ਮੋਦੀ ਵਲੋਂ ਨਿਪਾਲ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਤੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਗਲਾਸਗੋ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਜਲਵਾਯੂ ਸੰਮੇਲਨ ਤੋਂ ਪਰੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ, ਨਿਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿEਬਾ ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਸਮੇਤ ਦੁਨੀਆ ਦੇ ਕਈ ਨੇਤਾਵਾਂ ਨਾਲ ਮੁਲਾਕਾਤ ਕੀਤੀ ।

ਇਨ੍ਹਾਂ ਨੇਤਾਵਾਂ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਦੁਵੱਲੇ ਸੰਬੰਧਾਂ ਬਾਰੇ ਚਰਚਾ ਕੀਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਤੇ ਅਰਬਪਤੀ ਬਿੱਲ ਗੇਟਸ ਨਾਲ ਵੀ ਮੁਲਾਕਾਤ ਕੀਤੀ । ਦੋਵਾਂ ਨੇ ਜਲਵਾਯੂ ਤਬਦੀਲੀ ਤੇ ਟਿਕਾਊ ਵਿਕਾਸ ‘ਤੇ ਚਰਚਾ ਕੀਤੀ ।

ਮੋਦੀ ਵਲੋਂ ਆਈ. ਆਰ. ਆਈ. ਐਸ. ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਛੋਟੇ ਟਾਪੂਆਂ ਵਾਲੇ ਦੇਸ਼ਾਂ ‘ਚ ਬੁਨਿਆਦੀ ਢਾਂਚੇ ਦੇ ਵਿਕਾਸ ਖਾਤਰ ‘ਛੋਟੇ ਟਾਪੂਆਂ ਵਾਲੇ ਦੇਸ਼ਾਂ ਲਈ ਲਚਕੀਲੀ ਬੁਨਿਆਦੀ ਢਾਂਚਾ ਰਚਨਾ (ਆਈ. ਆਰ. ਆਈ. ਐਸ.)’ ਪਹਿਲ ਦੀ ਸ਼ੁਰੂਆਤ ਕੀਤੀ ਤੇ ਕਿਹਾ ਕਿ ਇਹ ਸਭ ਤੋਂ ਸੰਵੇਦਨਸ਼ੀਲ ਦੇਸ਼ਾਂ ਨੂੰ ਕੁਝ ਕਰਨ ਦੀ ਨਵੀਂ ਉਮੀਦ, ਨਵਾਂ ਆਤਮ-ਵਿਸ਼ਵਾਸ ਤੇ ਸੰਤੁਸ਼ਟੀ ਪ੍ਰਦਾਨ ਕਰੇਗੀ । ਜਲਵਾਯੂ ਸੰਮੇਲਨ ਦੇ ਦੂਸਰੇ ਦਿਨ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਵੀ ਮੌਜੂਦ ਸਨ । ਇਸ ਪ੍ਰੋਗਰਾਮ ‘ਚ ਆਸਟ੍ਰੇਲੀਆ ਦੇ ਪ੍ਰਧਾਨ ਸਕਾਟ ਮਾਰੀਸਨ ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਉ ਗੁਟਾਰੇਸ ਵੀ ਸ਼ਾਮਿਲ ਹੋਏ।

ਮੋਦੀ ਤੇ ਜੌਹਨਸਨ ਭਾਰਤ ਵਿਰੋਧੀ ਵੱਖਵਾਦੀ ਸਮੂਹਾਂ ‘ਤੇ ਲਗਾਮ ਲਗਾਉਣ ਲਈ ਸਹਿਮਤ– ਸ਼ਿ੍ੰਗਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਸੰਖੇਪ ਦੁਵੱਲੀ ਗੱਲਬਾਤ ਦੌਰਾਨ ਅੱਤਵਾਦ ਨਾਲ ਮੁਕਾਬਲਾ ਤੇ ਕੁਝ ਵੱਖਵਾਦੀ ਸੰਗਠਨਾਂ ਵਲੋਂ ਕੱਟੜਪੰਥੀ ਗਤੀਵਿਧੀਆਂ ‘ਤੇ ਲਗਾਮ ਲਗਾਉਣ ਦੀ ਜ਼ਰੂਰਤ ਵਰਗੇ ਮੁੱਦਿਆਂ ‘ਤੇ ਸਹਿਮਤ ਹੋਏ । ਜਲਵਾਯੂ ਤਬਦੀਲੀ ‘ਤੇ ਸੰਯੁਕਤ ਰਾਸ਼ਟਰ ਦੇ ਰੂਪਰੇਖਾ ਸਮਝੌਤੇ (ਯੂ[ਐਨ[ਐਫ[ਸੀ[ਸੀ[ਸੀ) ਲਈ ਮੈਂਬਰ ਦੇਸ਼ਾਂ ਦੇ 26ਵੇਂ ਸੰਮੇਲਨ ਤੋਂ ਇਕ ਦਿਨ ਪਹਿਲਾਂ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼ਿ੍ੰਗਲਾ ਕੋਲੋਂ ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕੀ ਮੋਦੀ ਤੇ ਜੋਹਨਸਨ ਦਰਮਿਆਨ ਗੱਲਬਾਤ ਦੌਰਾਨ ਬਰਤਾਨੀਆ ‘ਚ ਭਾਰਤ ਵਿਰੋਧੀ ਖਾਲਿਸਤਾਨ ਸਮਰਥਕ ਗਤੀਵਿਧੀਆਂ ਕਰਨ ਵਾਲੇ ਵੱਖਵਾਦੀ ਸਮੂਹਾਂ ‘ਤੇ ਵੀ ਗੱਲਬਾਤ ਹੋਈ ਹੈ ਤਾਂ ਇਸ ਦੇ ਜਵਾਬ ‘ਚ ਸ਼ਿ੍ੰਗਲਾ ਨੇ ਕਿਹਾ ਕਿ ਬੈਠਕ ਬਹੁਤ ਘੱਟ ਸਮੇਂ ਲਈ ਹੋਈ, ਪਰ ਇਸ ਦੌਰਾਨ ਦੋਵਾਂ ਦੇਸ਼ਾਂ ਨੇ ਕੱਟੜਵਾਦ ਨੂੰ ਲੈ ਕੇ ਚਿੰਤਾਵਾਂ ਜਾਹਰ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੌਹਨਸਨ ਨੇ ਇਨ੍ਹਾਂ ‘ਚੋਂ (ਵੱਖਵਾਦ ਨੂੰ ਬੜਾਵਾ ਦੇਣ ਵਾਲੇ) ਕੁਝ ਸਮੂਹਾਂ ‘ਤੇ ਲਗਾਮ ਲਗਾਉਣ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ ਹੈ ।

Leave a Reply

Your email address will not be published. Required fields are marked *