ਮੋਰਚੇ ਤੇ ਬੈਠੇ ਕਿਸਾਨਾਂ ਦਾ ਸਿਰੜ

Home » Blog » ਮੋਰਚੇ ਤੇ ਬੈਠੇ ਕਿਸਾਨਾਂ ਦਾ ਸਿਰੜ
ਮੋਰਚੇ ਤੇ ਬੈਠੇ ਕਿਸਾਨਾਂ ਦਾ ਸਿਰੜ

ਕਲਵੰਤ ਸਿੰਘ ਸਹੋਤਾ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਨੂੰ ਬੈਠਿਆਂ ਅੱਠ ਮਹੀਨੇ ਹੋ ਚੱਲੇ ਹਨ। ਕੇਂਦਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ।

ਉਹ ਇਸ ਤਰ੍ਹਾਂ ਘੇਸਲ ਵੱਟ ਕੇ ਬੈਠੀ ਹੋਈ ਹੈ ਕਿ ਜਿਵੇਂ ਕੁਝ ਵਾਪਰ ਹੀ ਨਾ ਰਿਹਾ ਹੋਵੇ। ਛੋਟੀ ਤੇ ਮੱਧ-ਵਰਗੀ ਕਿਸਾਨੀ ਦਾ ਇਹ ਜ਼ਿੰਦਗੀ ਮੌਤ ਦਾ ਸੁਆਲ ਹੈ। ਇਸੇ ਕਰਕੇ ਉਹ ਮੋਰਚੇ ਨੂੰ ਦਿਨੋ-ਦਿਨ ਸਿਰੜ ਨਾਲ ਨਵੀਂ ਤੋਂ ਨਵੀਂ ਰੂਪ ਰੇਖਾ ਦੇ ਕੇ, ਇਸ ਨੂੰ ਹੋਰ ਕਾਰਗਰ ਤਰੀਕੇ ਨਾਲ ਅੱਗੇ ਤੋਰਨ ਦਾ ਯਤਨ ਕਰਦੇ ਆ ਰਹੇ ਹਨ। ਆਪਣੇ ਹੱਕਾਂ ਲਈ ਲੜਨਾ ਪੈਂਦਾ ਹੈ, ਜੋ ਭਾਰਤ ਦੇ ਕਿਸਾਨ ਨੰਗੇ ਧੜ ਲੜ ਰਹੇ ਹਨ; ਇਸ ਦੀ ਉਨ੍ਹਾਂ ਨੂੰ ਦਾਦ ਦੇਣੀ ਬਣਦੀ ਹੈ। ਸੂਬਿਆਂ ਅਤੇ ਕੇਂਦਰੀ ਸਰਕਾਰ ਦੀਆਂ ਬੇਅੰਤ ਔਕੜਾਂ ਖੜ੍ਹੀਆਂ ਕਰਨ ਦੇ ਬਾਵਜੂਦ ਮੋਰਚਿਆਂਤੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਕਿਸਾਨ/ਮਜ਼ਦੂਰ, ਬੇਅੰਤ ਦੁਸ਼ਵਾਰੀਆਂ ਤੇ ਔਕੜਾਂ ਸਹਾਰਦੇ ਅਡੋਲ ਅਤੇ ਅਹਿੱਲ ਡਟੇ ਹੋਏ ਹਨ।

ਇਸ ਅਡੋਲਤਾ ਅਤੇ ਅਹਿੱਲਤਾ ਦੀ ਮੋਦੀ ਸਰਕਾਰ ਨੂੰ ਅੰਦਰੋਂ ਇੱਕ ਪੀੜਾ ਹੋ ਰਹੀ ਹੈ, ਜਿਸ ਨੂੰ ਉਹ ਜਾਹਰ ਨਹੀਂ ਕਰਦੀ, ਸਗੋਂ ਅੰਦਰੋ ਅੰਦਰ ਪੀ ਰਹੀ ਹੈ। ਇਹ ਪੀੜ ਹੈ ਕਿਸਾਨ ਮੋਰਚਾ ਫੇਲ੍ਹ ਕਰਨ ਦੀਆਂ ਕਈ ਕੋਝੀਆਂ, ਕਮੀਨੀਆਂ ਅਤੇ ਗਿਰੀਆਂ ਹਰਕਤਾਂ ਕਰਨ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਅਸਤ-ਪਸਤ ਨਹੀਂ ਕਰ ਸਕੇ। ਇਹ ਪੀੜ ਹੈ ਅੰਤਰਰਾਸ਼ਟਰੀ ਪੱਧਰ ਤੇ ਕਿਸਾਨਾਂ ਪ੍ਰਤੀ ਵਧ ਰਹੀ ਹਮਦਰਦੀ ਦਾ ਰੁਝਾਨ ਦੇਖ ਕੇ: ਇਹ ਪੀੜ ਹੈ ਕੈਨੇਡਾ ਵਰਗੇ ਮੁਲਕ ਦੀ ਫੈਡਰਲ ਤੇ ਸੂਬਾ ਸਰਕਾਰਾਂ ਦੀ ਕਿਸਾਨਾਂ ਦੇ ਹੱਕ ਲਈ ਬੁਲੰਦ ਕੀਤੀ ਆਵਾਜ਼ ਦੀ। ਬਹੁਤਾ ਦੂਰ ਨਾ ਜਾਂਦਾ ਹੋਇਆ ਮੈਂ ਆਪਣੇ ਇਲਾਕੇ ਮੈਟਰੋ ਵੈਨਕੂਵਰ, ਜਿਸ ‘ਚ ਵੀਹ ਦੇ ਕਰੀਬ ਮਿਊਂਸਪੈਲਟੀਆਂ ਹਨ, ਉਨ੍ਹਾਂ ‘ਚੋਂ ਕੁਝ ਕੁ ਨੂੰ ਛੱਡ ਕੇ ਬਾਕੀ ਸਾਰੀਆਂ ਨੇ ਭਾਰਤੀ ਕਿਸਾਨਾਂ ਦੇ ਹੱਕ ‘ਚ ਐਲਾਨ (ਪਰੋਕਲਾਮੇਸ਼ਨ) ਅਤੇ ਮਤੇ ਪਾਸ ਕੀਤੇ ਹਨ। ਇਹ ਹੈ ਕਮਾਲ ਭਾਰਤੀ ਕਿਸਾਨਾਂ ਦੇ ਸਿਰੜ ਦਾ ਕਿ ਹਜ਼ਾਰਾਂ ਮੀਲ ਦੂਰ ਉਨ੍ਹਾਂ ਦੇ ਹੱਕਾਂ ਪ੍ਰਤੀ ਹਮਦਰਦੀ ਅਤੇ ਹਮਾਇਤ ਦੀਆਂ ਹੂਕਾਂ ਪੈ ਰਹੀਆਂ ਹਨ। ਹੁਣ ਜਿਉਂ ਜਿਉਂ ਮੋਰਚਾ ਲੰਬਾ ਹੋਈ ਜਾ ਰਿਹਾ ਹੈ ਤਾਂ ਤਰ੍ਹਾਂ ਤਰ੍ਹਾਂ ਦੇ ਸੁਆਲ ਵੀ ਪੈਦਾ ਹੋ ਰਹੇ ਹਨ।

ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਮੋਰਚੇਤੇ ਬੈਠੇ ਹਨ, ਉਹ ਮੋਰਚਾ ਜਿੱਤਣ ਗਏ ਹਨ। ਜਿਉਂ ਜਿਉਂ ਸੰਘਰਸ਼ ਦੀ ਤਪਦੀ ਭੱਠੀ ‘ਚ ਉਹ ਤਪ ਰਹੇ ਹਨ, ਤਿਉਂ ਤਿਉਂ ਉਨ੍ਹਾਂ ਦੀ ਪਰਪੱਕਤਾ ਹੋਰ ਨਿੱਖਰ ਕੇ ਸਪਸ਼ਟ ਹੋ ਰਹੀ ਹੈ। ਉਨ੍ਹਾਂ ਨੂੰ ਆਪਣੇ ਮਕਸਦ ਤੋਂ ਭਟਕਣ ਤੇ ਭਟਕਾਉਣ ਦੇ ਅਨੇਕਾਂ ਰਾਹ ਦੱਸੇ ਤੇ ਦਰਸਾਏ ਜਾਣਗੇ। ਕਮਜ਼ੋਰ ਮਨ ਥਿੜਕੇਗਾ ਵੀ। ਕਿਸਾਨ ਲੀਡਰਾਂ ਨੇ ਹੁਣ ਤੱਕ ਜਿੰਨੀ ਸੰਜੀਦਗੀ, ਸਿਰੜ ਅਤੇ ਸਿਆਣਪ ਨਾਲ ਸਰਕਾਰੀ ਔਕੜਾਂ ਦਾ ਸਾਹਮਣਾ ਕੀਤਾ ਹੈ, ਉਹ ਲਾਜਵਾਬ ਹੈ। ਕਿਸਾਨਾਂ ਦੀ ਤਾਕਤ ਮੋਰਚਾ ਹੈ, ਨਾ ਕਿ ਕਿਸੇ ਸਿਆਸੀ ਪਾਰਟੀ ਦਾ ਅੰਗ ਬਣਨਾ ਜਾਂ ਆਪਣੀ ਕੋਈ ਸਿਆਸੀ ਪਾਰਟੀ ਖੜ੍ਹੀ ਕਰਨਾ। ਵੱਖੋ ਵੱਖਰੀਆਂ ਪ੍ਰਾਂਤਕ ਅਤੇ ਕੇਂਦਰੀ ਸਿਆਸੀ ਪਰਟੀਆਂ ‘ਚ ਜੋ ਕੜ੍ਹੀ ਘੁਲਦੀ ਹੈ, ਜੇ ਕਿਸਾਨ ਵੀ ਆਪਣੀ ਸਿਆਸੀ ਪਰਟੀ ਬਣਾ ਧਰਨ ਤਾਂ ਉਹੀ ਕੁਝ ਇਨ੍ਹਾਂ ‘ਚ ਹੋਣ ਲੱਗੇਗਾ। ਸਿਆਸੀ ਪਾਰਟੀ ਬਣਾਉਣ ਦਾ ਕਿਸਾਨ ਲੀਡਰਾਂ ਤੇ ਦਬਾ ਵੀ ਬਣੇਗਾ, ਜਿਸ ਨੂੰ ਹਰ ਹਾਲਤ ‘ਚ ਨਕਾਰਨਾ ਹੀ ਦਰੁਸਤ ਫੈਸਲਾ ਹੋ ਸਕਦਾ ਹੈ।

ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਤੋਂ ਭੈਅਭੀਤ ਹਨ। ਉਨ੍ਹਾਂ ਦੀ ਨਿਰੋਲ ਦ੍ਰਿੜਤਾ ਅੱਗੇ ਚਾਲਬਾਜਾਂ ਦੀਆਂ ਕੋਝੀਆਂ ਚਾਲਾਂ ਨਹੀਂ ਚੱਲ ਰਹੀਆਂ। ਜੇ ਕਿਸਾਨ ਵੀ ਆਪਣੀ ਸਿਆਸੀ ਪਾਰਟੀ ਬਣਾ ਲੈਣਗੇ ਤਾਂ ਥੋੜ੍ਹੇ ਅਰਸੇ ਮਗਰੋਂ ਉਨ੍ਹਾਂ ਦਾ ਅਕਸ ਵੀ ਬਾਕੀ ਬਦਨਾਮ, ਬੇਈਮਾਨ, ਲੋਟੂ, ਖੁਦਗਰਜ਼ ਤੇ ਦਿਸ਼ਾਹੀਣ ਪਾਰਟੀਆਂ ਵਰਗਾ ਬਣ ਕੇ ਰਹਿ ਜਾਇਗਾ। ਜੇ ਹਾਲਾਤ, ਸਹੀ ਰਸਤੇ ਜਾਂਦਿਆਂ ਕਿਸਾਨਾਂ ਨੂੰ ਫੁਸਲਾ-ਭੁਚਲਾ ਕੇ ਕੋਈ ਸਿਆਸੀ ਵਿੰਗ ਖੜ੍ਹਾ ਕਰਨ ਲਈ ਮਜਬੂਰ ਕਰ ਦਿੰਦੇ ਹਨ ਤੇ ਕਿਸਾਨ ਮੋਰਚੇ ਨੂੰ ਵਿਚੇ ਲਟਕਦਾ ਛੱਡ ਸਿਆਸੀ ਪਾਰਟੀ ਬਣਾ ਉਹ ਕਿਸੇ ਪ੍ਰਾਂਤ ਜਾਂ ਕੇਂਦਰ ‘ਚ ਚੋਣ ਲੜਨ ਤੁਰ ਪੈਂਦੇ ਹਨ ਤਾਂ ਇਹ ਕਿਸਾਨ ਮੋਰਚੇ ਦੀ ਖੁਦਕੁਸ਼ੀ ਹੋਏਗੀ, ਜਿਸ ਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ। ਕੇਂਦਰ ਦੀ ਅੜੀਅਲ ਤੇ ਇੱਕ ਪਾਸੜ, ਕਾਰਪੋਰੇਟ ਹਿਤਾਂ ਲਈ ਅੰਨੀ ਹੋ ਤੁਰੀ ਸਰਕਾਰ ਦਾ ਮੂੰਹ ਤੋੜ ਜੁਆਬ ਦੇਣ ਲਈ ਹੀ ਕਿਸਾਨ/ਮਜ਼ਦੂਰ ਮੋਰਚਾ ਲੱਗਾ ਹੈ ਤੇ ਇਸ ਮੋਰਚੇ ਦੇ ਭੈਅ ਅਤੇ ਪ੍ਰਭਾਵ ਦੀ ਲਟਕਦੀ ਨੰਗੀ ਤਲਵਾਰ ਨੇ ਹੀ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ; ਉਹ ਇਸੇ ਕਰਕੇ ਹੀ ਹੈ ਕਿ ਮੋਰਚਾ ਬਿਨਾ ਕਿਸੇ ਸਿਆਸੀ ਰੰਗਤ ਦੇ ਚਲਦਾ ਹੈ ਅਤੇ ਇਹ ਨਿਰੋਲ ਕਿਸਾਨਾਂ/ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਲੜਿਆ ਜਾ ਰਿਹਾ ਹੈ।

ਇਸ ਦੀ ਨਿਰੋਲਤਾ ਅਤੇ ਆਜ਼ਾਦ ਹਸਤੀ ਨੇ ਹੀ ਅੱਜ ਸਾਰੀਆਂ ਸਿਆਸੀ ਪਾਰਟੀਆਂ ਨੂੰ ਕੰਬਣੀ ਛੇੜ ਰੱਖੀ ਹੈ। ਕਿਸੇ ਵੀ ਕਿਸਾਨ ਲੀਡਰ ਦਾ ਕਿਸੇ ਸਿਆਸੀ ਪਾਰਟੀ ‘ਚ ਸ਼ਾਮਲ ਹੋਣਾ ਜਾਂ ਆਪਣੀ ਸਿਆਸੀ ਪਾਰਟੀ ਬਣਾ ਚੋਣਾਂ ਲੜਨੀਆਂ; ਵਿਰੋਧੀ ਬਦਨਾਮ ਪਾਰਟੀਆਂ ਅਤੇ ਉਨ੍ਹਾਂ ਦੇ ਲੀਡਰਾਂ ਨੂੰ ਮੂੰਹ ਮੰਗਿਆ ਵਰਦਾਨ ਥਾਲੀ ‘ਚ ਪਰੋਸ ਕੇ ਦੇਣ ਵਾਲੀ ਗੱਲ ਹੋਏਗੀ। ਮੋਰਚਾ ਜਿਸ ਮੁਕਾਮਤੇ ਪੁੱਜ ਗਿਆ ਹੈ, ਇਹ ਕਿਸੇ ਸਿਆਸੀ ਪਾਰਟੀ ਦੇ ਕੰਧਾੜੇ ਚੜ੍ਹ ਕੇ ਨਹੀਂ ਪੁੱਜਾ, ਸਗੋਂ ਇਹ ਨਿਰੋਲ ਕਿਸਾਨੀ ਦੀਆਂ ਵਾਜਬ ਮੰਗਾਂ ਦੇ ਮੱਦੇਨਜ਼ਰ ਅਤੇ ਕਿਸਾਨ ਲੀਡਰਾਂ ਦੇ ਸਿਰੜ ਤੇ ਸੁਯੋਗ ਯੋਗਤਾ ਕਰਕੇ ਪੁੱਜਾ ਹੈ। ਇਸ ਦ੍ਰਿੜ ਸੋਚ ਨੇ ਹੀ ਕੁਝ ਸਿਆਸੀ ਪਰਟੀਆਂ ਨੂੰ 180 ਡਿਗਰੀ ਮੋੜਾ ਕੱਟਣ ਲਈ ਮਜ਼ਬੂਰ ਕੀਤਾ ਹੈ। ਰਾਜ ਭਾਗ ਦੇ ਨਸ਼ੇ ‘ਚ ਧੁੱਤ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਹੋਰ ਕਿਸੇ ਸਿਆਸੀ ਪਾਰਟੀ ਦਾ ਇਸ ਮੋਰਚੇ ਦਾ ਵਿਰੋਧ ਕਰਨ ਦਾ ਹੀਆ ਨਹੀਂ ਪੈ ਰਿਹਾ ਤੇ ਉਹ ਇਸ ਗੱਲੋਂ ਭਲੀ ਭਾਂਤ ਜਾਣੂ ਹਨ ਕਿ ਅਜਿਹਾ ਕਰਨਾ ਉਨ੍ਹਾਂ ਲਈ ਸਿਆਸੀ ਆਤਮਦਾਹ ਹੈ; ਪਰ ਅੰਦਰੂਨੀ ਤੌਰ ਤੇ ਉਨ੍ਹਾਂ ਸਭ ਵਿਰੋਧੀ ਘੈਂਟ ਸਿਅਸਤਦਾਨਾਂ ਦੀ ਇਹ ਦਿਲੀ ਇੱਛਾ ਹੈ ਕਿ ਕਿਸਾਨ ਵੀ ਆਪਣੀ ਸਿਆਸੀ ਪਰਟੀ ਬਣਾ ਉਨ੍ਹਾਂ ਵਰਗੇ ਬਣ ਜਾਣ ਤੇ ਕਿਸਾਨਾਂ ਨੂੰ ਭੁਚਲਾ ਕੇ ਕਿਸਾਨ ਮੋਰਚਾ ਆਪਣੇ ਆਪ ਹੀ ਫੇਲ੍ਹ ਹੋ ਲੈਣ ਦਿੱਤਾ ਜਾਏ। ਕਿਸਾਨ ਲੀਡਰ ਤਜ਼ਰਬੇ ਅਤੇ ਅਸਲੀਅਤ ਦੀ ਤਪਦੀ ਭੱਠੀ ‘ਚ ਲੂਹ ਹੋ ਕੇ ਪਰਪੱਕ ਹੋਏ ਹਨ।

ਕੁਝ ਵਿਚਾਰਵਾਨ, ਜਿਨ੍ਹਾਂ ਨੂੰ ਨਾ ਕਿਸਾਨੀ ਮੁਸ਼ਕਿਲਾਂ ਨਾਲ ਕੋਈ ਲੈਣਦੇਣ ਹੈ ਅਤੇ ਨਾ ਹੀ ਕਿਸਾਨ/ਮਜ਼ਦੂਰਾਂ ਦੀ ਹੋ ਰਹੀ ਦੁਰਦਸ਼ਾ ਦਾ ਕੋਈ ਨੇੜਿEਂ ਤਜ਼ਰਬਾ ਹੈ, ਉਹ ਜਰੂਰ ਆਪਣੀ ਅਕਲ ਦੇ ਦਿਖਾਵੇ ਨੂੰ ਪੱਠੇ ਪਾਉਣ ਲਈ ਕੋਈ ਐਸੀ ਘਸੀ ਪਿਟੀ ਦਲੀਲ ਦੇਣਗੇ ਕਿ ਕਿਸਾਨ ਆਪਣੀ ਸਿਆਸੀ ਪਾਰਟੀ ਬਣਾਉਣ; ਤੇ ਇੰਜ ਉਹ ਵਿਚਾਰਵਾਨ ਆਪਣੇ ਆਪ ਨੂੰ ਮੋਰਚੇ ਦਾ ਅੰਗ ਹੋਣ ਦਾ ਪ੍ਰਭਾਵ ਦੇਣ ਦੀ ਹਲਕੀ ਤੇ ਕੋਝੀ ਹਰਕਤ ਕਰਨ ਦੀ ਕੋਸ਼ਿਸ਼ ਕਰਨਗੇ। ਇੰਨਾ ਲੰਬਾ ਅਰਸਾ ਮੋਰਚਾ ਲੜਦਿਆਂ, ਇੰਨੀਆਂ ਔਖਿਆਈਆਂ ਵਿਚ ਦੀ ਮੋਰਚੇ ਦੀ ਤਪਦੀ ਭੱਠੀ ‘ਚ ਭੁੱਜਦਿਆਂ ਕੁਝ ਲੀਡਰਾਂ ਦੀ ਦ੍ਰਿੜਤਾ ਦਾ ਸੰਕਲਪ ਕਮਜ਼ੋਰ ਹੋ ਜਾਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸਮਝਣੀ ਚਾਹੀਦੀ। ਇਹ ਕੁਦਰਤੀ ਗੱਲ ਹੈ। ਹਾਂ!

ਜੇ ਸਮੁੱਚੀ ਕਿਸਾਨ ਲੀਡਰਸ਼ਿੱਪ ਦ੍ਰਿੜਤਾ ਅਤੇ ਸੰਜੀਦਗੀ ਨਾਲ ਮੋਰਚਾ ਚਲਦਾ ਰੱਖਦੀ ਹੈ ਤਾਂ ਇੱਕਾ ਦੁੱਕਾ ਲੀਡਰਾਂ ਦੀ ਕਮਜੋ਼ਰੀ ਵੀ ਢਕੀ ਰਹੇਗੀ ਤੇ ਮੋਰਚੇ ਨੂੰ ਢਾਹ ਲਾਉਣ ਵਾਲੀਆਂ ਅੰਦਰੂਨੀ ਤੇ ਬਾਹਰੀ ਤਾਕਤਾਂ ਦੇ ਵਾਰ ਉਵੇਂ ਹੀ ਬੇਅਸਰ ਰਹਿਣਗੇ, ਜਿਵੇਂ ਪਿਛਲੇ ਅੱਠ ਮਹੀਨਿਆਂ ‘ਚ ਰਹੇ ਹਨ। ਇਹ ਕਿਸਾਨਾਂ ਦੀ ਅੰਤਾਂ ਦੀ ਪਰਖ ਦੀ ਘੜੀ ਦਾ ਸਮਾਂ ਹੈ। ਹੱਕ ਕੋਈ ਥਾਲੀ ‘ਚ ਪਰੋਸ ਕੇ ਨਹੀਂ ਦਿੰਦਾ ਹੁੰਦਾ, ਇਹ ਲੜ ਕੇ ਲੈਣੇ ਪੈਂਦੇ ਹਨ ਤੇ ਲੈ ਕੇ ਵੀ ਇਨ੍ਹਾਂ ਦੀ ਰਾਖੀ ਕਰਨੀ ਪੈਂਦੀ ਹੈ, ਨਹੀਂ ਤਾਂ ਇਹ ਖੋਹ ਵੀ ਹੋ ਜਾਂਦੇ ਹੁੰਦੇ ਹਨ। ਕਥਨ ਹੈ, ‘ਕੋਈ ਕਿਸੀ ਕੋ ਰਾਜ ਨ ਦੇ ਹੈਂ ਜੋ ਲੇ ਹੈਂ ਨਿਜ ਬਲ ਸੇ ਲੇ ਹੈਂ।’ ਕਿਸਾਨ ਤਾਂ ਰਾਜ ਭਾਗ ਵੀ ਨਹੀਂ ਮੰਗਦੇ, ਉਹ ਤਾਂ ਆਪਣੇ ਹੱਕ ਹੀ ਮੰਗਦੇ ਹਨ। ਕਿਸਾਨੀ ਇੱਕ ਕਿੱਤਾ ਹੀ ਨਹੀਂ, ਸਗੋਂ ਇਹ ਸਦੀਆਂ ਤੋਂ ਜੀਵਨ ਜਿਊਣ ਦਾ ਇੱਕ ਸਰਲ ਤੇ ਸਾਦਾ ਤਰੀਕਾ ਰਿਹਾ ਹੈ। ਇਹ ਇੱਕ ਜੀਵਨ ਢੰਗ (ਵੇਅ ਆਫ ਲਾਈਫ) ਹੈ।

ਇਸ ਜੀਵਨ ਢੰਗ ਦੀ ਮੈਂ ਇੱਥੇ ਇੱਕ ਮਿਸਾਲ ਦਿੰਨਾਂ। ਮੈਂ ਘਰ ਦੇ ਵਿਹੜੇ ‘ਚ ਚਾਰ ਮੰਜੇ ਦਾ ਥਾਂ ਸਬਜੀ-ਭਾਜੀ ਬੀਜਣ ਵਾਸਤੇ ਸਬਜੀ-ਬਾੜੀ ਬਣਾ ਰੱਖੀ ਹੈ। ਉਸ ‘ਚ ਕੰਮ ਕਰਕੇ ਮੇਰਾ ਸਮਾਂ ਬਹੁਤ ਵਧੀਆ ਬਤੀਤ ਹੁੰਦਾ ਹੈ, ਅਨੰਦ ਵੀ ਆਉਂਦਾ ਹੈ ਤੇ ਸ਼ਕੂਨ ਵੀ ਬੜਾ ਮਿਲਦਾ ਹੈ। ਜਿਸ ਦਿਨ ਸਬਜੀ-ਬਾੜੀ ‘ਚ ਕਿਸੇ ਵਜ੍ਹਾ ਕਰਕੇ ਮੈਂ ਸਮਾਂ ਨਾ ਬਿਤਾ ਸਕਾਂ ਤਾਂ ਮੈਨੂੰ ਲੱਗੇਗਾ ਕਿ ਅੱਜ ਕੁਝ ਗੁਆਚਾ ਹੈ। ਉਸ ਸਬਜੀ ਬਾੜੀ ‘ਚ ਮੈਂ ਟਮਾਟੇ, ਕੱਦੂ, ਬਤਾਊਂ, ਮਿਰਚਾਂ, ਖੀਰੇ ਆਦਿ ਭਾਂਤ ਭਾਂਤ ਦੇ ਬੂਟੇ ਲਾਏ, ਬੜੀ ਸੇਵਾ ਕੀਤੀ; ਪਾਣੀ ਲਾਇਆ, ਗੁੱਡਿਆ, ਖਾਦ ਪਇਆ। ਬੂਟੇ ਵੱਡੇ ਹੋਏ, ਫਲ ਲੱਗਣ ਲੱਗਾ ਤਾਂ ਦੋ ਬੂਟੇ, ਇੱਕ ਟਮਾਟਿਆਂ ਦਾ ਅਤੇ ਇੱਕ ਖੀਰਿਆਂ ਦਾ ਸੁੱਕ ਗਏ। ਮੈਂ ਬਥੇਰਾ Eਹੜ-ਪੋਹੜ ਕੀਤਾ ਬਚਾE ਲਈ, ਪਰ ਉਹ ਹਰੇ ਨਾ ਰਹੇ, ਕਮਲਾ ਕੇ ਮਰ ਗਏ। ਮੈਨੂੰ ਇਸ ਗੱਲ ਦਾ ਡਾਢਾ ਖੇਦ ਹੋਇਆ ਕਿ ਇਹ ਮਰ ਗਏ। ਹੁਣ ਜ਼ਰਾ ਸੋਚੋ ਕਿ ਇਹ ਬੂਟੇ ਕਾਹਦੇ ਲਈ ਲਾਏ ਸੀ?

ਇਸ ਕਰਕੇ ਕਿ ਇਨ੍ਹਾਂ ਨੂੰ ਟਮਾਟੇ ਤੇ ਖੀਰੇ ਲੱਗਣੇ ਸਨ। ਮੈਂ ਕਈ ਦਿਨ ਇਹ ਸੋਚ ਸੋਚ ਕੇ ਬੇਚੈਨ ਰਿਹਾ ਕਿ ਮੇਰੇ ਇਹ ਬੂਟੇ ਮਰ ਗਏ। ਹੁਣ ਫਰਜ਼ ਕਰ ਲE ਕਿ ਇੱਕ ਬੂਟੇ ਨੂੰ ਦੋ ਡਾਲਰ ਦੇ ਟਮਾਟੇ ਤੇ ਦੋ ਡਾਲਰ ਦੇ ਖੀਰੇ ਲੱਗਣੇ ਸਨ ਤੇ ਕੁਲ ਚਾਰ ਡਾਲਰ ਦਾ ਮੇਰਾ ਫਾਇਦਾ ਹੋਣਾ ਸੀ। ਹੁਣ ਖਰਚਾ ਗਿਣੋ, ਦੋ ਡਾਲਰ ਦਾ ਖਾਦ ਪਾਣੀ ਤੇ ਗੁਡਾਈ ਲਾE ਤਾਂ ਮੁਕਦੀ ਗੱਲ ਨੁਕਸਾਨ ਮੇਰਾ ਤਾਂ ਸਿਰਫ ਦੋ ਡਾਲਰ ਦਾ ਹੀ ਹੋਇਆ ਸਮਝੋ, ਕਿਉਂਕਿ ਇਹ ਤਾਂ ਬਾਜ਼ਾਰੋਂ ਵੀ ਤਾਂ ਦੋ ਡਾਲਰ ‘ਚ ਖਰੀਦ ਸਕਦਾ ਸੀ ਭਾਵੇਂ ਆਪਣੀ ਬਾੜੀ ਨਾ ਵੀ ਲਾਉਂਦਾ। ਗੱਲ ਦੋ ਡਾਲਰ ਦੇ ਨੁਕਸਾਨ ਜਾਂ ਨਿਰੇ ਦੋ ਡਾਲਰ ਦੇ ਫਾਇਦੇ ਦੀ ਨਹੀਂ। ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਘਰ ਦੀ ਸਬਜੀ ਭਾਜੀ ਉਗਾੳਣਾ ਮੇਰੇ ਜੀਵਨ ਅਤੇ ਰੋਜ਼ ਦੇ ਰੁਝੇਵੇਂ ਦਾ ਹਿੱਸਾ ਬਣ ਗਿਆ ਹੈ ਤੇ ਮੈਨੂੰ ਇਹ ਮੇਰੇ ਕਿਸਾਨੀ ਪਿਛੋਕੜ ਨਾਲ ਵੀ ਜੋੜਦਾ ਹੈ। ਜੇ ਮੇਰਾ ਬੇਟਾ ਕਹਿ ਦਏ ਕਿ ਪਾਪਾ ਜੀ ਤੁਸੀਂ ਸਬਜੀ-ਬਾੜੀ ‘ਚ ਬਿਲਕਲ ਕੰਮ ਨਹੀਂ ਕਰਨਾ ਤੇ ਮੈਂ ਸਭ ਕੁਝ ਤੁਹਾਨੂੰ ਬਾਜ਼ਾਰੋਂ ਲਿਆ ਦਿਆਂਗਾ ਤਾਂ ਮੇਰੇ ਲਈ ਇਹ ਬਹੁਤ ਵੱਡੀ ਸਜ਼ਾ ਹੋਏਗੀ, ਕਿਉਂਕਿ ਇਹ ਮੇਰੇ ਰੋਜ਼ਾਨਾ ਜੀਵਨ ਦਾ ਅੰਗ ਬਣ ਚੁਕਾ ਹੈ।

ਇਸੇ ਤਰ੍ਹਾਂ ਕਿਸਾਨਾਂ ਦਾ ਖੇਤੀ ਕਿੱਤੇ ਦੇ ਨਾਲ ਨਾਲ ਇਹ ਉਨ੍ਹਾਂ ਦੇ ਰਹਿਣ ਸਹਿਣ ਅਤੇ ਜੀਵਨ ਦਾ ਅੰਗ ਵੀ ਹੈ। ਹੁਣ ਜ਼ਰਾ ਸੋਚਣ ਵਾਲੀ ਗੱਲ ਹੈ ਕਿ ਕਿਸਾਨ ਪਰਿਵਾਰ ਜਿਹੜੇ ਸੈਂਕੜੇ ਸਾਲਾਂ ਤੋਂ ਖੇਤੀ-ਬਾੜੀ ਕਰਦੇ ਆ ਰਹੇ ਹਨ ਪੁਸ਼ਤਦਰ-ਪੁਸ਼ਤ, ਉਹ ਚਾਹੇ ਘਾਟਾ ਹੋਵੇ ਚਾਹੇ ਵਾਧਾ, ਪਰ ਉਹ ਖੇਤੀ ਨਹੀਂ ਛੱਡਦੇ। ਵੱਡਾ ਕਾਰਨ ਇਹ ਹੈ ਕਿ ਪੁਸ਼ਤ-ਦਰ-ਪੁਸ਼ਤ ਇਹ ਉਨ੍ਹਾਂ ਦਾ ਰਹਿਣ ਸਹਿਣ, ਕੰਮਕਾਜ ਕਰਨ ਅਤੇ ਸਦੀਆਂ ਤੋਂ ਚਲਿਆ ਆ ਰਿਹਾ ਜੀਵਨ ਬਸਰ ਕਰਨ ਦਾ ਇੱਕ ਵਸੀਲਾ ਹੈ ਜਾਂ ਕਹਿ ਲE ਕਿ ਜੀਵਨ ਢੰਗ ਹੈ। ਹੁਣ ਜੇ ਅਚਾਨਕ ਬੇਰਹਿਮ ਸਰਕਾਰ ਤਿੰਨ ਕਾਲੇ ਕਾਨੂੰਨ ਬਣਾ ਦਏ, ਜਿਸ ਦਾ ਨਤੀਜਾ ਇਹ ਨਿਕਲਦਾ ਹੋਵੇ ਕਿ ਹੁਣ ਬਹੁਤੀ ਦੇਰ ਛੋਟਾ ਤੇ ਦਰਮਿਆਨਾ ਕਿਸਾਨ ਖੇਤੀ ਕਿੱਤੇ ‘ਚ ਰਹਿ ਨਹੀਂ ਸਕਦਾ, ਕਿਉਂਕਿ ਉਸ ਨੂੰ ਯਕੀਨਨ ਫੇਲ੍ਹ ਕਰਨ ਲਈ ਮਾਰੂ ਕਾਨੂੰਨ ਬਣਾ ਦਿੱਤੇ ਹਨ ਤਾਂ ਦੱਸੋ ਉਨ੍ਹਾਂ ਤੇ ਕੀ ਗੁਜ਼ਰ ਰਹੀ ਹੋਏਗੀ?

ਜਦ ਕਿ ਮੈਂ ਤਾਂ ਦੋ ਡਾਲਰ ਦੇ ਟਮਾਟਿਆਂ ਅਤੇ ਖੀਰਿਆਂ ਦਾ ਹੀ ਖੇਦ ਕਰਦਾ ਰਿਹਾਂ, ਉਹ ਇਸ ਕਰਕੇ ਕਿ ਸਬਜੀ-ਬਾੜੀ ‘ਚ ਕੰਮ ਕਰਨਾ ਮੈਨੂੰ ਅਨੰਦ ਦਿੰਦਾ ਹੈ, ਨਾ ਕਿ ਮੈਂ ਉਸ ਨੂੰ ਪੈਸੇ ਨਾਲ ਤੋਲ ਅਮੀਰ ਹੋਣ ਲਈ ਕਰਦਾਂ। ਇਉਂ ਕਰਨਾ ਮੈਨੂੰ ਸ਼ਾਂਤੀ ਤੇ ਖੁਸ਼ੀ ਦਿੰਦਾ ਹੈ; ਤਾਂ ਫਿਰ ਕਿਸਾਨਾਂ ਤੋਂ ਉਨ੍ਹਾਂ ਦਾ ਰੁਜ਼ਗਾਰ ਤਬਾਹ ਕਰ, ਨਾਲ ਹੀ ਉਨ੍ਹਾਂ ਦੀ ਖੁਸ਼ੀ ਕਿਉਂ ਖੋਹੀ ਜਾ ਰਹੀ ਹੈ? ਹਾਂ! ਇਸ ਕਰਕੇ ਕਿ ਕਾਰਪੋਰੇਟ ਮਗਰਮੱਛਾਂ ਦਾ ਮੋਟਾ ਤੇ ਬੇਸਬਰਾ ਢਿੱਡ ਹੋਰ ਭਰਨਾ ਹੈ। ਕਿੱਦਾਂ! ਕਿਸਾਨਾਂ ਦੀ ਬਲੀ ਦੇ ਕੇ? ਇਹ ਕਾਲੇ ਕਾਨੂੰਨ ਬਣਾ, ਕਿਸਾਨਾਂ ਦੀ ਮਰਜ਼ੀ ਦੇ ਖਿਲਾਫ ਧੱਕੇ ਨਾਲ ਉਨ੍ਹਾਂ ਤੇ ਥੋਪਣ ਅਤੇ ਸਿੱਧਾ ਕਾਰਪੋਰੇਟ ਤਰਜ਼ ਅਨੁਸਾਰ ਤਬਦੀਲੀ ਲਿਆ ਕਿਸਾਨ/ਮਜ਼ਦੂਰਾਂ ਦੀ ਸਮੂਹਕ ਹੱਤਿਆ ਕਰਨ ਦੇ ਬਰਾਬਰ ਹੈ। ਕਾਰਪੋਰੇਟ ਮੁਨਾਫਿਆਂ ਦੇ ਸਨਮੁੱਖ ਕਿਸਾਨੀ ਦੀ ਸਮੂਹਕ ਤਬਾਹੀ ਕਰ ਅਜਿਹਾ ਹਰਗਿਜ਼ ਨਹੀਂ ਹੋਣ ਦੇਣਾ ਚਾਹੀਦਾ। ਰੀੜ੍ਹ ਦੀ ਹੱਡੀ ਵਿਹੂਣੇ ਲੀਡਰ ਅਤੇ ਸਿਆਸੀ ਪਰਟੀਆਂ ਤੋਂ ਕਿਸਾਨ ਮੋਰਚੇ ਦਾ ਕੋਹਾਂ ਦੂਰੀ ਬਣਾ ਕੇ ਰੱਖਣਾ ਹੀ ਸਹੀ ਕਦਮ ਰਿਹਾ ਹੈ।

ਜੇ ਇਸੇ ਤਰ੍ਹਾਂ ਹੀ ਰਿਹਾ ਤਾਂ ਸਿਆਸੀ ਪਰਟੀਆਂ ਨੂੰ ਕਿਸਾਨਾਂ ਦੀ ਮਦਦ ਲਈ ਖੜ੍ਹਨ ਬਿਨਾ ਹੋਰ ਕੋਈ ਰਾਹ ਨਹੀਂ ਰਹੇਗਾ, ਤੇ ਉਨ੍ਹਾਂ ਨੂੰ ਆਪਣੀ ਹੋਂਦ ਦੀ ਸ਼ਾਖ ਬਚਾਉਣ ਲਈ ਕਿਸਾਨਾਂ ਦੀਆਂ ਮੰਗਾਂ ਦਾ ਭਰਪੂਰ ਸਮਰਥਨ ਕਰਨਾ ਉਨ੍ਹਾਂ ਲਈ ਸਮੇਂ ਦੀ ਲੋੜ ਹੋਏਗਾ। ਇਸ ਭਰਮ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਕਿ ਕਿਸਾਨ ਲੀਡਰਾਂ ਨੂੰ ਸੂਝ ਨਹੀਂ ਜਾਂ ਉਹ ਦਾਅ ਪੇਚ ਨਹੀਂ ਜਾਣਦੇ ਕਿ ਮੋਰਚੇ ਨੂੰ ਅੱਗੇ ਕਿਵੇਂ ਤੋਰਨਾ ਹੈ; ਸਗੋਂ ਇਸ ਦੇ ਉਲਟ ਉਨ੍ਹਾਂ ਦੀ ਸੰਜੀਦਗੀ ਅਤੇ ਸਿਆਣਪ ਨੂੰ ਦਾਦ ਦਿੰਦਿਆਂ ਉਨ੍ਹਾਂ ਦੀ ਸੂਝ ਸਿਆਣਪ ਦੀ ਕਿਸ਼ਤੀ ਨੂੰ ਤਾਰਪੀਡੋ ਕਰਨ ਵਾਲਿਆਂ ਤੋਂ ਬਚਾE ਅਤੇ ਉਪਾE ਦੀ ਲੋੜ ਹੈ। ਕਿਸਾਨ ਮੋਰਚਾ ਸਿਖਰਾਂ ਤੇ ਹੈ; ਇਸ ਦਾ ਪ੍ਰਭਾਵ ਪ੍ਰਭਾਵਸ਼ਾਲੀ ਹੈ: ਇਸ ਦੀਆਂ ਧੁੰਮਾਂ ਦੇਸ਼-ਵਿਦੇਸ਼ ‘ਚ ਹਨ। ਇਸ ਦੀ ਕਾਮਯਾਬੀ ਦੀ ਕਾਮਨਾ ਹਰ ਕਿਰਤੀ, ਮਿਹਨਤੀ, ਇਮਾਨਦਾਰ ਅਤੇ ਹੱਕ ਦੀ ਕਮਾਈ ਕਰਨ ਵਾਲਾ ਜੀ

Leave a Reply

Your email address will not be published.