ਮੋਦੀ ਦੀ ਜਾਂਚ ਹੋਵੇ, ਗ੍ਰਹਿ ਮੰਤਰੀ ਅਸਤੀਫ਼ਾ ਦੇਣ-ਕਾਂਗਰਸ

Home » Blog » ਮੋਦੀ ਦੀ ਜਾਂਚ ਹੋਵੇ, ਗ੍ਰਹਿ ਮੰਤਰੀ ਅਸਤੀਫ਼ਾ ਦੇਣ-ਕਾਂਗਰਸ
ਮੋਦੀ ਦੀ ਜਾਂਚ ਹੋਵੇ, ਗ੍ਰਹਿ ਮੰਤਰੀ ਅਸਤੀਫ਼ਾ ਦੇਣ-ਕਾਂਗਰਸ

ਨਵੀਂ ਦਿੱਲੀ / ਪੈਗਾਸਸ ਦੀ ਵਰਤੋਂ ਕਰ ਕੇ ਵਿਰੋਧੀ ਧਿਰਾਂ, ਕਾਰਜਕਰਤਾਵਾਂ ਤੇ ਪੱਤਰਕਾਰਾਂ ਦੇ ਫ਼ੋਨ ਦੀ ਜਾਸੂਸੀ ਦੀ ਰਿਪੋਰਟ ‘ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਵਾਲ ਚੁੱਕਿਆ ਅਤੇ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਇਸ ਮੁੱਦੇ ‘ਤੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਨਰਿੰਦਰ ਮੋਦੀ ‘ਡਿਜ਼ੀਟਲ ਇੰਡੀਆ’ ਦੀ ਗੱਲ ਕਰਦੇ ਹਨ ਪਰ ਉਹ ਇਸ ਨੂੰ ‘ਸਰਵੀਲਾਂਸ ਇੰਡੀਆ’ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਜੋ ਵੀ ਆਵਾਜ਼ ਚੁੱਕਣ ਦੀ ਹਿੰਮਤ ਕਰਦਾ ਹੈ, ਉਸ ਖ਼ਿਲਾਫ਼ ਪੈਗਾਸਸ ਦੀ ਵਰਤੋਂ ਕੀਤੀ ਜਾਂਦੀ ਹੈ। ਰਾਹੁਲ ਗਾਂਧੀ ਕਹਿੰਦੇ ਹਨ ਕਿ ਅਸੀਂ ਭਾਜਪਾ ਤੋਂ ਨਹੀਂ ਡਰਦੇ, ਇਸ ਲਈ ਉਨ੍ਹਾਂ ਦੀ ਜਾਸੂਸੀ ਹੋ ਰਹੀ ਹੈ।

Leave a Reply

Your email address will not be published.