ਮੰਕੀਪੌਕਸ ਨੂੰ ਲੈ ਕੇ ਅਮਰੀਕਾ ਚ  ਹੈਲਥ ਐਮਰਜੈਂਸੀ ਦਾ ਐਲਾਨ

ਅਮਰੀਕਾ  : ਸੰਯੁਕਤ ਰਾਜ ਅਮਰੀਕਾ ਨੇ ਮੰਕੀਪੌਕਸ ਨੂੰ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤਾ ਹੈ। ਅਮਰੀਕਾ ਦੇ ਹੈਲਥ ਐਂਡ ਹਿਊਮਨ ਸਰਵਿਸ ਸੈਕ੍ਰੇਟਰੀ ਜੇਵੀਅਰ ਬੇਸੇਰਾ ਨੇ ਕਿਹਾ ਕਿ ਅਸੀਂ ਹਰ ਅਮਰੀਕੀ ਤੋਂ ਮਕੀਪੌਕਸ ਨੂੰ ਗੰਭੀਰਤਾ ਨਾਲ ਲੈਣ ਤੇ ਇਸ ਵਾਇਰਸ ਨਾਲ ਨਿਪਟਣ ਵਿਚ ਸਾਡੀ ਮਦਦ ਕਰਨ ਦੀ ਜ਼ਿੰਮੇਵਾਰੀ ਲੈਣ ਦੀ ਅਪੀਲ ਕਰਦੇ ਹਨ। ਜੇਵੀਅਰ ਨੇ ਕਿਹਾ ਕਿ ਅਮਰੀਕਾ ਇਸ ਵਾਇਰਸ ਖਿਲਾਫ ਲੜਾਈ ਨੂੰ ਅਗਲੇ ਪੱਧਰ ‘ਤੇ ਲਿਜਾਣ ਲਈ ਤਿਆਰ ਹਨ। ਇਹ ਐਲਾਨ 90 ਦਿਨਾਂ ਲਈ ਪ੍ਰਭਾਵੀ ਹੈ ਤੇ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਦੇਸ਼ ਭਰ ਵਿਚ 6600 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਤੋਂ ਲਗਭਗ ਇਕ ਚੌਥਾਈ ਨਿਊਯਾਰਕ ਤੋਂ ਸਨ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਇਸ ਦੇ ਲੱਛਣ ਕਾਫੀ ਘੱਟ ਹਨ ਜਿਸ ਵਿਚ ਸਿਰਫ ਇਕ ਜ਼ਖਮ ਵੀ ਸ਼ਾਮਲ ਹਨ।ਮੂਲ ਤੌਰ ‘ਤੇ ਮੰਕੀਪੌਕਸ ਤੇ ਸਮਾਲਪੌਕਸ ਲਈ ਬਣੇ ਜੰਨੇਓਸ  ਟੀਕੇ ਦੀ ਅਮਰੀਕਾ ਨੇ ਹੁਣ ਤੱਕ 600,000 ਖੁਰਾਕਾਂ ਵੰਡੀਆਂ ਹਨ ਪਰ ਲਗਭਗ 1.6 ਮਿਲੀਅ ਲੋਕਾਂ ਦੀ ਆਬਾਦੀ ਦੇ ਜ਼ਿਆਦਾ ਜੋਖਿਮ ਨੂੰ ਦੇਖਦੇ ਹੋਏ ਇਹ ਗਿਣਤੀ ਘੱਟ ਹੀ ਹੈ ਜਿਨ੍ਹਾਂ ਨੂੰ ਵੈਕਸੀਨ ਦੀ ਸਭ ਤੋਂ ਵਧ ਲੋੜ ਹੈ। ਭਾਰਤ ਵਿੱਚ ਹੁਣ ਤੱਕ ਮੰਕੀਪੌਕਸ ਦੇ 9 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਕੇਂਦਰ ਨੇ ਮੰਕੀਪੌਕਸ ਨੂੰ ਲੈ ਕੇ ਮਾਹਿਰਾਂ ਨਾਲ ਬੈਠਕ ਕੀਤੀ। ਇਸ ਬਾਰੇ ਅਧਿਕਾਰੀ ਦਾ ਕਹਿਣਾ ਹੈ ਕਿ ਮੌਜੂਦਾ ਦਿਸ਼ਾ-ਨਿਰਦੇਸ਼ਾਂ ‘ਤੇ ਮੁੜ ਵਿਚਾਰ ਕਰਨ ਲਈ ਇਹ ਤਕਨੀਕੀ ਮੀਟਿੰਗ ਸੀ।

Leave a Reply

Your email address will not be published.