ਮੋਤੀ ਮਹਿਲ ‘ਚ ਪੀਐਲਸੀ ਆਗੂਆਂ ਨੇ ਕੀਤਾ ਵੱਡਾ ਇਕੱਠਾ, ਕੈਪਟਨ ਅਮਰਿੰਦਰ ਵੱਲੋਂ ਕੀਤੇ ਕੰਮ ਲਾਮਿਸਾਲ-ਸਿੰਗਲਾ

Home » Blog » ਮੋਤੀ ਮਹਿਲ ‘ਚ ਪੀਐਲਸੀ ਆਗੂਆਂ ਨੇ ਕੀਤਾ ਵੱਡਾ ਇਕੱਠਾ, ਕੈਪਟਨ ਅਮਰਿੰਦਰ ਵੱਲੋਂ ਕੀਤੇ ਕੰਮ ਲਾਮਿਸਾਲ-ਸਿੰਗਲਾ
ਮੋਤੀ ਮਹਿਲ ‘ਚ ਪੀਐਲਸੀ ਆਗੂਆਂ ਨੇ ਕੀਤਾ ਵੱਡਾ ਇਕੱਠਾ, ਕੈਪਟਨ ਅਮਰਿੰਦਰ ਵੱਲੋਂ ਕੀਤੇ ਕੰਮ ਲਾਮਿਸਾਲ-ਸਿੰਗਲਾ

ਪਟਿਆਲਾ, 29 ਦਸੰਬਰ () : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ (ਪੀਐਲਸੀ) ਦੇ ਆਗੂਆਂ ਨੇ ਅੱਜ ਇਥੇ ਕੈਪਟਨ ਦੀ ਪਟਿਆਲਾ ਰਿਹਾਇਸ ਮੋਤੀ ਬਾਗ ਪੈਲਸ ‘ਚ ਵੱਡਾ ਇਕੱਠ ਕੀਤਾ।

ਇਸ ਦੌਰਾਨ ਹਲਕਾ ਸਮਾਣਾ ਅਤੇ ਕੁਝ ਹੋਰ ਆਗੂ ਇਕੱਠੇ ਹੋਏ। ਇਸ ਮੋਕੇ ਜਿਲਾ ਪ੍ਰਧਾਨ ਹਰਮੇਸ ਡਾਕਾਲਾ, ਸਹਿਰੀ ਪ੍ਰਧਾਨ ਕੇਕੇ ਮਲਹੋਰਤਾ ਅਤੇ ਸਮਾਣਾ ਤੋਂ ਸੀਨੀਅਰ ਆਗੂ ਸੰਦੀਪ ਸਿਗਲਾ ਨੇ ਇਕੱਠੇ ਹੋ ਕਿ ਆਉਣ ਵਾਲੀਆਂ ਵਿਧਾਨ ਸਭਾ  ਚੋਣਾ ਬਾਰੇ ਵਿਚਾਰ ਵਿਟਾਂਦਰਾਂ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਕੰਮਾ ਨੂੰ ਪਸੰਦ ਕਰਕੇ ਪੀਅਲਸੀ ਅਤੇ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਊਣਗੇ। ਇਸ ਮੋਕੇ ਸੰਦੀਪ ਸਿਗਲਾ ਨੇ ਕਿਹਾ ਕਿ ਪੰਜਾਾਬ ਵਿਚ ਪਿਛਲੇ ਸਾਢੇ 4 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਜੋ ਵੀ ਕੰਮ ਅਤੇ ਵਿਕਾਸ ਕਾਰਜ ਕਰਵਾਏ ਹਨ, ਉਹ ਇਕ ਮਿਸਾਲਯੋਗ ਹਨ। ਜਦਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕੋਈ ਵੀ ਕਾਰਜ ਨਈਂ ਹੋਇਆ ਅਤੇ ਨਾ ਹੀ ਪੰਜਾਬ ‘ਚ ਕੋਈ ਵੱਡਾ ਪ੍ਰੋਜੈਕਟ ਲੱਗਿਆ ਹੈ ਜਾਂ ਮਨਜੂਰੀ ਮਿਲੀ ਹੈ। ਇਸ ਲਈ ਜੋ ਵਿਕਾਸ ਕਾਰਜ ਚਲ ਰਹੇ ਹਨ, ਉਹ ਕੈਪਟਨ ਅਮਰਿੰਦਰ ਸਿੰਘ ਦੀ ਹੀ ਦੇਣ ਹੈ। ਹੋਰਨਾ ਤੋਂ ਇਲਾਵਾ ਪਰਮੋਦ ਸਿੰਗਲਾ, ਵਿਕਾਸ ਸਿਗਲਾ, ਕਮਲ ਗੋਇਲ, ਅਸੋਕ ਦਿਕਸਿਤ, ਹਿਤੇਸ ਹੌਬੀ, ਕਮਨ ਬਾਂਸਲ, ਵਿਜੈ ਗਾਜੇਵਾਸ, ਪ੍ਰਦੀਪ ਲਾਲ, ਜੌਲੀ ਕੁਮਾਰ, ਰਿਕੀ ਸਿਗਲਾ, ਸਤਪਾਲ ਸਿੰਗਲਾ, ਸੁਰਜੀਤ ਸਿੰਘ ਅਤੇ ਖੁਸੀ ਕੁਲਬੁਰਸਾਂ  ਮੌਜੂਦ ਰਹੇ।

Leave a Reply

Your email address will not be published.