‘ਯਾਸ’ ਨੇ ਮਚਾਈ ਭਾਰੀ ਤਬਾਹੀ-4 ਮੌਤਾਂ

Home » Blog » ‘ਯਾਸ’ ਨੇ ਮਚਾਈ ਭਾਰੀ ਤਬਾਹੀ-4 ਮੌਤਾਂ
‘ਯਾਸ’ ਨੇ ਮਚਾਈ ਭਾਰੀ ਤਬਾਹੀ-4 ਮੌਤਾਂ

ਬਾਲਾਸੋਰ/ਦਿਘਾ/ਕੋਲਕਾਤਾ / 130-145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ Eਡੀਸ਼ਾ ਤੇ ਪੱਛਮੀ ਬੰਗਾਲ ਦੇ ਤਟੀ ਇਲਾਕਿਆਂ ‘ਚ ਤਬਾਹੀ ਮਚਾਉਣ ਵਾਲੇ ਚਕਰਵਾਤੀ ਤੂਫ਼ਾਨ ਕਾਰਨ 4 ਮੌਤਾਂ ਹੋ ਗਈਆਂ ਹਨ |

ਇਨ੍ਹਾਂ ‘ਚੋਂ 3 ਓਡੀਸ਼ਾ ਤੇ ਪੱਛਮੀ ਬੰਗਾਲ ‘ਚ 1 ਵਿਅਕਤੀ ਦੀ ਮੌਤ ਹੋਈ ਹੈ | ਦੋਵਾਂ ਸੂਬਿਆਂ ‘ਚ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਖ਼ਤਰਨਾਕ ਚੱਕਰਵਾਤੀ ਤੂਫਾਨ ‘ਯਾਸ’ ਕਮਜ਼ੋਰ ਪੈ ਗਿਆ ਹੈ ਤੇ ਇਸ ਦੇ ਅੱਧੀ ਰਾਤ ਨੂੰ ਝਾਰਖਡ ਪੁੱਜਣ ਦੀ ਸੰਭਾਵਨਾ ਹੈ | ਤੂਫ਼ਾਨ ਕਾਰਨ ਕਈ ਜਗ੍ਹਾ ਦਰੱਖਤ ਤੇ ਬਿਜਲੀ ਦੇ ਖੰਭੇ ਜੜੋਂ ਪੁੱਟੇ ਗਏ, ਜਿਸ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ | ਤੂਫ਼ਾਨ ਦੇ ਮੱਦੇਨਜ਼ਰ ਕਰੀਬ 20 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੰੁਚਾਇਆ ਗਿਆ ਹੈ | ਤੂਫਾਨ ਦੇ ਮੱਦੇਨਜ਼ਰ ਐਨ.ਡੀ.ਆਰ.ਐਫ. ਤੇ ਜਲ ਸੈਨਾ ਵਲੋਂ ਤਿਆਰੀਆਂ ਕੀਤੀਆਂ ਗਈਆਂ ਹਨ | ਚੱਕਰਵਾਤੀ ਤੂਫ਼ਾਨ ਯਾਸ ਅੱਜ ਸਵੇਰੇ 9 ਵਜੇ Eਡੀਸ਼ਾ ਤਟ ਨਾਲ ਟਕਰਾਇਆ, ਜਿਸ ਕਾਰਨ ਉੱਤਰੀ ਓਡੀਸ਼ਾ ਤੇ ਪੱਛਮੀ ਬੰਗਾਲ ਦੇ ਤੱਟੀ ਇਲਾਕਿਆਂ ‘ਚ ਭਾਰੀ ਨੁਕਸਾਨ ਹੋਇਆ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਓਡੀਸ਼ਾ ਦੇ ਭਦਰਕ ਜ਼ਿਲ੍ਹੇ ‘ਚ ਉੱਤਰੀ ਧਮਰਾ ਤੇ ਦੱਖਣੀ ਬਾਲਾਸੋਰ ਤੋਂ 50 ਕਿਲੋਮੀਟਰ ਦੂਰ ਤਟ ਨਾਲ ਟਕਰਾਇਆ ਹੈ |

ਇਸ ਸਬੰਧੀ ਓਡੀਸ਼ਾ ਦੇ ਵਿਸ਼ੇਸ਼ ਰਾਹਤ ਕਮਿਸ਼ਨਰ ਪੀ.ਕੇ. ਜੇਨਾ ਨੇ ਦੱਸਿਆ ਕਿ ਇਸ ਤੂਫ਼ਾਨ ਦਾ ਵੱਧ ਪ੍ਰਭਾਵ ਬਾਲਾਸੋਰ ਤੇ ਭਦਰਕ ਜ਼ਿਲ੍ਹਿਆਂ ‘ਚ ਵੇਖਣ ਨੂੰ ਮਿਲਿਆ ਹੈ | ਉਨ੍ਹਾਂ ਦੱਸਿਆ ਕਿ ਤੂਫਾਨ ਕਾਰਨ ਸਮੁੰਦਰ ਦਾ ਪਾਣੀ ਬਾਲਾਸੋਰ ਤੇ ਭਦਰਕ ਜ਼ਿਲ੍ਹੇ ਦੇ ਕਈ ਪਿੰਡਾਂ ‘ਚ ਵੜ੍ਹਨ ਨਾਲ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਮਯੂਰਭੰਜ ਜ਼ਿਲ੍ਹੇ ਦੇ ਸਿਮਿਲੀਪਾਲ ਰਾਸ਼ਟਰੀ ਪਾਰਕ ‘ਚ ਭਾਰੀ ਬਾਰਿਸ਼ ਆਉਣ ਨਾਲ ਬੁੱਧਾਬਲਾਂਗ ਨਦੀ ‘ਚ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਵੀਰਵਾਰ ਤੱਕ ਸਮੁੰਦਰ ‘ਚ ਤਣਾਅ ਬਣਿਆ ਰਹੇਗਾ ਤੇ ਬਾਰਿਸ਼ ਜਾਰੀ ਰਹੇਗੀ | ਜੇਨਾ ਨੇ ਦੱਸਿਆ ਕਿ ਇਹ ਤੂਫ਼ਾਨ ਅੱਧੀ ਰਾਤ ਨੂੰ Eਡੀਸ਼ਾ ਤੋਂ ਇਸ ਦੇ ਝਾਰਖੰਡ ਵੱਲ ਰੁਖ ਕਰੇਗਾ | ਮੁੰਬਈ ਦੇ ਛਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੰਗਾਲ ਦੀ ਖਾੜੀ ‘ਚ ਚੱਕਰਵਾਤ ਯਾਸ ਦੇ ਮੱਦੇਨਜ਼ਰ 6 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ | ਦੂਜੇ ਖੇਤਰਾਂ ਲਈ ਉਡਾਣਾਂ ਤੈਅ ਕੀਤੇ ਅਨੁਸਾਰ ਜਾਰੀ ਰਹਿਣਗੀਆਂ |

Leave a Reply

Your email address will not be published.