾਂਗੇ”

ਯੂਕਰੇਨ ‘ਤੇ ਸ਼ੁਰੂ ਹੋਏ ਰੂਸੀ ਹਮਲੇ ਤੋਂ ਬਾਅਦ ਦੇਸ਼ ਵਿੱਚ ਤਬਾਹੀ ਦਾ ਮੰਜ਼ਰ ਹੈ।

ਰੂਸ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਇਸ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਇੱਕ ਵੀਡੀਓ ਸੰਦੇਸ਼ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੀ ਪਤਨੀ ਅਤੇ ਬੱਚਿਆਂ ਬਾਰੇ ਗੱਲ ਕਰਦੇ ਹੋਏ ਬੇਵੱਸ ਅਤੇ ਭਾਵੁਕ ਨਜ਼ਰ ਆ ਰਹੇ ਹਨ । ਜ਼ੇਲੇਂਸਕੀ ਕਹਿ ਰਹੇ ਹਨ ਕਿ ਮੈਂ ਰੂਸ ਦਾ ਪਹਿਲਾ ਨਿਸ਼ਾਨਾ ਹਾਂ ਅਤੇ ਮੇਰਾ ਪਰਿਵਾਰ ਦੂਜਾ ਹੈ। ਜ਼ੇਲੇਂਸਕੀ ਨੇ ਯੂਕਰੇਨ ਦੇ ਅਧਿਕਾਰੀਆਂ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਰੂਸ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਿਆ ਹੈ। ਜ਼ੇਲੇਂਸਕੀ ਦਾ ਕਹਿਣਾ ਹੈ ਕਿ ਉਹ ਅਤੇ ਉਸਦਾ ਪਰਿਵਾਰ ਗੱਦਾਰ ਨਹੀਂ ਹਨ। ਜਿਸ ਕਾਰਨ ਉਹ ਯੂਕਰੇਨ ਛੱਡ ਕੇ ਭੱਜਣਗੇ ਨਹੀਂ।
ਭਾਵੁਕ ਵੀਡੀਓ ਸੰਦੇਸ਼ ਵਿੱਚ ਜ਼ੇਲੇਨਸਕੀ ਕਹਿ ਰਹੇ ਹਨ ਕਿ ਮੈਂ ਯੂਕਰੇਨ ਵਿੱਚ ਹਾਂ । ਮੇਰਾ ਪਰਿਵਾਰ ਯੂਕਰੇਨ ਵਿੱਚ ਹੈ। ਮੇਰੇ ਬੱਚੇ ਯੂਕਰੇਨ ਵਿੱਚ ਹਨ। ਉਹ ਗੱਦਾਰ ਨਹੀਂ ਹਨ…ਉਹ ਯੂਕਰੇਨ ਦੇ ਨਾਗਰਿਕ ਹਨ। ਸਾਨੂੰ ਸੂਚਨਾ ਮਿਲੀ ਹੈ ਕਿ ਦੁਸ਼ਮਣ ਨੇ ਮੈਨੂੰ ਪਹਿਲਾ ਨਿਸ਼ਾਨਾ ਬਣਾਇਆ ਹੈ । ਮੇਰਾ ਪਰਿਵਾਰ ਉਨ੍ਹਾਂ ਦਾ ਦੂਜਾ ਨਿਸ਼ਾਨਾ ਹੈ। ਜ਼ੇਲੇਂਸਕੀ ਨੇ ਆਪਣੇ ਭਾਵੁਕ ਸੰਦੇਸ਼ ਵਿੱਚ ਅੱਗੇ ਕਿਹਾ ਕਿ ਰੂਸੀ ਸਰਕਾਰ ਉਨ੍ਹਾਂ ਨੂੰ ਖਤਮ ਕਰਨਾ ਚਾਹੁੰਦੀ ਹੈ।

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ (ਰੂਸ) ਦੇਸ਼ ਦੇ ਮੁਖੀ ਨੂੰ ਖਤਮ ਕਰਕੇ ਯੂਕਰੇਨ ਨੂੰ ਸਿਆਸੀ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਨਾਟੋ ਦੇ 27 ਯੂਰਪੀਅਨ ਨੇਤਾਵਾਂ ਤੋਂ ਸਿੱਧੇ ਸਵਾਲ ਕੀਤੇ ਕਿ ਕੀ ਯੂਕਰੇਨ ਨਾਟੋ ਵਿੱਚ ਸ਼ਾਮਿਲ ਹੋਵੇਗਾ, ਕਿਸੇ ਨੇ ਜਵਾਬ ਨਹੀਂ ਦਿੱਤਾ, ਸਾਰੇ ਡਰੇ ਹੋਏ ਹਨ । ਪਰ ਅਸੀਂ ਡਰਦੇ ਨਹੀਂ, ਸਾਨੂੰ ਕਿਸੇ ਚੀਜ਼ ਤੋਂ ਨਹੀਂ ਡਰਦੇ । ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਦੇਸ਼ ਨੂੰ ਬਚਾਉਣ ਤੋਂ ਨਹੀਂ ਡਰਦੇ… ਸਾਨੂੰ ਰੂਸ ਦਾ ਡਰ ਨਹੀਂ… ਅਸੀਂ ਰੂਸ ਨਾਲ ਗੱਲਬਾਤ ਤੋਂ ਵੀ ਨਹੀਂ ਡਰਦੇ।
ਯੂਕਰੇਨ ਨਾਟੋ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਪਰ ਰੂਸ ਇਸ ਦੇ ਖਿਲਾਫ ਹੈ । ਸਾਲ 2014 ਵਿੱਚ ਯੂਕਰੇਨ ਵਿੱਚ ਰੂਸ ਸਮਰਥਿਤ ਸਰਕਾਰ ਡਿੱਗ ਗਈ ਸੀ ਉਦੋਂ ਤੋਂ ਯੂਕਰੇਨ ਦੀਆਂ ਸਰਕਾਰਾਂ ਨਾਟੋ ਵਿੱਚ ਸ਼ਾਮਿਲ ਹੋਣ ਲਈ ਕਈ ਕੋਸ਼ਿਸ਼ਾਂ ਕਰ ਚੁੱਕੀਆਂ ਹਨ। ਪਰ ਰੂਸ ਨਾਟੋ ਨੂੰ ਉਸ ਦੀ ਸੁਰੱਖਿਆ ਲਈ ਖ਼ਤਰਾ ਮੰਨਦਾ ਹੈ, ਇਸ ਲਈ ਕਿਸੇ ਵੀ ਕੀਮਤ ‘ਤੇ ਉਹ ਨਹੀਂ ਚਾਹੁੰਦਾ ਕਿ ਯੂਕਰੇਨ ਨਾਟੋ ਦਾ ਮੈਂਬਰ ਬਣੇ।

ਇਸ ਤੋਂ ਇਲਾਵਾ ਜ਼ੇਲੇਸਕੀ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਦਾਅਵਾ ਕੀਤਾ ਕਿ ਰੂਸੀ ਹਮਲੇ ਦੇ ਪਹਿਲੇ ਦਿਨ ਯੂਕਰੇਨ ਦੇ 137 ਦੀ ਮੌਤ ਹੋਈ ਹੈ, ਜਦਕਿ 316 ਜ਼ਖਮੀ ਹੋਏ ਸਨ। ਉਨ੍ਹਾਂ ਕਿਹਾ ਕਿ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਆਪਣੇ 137 ਹੀਰੋਆਂ ਨੂੰ ਗੁਆ ਦਿੱਤਾ, ਜਿਨ੍ਹਾਂ ਵਿੱਚ 10 ਅਧਿਕਾਰੀ ਸ਼ਾਮਿਲ ਸਨ। ਸਾਡੇ ਜਵਾਨਾਂ ਨੇ ਆਤਮ ਸਮਰਪਣ ਨਹੀਂ ਕੀਤਾ। ਮਰਨ ਵਾਲੇ ਸਾਰੇ ਸੈਨਿਕਾਂ ਨੂੰ ਯੂਕਰੇਨ ਦੇ ਹੀਰੋ ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ । ਜੋ ਇਸ ਯੁੱਧ ਵਿੱਚ ਮਾਰੇ ਗਏ, ਉਨ੍ਹਾਂ ਨੂੰ ਅਸੀਂ ਆਪਣੀਆਂ ਯਾਦਾਂ ਵਿੱਚ ਰੱਖਾਂਗੇ।

Leave a Reply

Your email address will not be published.