ਮੱਲਿਕਾ ਨਾਲ ਲੰਚ ਡੇਟ ਕਰ ਅਰਜੁਨ ਕਪੂਰ ਨੇ ਅਫਵਾਹਾਂ ਤੇ ਲਗਾਈ ਰੋਕ

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਤੇ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ’ਚ ਹਨ।

ਪਿਛਲੇ ਦਿਨੀਂ ਮੀਡੀਆ ’ਚ ਅਜਿਹੀ ਅਫ਼ਵਾਹ ਸੀ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਹਾਲਾਂਕਿ ਅਰਜੁਨ ਕਪੂਰ ਦੇ ਸੋਸ਼ਲ ਮੀਡੀਆ ਪੋਸਟ ਤੋਂਂ ਬਾਅਦ ਅਫ਼ਵਾਹਾਂ ’ਤੇ ਰੋਕ ਲੱਗ ਗਈ ਸੀ। ਹੁਣ ਇੱਕ ਵਾਰ ਫਿਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇੱਕ ਖ਼ਾਸ ਕਾਰਨ ਕਰਕੇ ਚਰਚਾ ਵਿੱਚ ਹਨ।ਬ੍ਰੇਕਅੱਪ ਦੀਆਂਂ ਅਫ਼ਵਾਹਾਂ ਦੇ ਵਿਚਕਾਰ, ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇੱਕ ਵਾਰ ਫਿਰ ਲੰਚ ਡੇਟ ਲਈ ਨਿਕਲੇ ਹਨ। ਲੰਚ ਡੇਟ ’ਤੇ ਜਾ ਰਹੇ ਇਨ੍ਹਾਂ ਦੋਵਾਂ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਸ਼ਹੂਰ ਫੋਟੋਗ੍ਰਾਫ਼ਰ ਵਿਰਲ ਭਯਾਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੇ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ’ਚ ਇਹ ਸਟਾਰ ਜੋੜਾ ਇਕੱਠੇ ਲੰਚ ਡੇਟ ’ਤੇ ਜਾਂਦਾ ਨਜ਼ਰ ਆ ਰਿਹਾ ਹੈ।

ਵੀਡੀਓ ’ਚ ਮਲਾਇਕਾ ਅਰੋੜਾ ਸਫ਼ੇਦ ਰੰਗ ਦੀ ਵਨ ਪੀਸ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਕਾਲੇ ਰੰਗ ਦੇ ਬੂਟ ਵੀ ਪਾਏ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਮੂੰਹ ’ਤੇ ਮਾਸਕ ਪਾਇਆ ਹੋਇਆ ਹੈ। ਵੀਡੀਓ ’ਚ ਮਲਾਇਕਾ ਅਰੋੜਾ ਕਾਰ ’ਚ ਬੈਠੀ ਨਜ਼ਰ ਆ ਰਹੀ ਹੈ। ਅਰਜੁਨ ਕਪੂਰ ਪਹਿਲਾਂ ਹੀ ਕਾਰ ’ਚ ਬੈਠੇ ਨਜ਼ਰ ਆ ਰਹੇ ਹਨ।

ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੀ ਲੰਚ ਡੇਟ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ

ਕੁਝ ਦਿਨ ਪਹਿਲਾਂ ਹੀ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਬ੍ਰੇਕਅੱਪ ਦੀਆਂਂ ਖਬਰਾਂ ਨੇ ਸੋਸ਼ਲ ਮੀਡੀਆ ’ਤੇ ਧਮਾਲ ਮਚਾ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਸ਼ਾਮ ਨੂੰ ਅਰਜੁਨ ਕਪੂਰ ਨੇ ਅਰੋੜਾ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ, ਜਿਸਨੇ ਅਫ਼ਵਾਹਾਂ ਦਾ ਖੰਡਨ ਕੀਤਾ ਸੀ।

ਅਰਜੁਨ ਕਪੂਰ ਨੇ ਇਸ ਤੋਂ ਪਹਿਲਾਂ ਬ੍ਰੇਕਅੱਪ ਦੀ ਖ਼ਬਰ ਤੋਂ ਬਾਅਦ ਆਪਣੀ ਅਤੇ ਮਲਾਇਕਾ ਦੀ ਬਲੈਕ ਐਂਡ ਵ੍ਹਾਈਟ ਫੋਟੋ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਇਸ ਫੋਟੋ ਦੀ ਕੈਪਸ਼ਨ ’ਚ ਲਿਖਿਆ ਹੈ, ‘ਅਫ਼ਵਾਹਾਂ ਲਈ ਕੋਈ ਥਾਂ ਨਹੀਂ ਹੈ। ਮਹਿਫ਼ੂਜ਼ ਰਹੋ ਆਪਣਾ ਖ਼ਿਆਲ ਰੱਖੋ। ਤੁਹਾਡੇ ਸਾਰਿਆਂਂ ਲਈ ਪਿਆਰ।’ ਇਸ ਪੋਸਟ ’ਤੇ ਬੀ-ਟਾਊਨ ਦੇ ਕਈ ਅਦਾਕਾਰਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Leave a Reply

Your email address will not be published. Required fields are marked *