ਮੌਨਸੂਨ ਇਜਲਾਸ ‘ਚ ਕੇਂਦਰ ਸਰਕਾਰ ਪੇਸ਼ ਕਰੇਗੀ 23 ਬਿੱਲ

Home » Blog » ਮੌਨਸੂਨ ਇਜਲਾਸ ‘ਚ ਕੇਂਦਰ ਸਰਕਾਰ ਪੇਸ਼ ਕਰੇਗੀ 23 ਬਿੱਲ
ਮੌਨਸੂਨ ਇਜਲਾਸ ‘ਚ ਕੇਂਦਰ ਸਰਕਾਰ ਪੇਸ਼ ਕਰੇਗੀ 23 ਬਿੱਲ

ਵਿਰੋਧੀ ਧਿਰ ਮਹਿੰਗਾਈ ਨੂੰ ਬਣਾਏਗੀ ਮੁੱਖ ਮੱਦਾ

ਨਵੀਂ ਦਿੱਲੀ / ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮੌਨਸੂਨ ਇਜਲਾਸ ‘ਚ ਕੇਂਦਰ ਸਰਕਾਰ ਕੁੱਲ 23 ਬਿੱਲ ਪੇਸ਼ ਕਰੇਗੀ, ਜਿਨ੍ਹਾਂ ‘ਚੋਂ 17 ਬਿੱਲ ਨਵੇਂ ਹਨ, ਜਦਕਿ 3 ਆਰਡੀਨੈਂਸ ਪੇਸ਼ ਕੀਤੇ ਜਾਣਗੇ, ਹਾਲਾਂਕਿ ਸਰਕਾਰ ਵਲੋਂ ਬਿੱਲ ਪਾਸ ਕਰਵਾਉਣ ਦੀ ਰਾਹ ਸੌਖੀ ਨਹੀਂ ਹੈ, ਜਿੱਥੇ ਹਾਲੀਆ ਅਤੀਤ ‘ਚ ਵਿਰੋਧੀ ਧਿਰਾਂ ਨੂੰ ਇਕਜੱੁਟ ਕਰਨ ਦੀਆਂ ਕੋਸ਼ਿਸ਼ਾਂ ‘ਚ ਤੇਜ਼ੀ ਨਜ਼ਰ ਆ ਰਹੀ ਹੈ | ਵਿਰੋਧੀ ਧਿਰਾਂ ਸਰਕਾਰ ਨੂੰ ਕੋਰੋਨਾ, ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਅਤੇ ਮਹਿੰਗਾਈ ‘ਤੇ ਘੇਰਣ ਦੀ ਤਿਆਰੀ ‘ਚ ਹੈ |

ਤਿੰਨ ਆਰਡੀਨੈਂਸ ਪਾਸ ਕਰਵਾਉਣ ‘ਤੇ ਹੋਵੇਗਾ ਸਰਕਾਰ ਦਾ ਜ਼ੋਰ

ਕੇਂਦਰ ਵਲੋਂ ਜਿਨ੍ਹਾਂ 3 ਆਰਡੀਨੈਂਸਾਂ ਨੂੰ ਪਾਸ ਕਰਵਾਉਣ ਲਈ ਪੇਸ਼ ਕੀਤਾ ਜਾਵੇਗਾ, ਉਨ੍ਹਾਂ ਚੋਂ:-

ਦੀਵਾਲੀਆਪਣ ਅਤੇ ਦੀਵਾਲਾ ਕੋਡ ਬਾਰੇ ਤਰਮੀਮੀ ਬਿੱਲ 2021

ਲੋੜੀਂਦੀਆਂ ਸੁਰੱਖਿਆ ਸੇਵਾਵਾਂ ਬਾਰੇ ਬਿੱਲ 2021

ਰਾਸ਼ਟਰੀ ਰਾਜਧਾਨੀ ਖੇਤਰ ਅਤੇ ਨਾਲ ਦੇ ਇਲਾਕਿਆਂ ‘ਚ ਹਵਾ ਦੀ ਗੁਣਵੱਤਾ ਦੇ ਪ੍ਰਬੰਧਨ ਦੇ ਕਮਿਸ਼ਨ ਬਾਰੇ ਬਿੱਲ 2021 ਸ਼ਾਮਿਲ ਹਨ | ਸਰਕਾਰ ਵਲੋਂ ਲਿਆਂਦੇ ਜਾਣ ਵਾਲੇ 23 ਬਿੱਲਾਂ ‘ਚੋਂ 6 ਬਿੱਲ ਪਹਿਲਾਂ ਹੀ ਪੇਸ਼ ਕੀਤੇ ਜਾ ਚੁੱਕੇ ਹਨ, ਹਾਲਾਂਕਿ ਕ੍ਰਿਪਟੋਕ੍ਰੈਂਸੀ ਬਾਰੇ ਬਿੱਲ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਇਸ ਵਾਰ ਵੀ ਲੋਕ ਸਭਾ ਬੁਲੇਟਿਨ ‘ਚ ਸੂਚੀਬੱਧ ਨਹੀਂ ਹੈ | ਇਸ ਬਿੱਲ ਦਾ ਉਦੇਸ਼ ਸਾਰੀਆਂ ਨਿੱਜੀ ਕ੍ਰਿਪਟੋਕ੍ਰੈਂਸੀ ਤੇ ਪਾਬੰਦੀ ਲਾਉਣਾ ਹੈ | ਇਸ ਬਿੱਲ ਨੂੰ ਪਹਿਲਾਂ ਬਜਟ ਇਜਲਾਸ ਲਈ ਸੂਚੀਬੱਧ ਕੀਤਾ ਗਿਆ ਸੀ, ਹਾਲਾਂਕਿ ਉਸ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ | ਇਸ ਤੋਂ ਪਹਿਲਾਂ ਨਵੇਂ ਬਿੱਲਾਂ ‘ਚ ਵਿਅਕਤੀਆਂ ਦੀ ਤਸਕਰੀ (ਰੋਕਥਾਮ, ਸੁਰੱਖਿਆ ਅਤੇ ਮੁੜ ਵਸੇਬਾ) ਬਾਰੇ ਬਿੱਲ 2021, ਪੈਨਸ਼ਨ ਫੰਡ, ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਸੋਧ) ਬਿੱਲ 2021, ਕੇਂਦਰੀ ਯੂਨੀਵਰਸਿਟੀ (ਸੋਧ ਬਿੱਲ), ਸੀਮਿਤ ਦੇਣਦਾਰੀ ਭਾਈਵਾਲੀ ਬਾਰੇ ਸੋਧ ਬਿੱਲ 2021 ਆਦਿ ਬਿੱਲ ਮੁੱਖ ਤੌਰ ‘ਤੇ ਸ਼ਾਮਿਲ ਹਨ |

ਜਦਕਿ ਪਹਿਲਾਂ ਪੇਸ਼ ਕੀਤੇ ਜਾ ਚੁੱਕੇ ਬਿੱਲਾਂ ‘ਚੋਂ ਡੀ.ਐੱਨ.ਏ. ਤਕਨਾਲੋਜੀ (ਫੈਕਟਰਿੰਗ ਰੈਗੂਲੇਸ਼ਨ ਅਸਿਸਟਡ ਰਿਪ੍ਰੋਡਕਟਿਵ ਟੈਕਨਾਲੋਜੀ ਰੈਗੁਲੈਸ਼ਨ) ਬਿੱਲ 2020, ਮਾਤਾ-ਪਿਤਾ ਅਤੇ ਬਜ਼ੁਰਗਾਂ ਦੀ ਭਲਾਈ ਅਤੇ ਰੱਖ-ਰਖਾਵ ਬਾਰੇ ਸੋਧ ਬਿੱਲ 2019 ਸ਼ਾਮਿਲ ਹਨ, ਜਿਨ੍ਹਾਂ ਨੂੰ ਲੋਕ ਸਭਾ ‘ਚ ਪੇਸ਼ ਕਰਨ ਤੋਂ ਬਾਅਦ ਸਟੈਂਡਿੰਗ ਕਮੇਟੀ ‘ਚ ਭੇਜਿਆ ਗਿਆ ਸੀ | ਰਾਜ ਸਭਾ ‘ਚੋਂ ਪਾਸ ਹੋ ਚੁੱਕੇ (ਦ ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਾਨਾਲੋਜੀ) (ਐਂਟਰਿਪ੍ਨਿਉਰਸ਼ਿਪ ਐਂਡ ਮੈਨੇਜਮੈਂਟ ਬਿੱਲ 2021) ਬਿੱਲ ਨੂੰ ਪਾਸ ਕਰਵਾਉਣ ਲਈ ਲੋਕ ਸਭਾ ‘ਚ ਪੇਸ਼ ਕੀਤਾ ਜਾਵੇਗਾ | ਮਹਿੰਗਾਈ ਰਹੇਗੀ ਕਾਂਗਰਸ ਦਾ ਮੁੱਖ ਮੁੱਦਾ ਮੁੱਖ ਵਿਰੋਧੀ ਧਿਰ ਕਾਂਗਰਸ ਸੰਸਦ ਇਜਲਾਸ ‘ਚ ਸਰਕਾਰ ਨੂੰ ਮੁੱਖ ਤੌਰ ‘ਤੇ ਮਹਿੰਗਾਈ ‘ਤੇ ਘੇਰੇਗੀ | ਕਾਂਗਰਸ ਵਲੋਂ ਇਜਲਾਸ ਤੋਂ ਪਹਿਲਾਂ ਵੀ 13 ਤੋਂ 15 ਜੁਲਾਈ ਤੱਕ ਦੇਸ਼ ਭਰ ‘ਚ ਮਹਿੰਗਾਈ ਦੇ ਖ਼ਿਲਾਫ਼ ਪ੍ਰੈੱਸ ਕਾਨਫ਼ਰੰਸਾਂ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਵੀ ਕਿਹਾ ਪੈਟਰੋਲ, ਐੱਲ.ਪੀ.ਜੀ. ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਸਮੇਤ ਵੱਧ ਰਹੀ ਮਹਿੰਗਾਈ ‘ਤੇ ਸਰਕਾਰ ਦੀ ਘੇਰਾਬੰਦੀ ਕੀਤੀ ਜਾਵੇਗੀ |

ਐਤਵਾਰ ਨੂੰ ਬੁਲਾਈ ਸਰਬ-ਪਾਰਟੀ ਮੀਟਿੰਗ ਮੌਨਸੂਨ ਇਜਲਾਸ ਦੇ ਮੱਦੇਨਜ਼ਰ ਸਰਕਾਰ ਨੇ ਐਤਵਾਰ ਨੂੰ ਸਰਬ-ਪਾਰਟੀ ਮੀਟਿੰਗ ਬੁਲਾਈ ਹੈ | ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੂੰ ਮੀਟਿੰਗ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ, ਜਿਸ ‘ਚ ਪ੍ਰਧਾਨ ਮੰਤਰੀ ਦੇ ਵੀ ਸ਼ਾਮਿਲ ਹੋਣ ਦੀ ਸੰਭਾਵਨਾ ਹੈ |

Leave a Reply

Your email address will not be published.