ਮੈਸੀ ਨੇ ਤੋੜਿਆ ਮੈਡੋਨਾ ਦਾ ਰਿਕਾਰਡ 

ਅਲ ਰੇਯਾਨ :-ਲਿਓਨਲ ਮੈਸੀ ਨੇ ਆਪਣੇ ਕੈਰੀਅਰ ਦੇ 1000ਵੇਂ ਮੈਚ ‘ਚ ਸਾਰਿਆਂ ਨੂੰ ਇਕ ਵਾਰ ਫਿਰ ਮੰਤਰ ਮੁਗਧ ਕਰ ਦਿੱਤਾ | ਫੀਫਾ ਵਿਸ਼ਵ ਕੱਪ 2022 ਦੇ ਆਪਣੇ ਅੰਤਿਮ-16 ਮੁਕਾਬਲੇ ‘ਚ ਅਰਜਨਟੀਨਾ ਨੇ ਆਸਟ੍ਰੇਲੀਆ ਨੂੰ 2-1 ਨਾਲ ਹਰਾ ਦਿੱਤਾ | ਅਰਜਨਟੀਨਾ ਦੇ ਕਪਤਾਨ ਨੇ ਅਹਿਮਦ ਬਿਨ ਅਲੀ ਸਟੇਡੀਅਮ ‘ਚ ਆਪਣੇ ਕੈਰੀਅਰ ਦਾ 789ਵਾਂ ਗੋਲ ਕੀਤਾ | ਮੈਸੀ ਦੇ ਗੋਲ ਨੇ ਅਰਜਨਟੀਨਾ ਨੂੰ 35ਵੇਂ ਮਿੰਟ ‘ਚ ਬੜਤ ਦਿਵਾ ਦਿੱਤੀ | 57ਵੇਂ ਮਿੰਟ ‘ਚ ਜੂਲੀਅਨ ਅਲਵਾਰੇਜ ਦੇ ਗੋਲ ਨੇ ਟੀਮ ਦੀ ਬੜਤ ਦੁਗਣੀ ਕਰ ਦਿੱਤੀ | ਆਸਟ੍ਰੇਲੀਆ ਵਲੋਂ ਐਂਜੋ ਫਰਨਾਂਡਿਸ ਨੇ 77ਵੇਂ ਮਿੰਟ ‘ਚ ਗੋਲ ਕੀਤਾ | ਲਿਓਨਲ ਮੈਸੀ ਦਾ ਇਹ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਮੁਕਾਬਲੇ ‘ਚ ਪਹਿਲਾ ਗੋਲ ਹੈ | ਉਸ ਦੀ ਟੀਮ 2014 ‘ਚ ਫਾਈਨਲ ‘ਚ ਪਹੁੰਚੀ ਸੀ, ਪਰ ਮੈਸੀ ਨਾਕਆਊਟ ‘ਚ ਕੋਈ ਗੋਲ ਨਹੀਂ ਕਰ ਪਾਏ ਸਨ | ਕਲੱਬ ਅਤੇ ਦੇਸ਼ ਲਈ ਪਿਛਲੇ 8 ਮੈਚਾਂ ‘ਚ ਮੈਸੀ ਦਾ ਇਹ 13ਵਾਂ ਗੋਲ ਹੈ | ਅੰਤਰਰਾਸ਼ਟਰੀ ਫੁੱਟਬਾਲ ‘ਚ ਉਨ੍ਹਾਂ ਦੇ ਨਾਂਅ 94 ਗੋਲ ਹਨ |  ਲਿਓਨਲ ਮੈਸੀ ਨੇ ਇਸ ਮੈਚ ‘ਚ ਮਹਾਨ ਡਿਏਗੋ ਮਾਰਾਡੋਨਾ ਦੇ ਨਾਲ ਹੀ ਆਪਣੇ ਵਿਰੋਧੀ ਕ੍ਰਿਸਟਿਆਨੋ ਰੋਨਾਲਡੋ ਨੂੰ ਪਿੱਛੇ ਛੱਡ ਦਿੱਤਾ ਹੈ | ਮੈਸੀ ਦੇ ਫੀਫਾ ਵਿਸ਼ਵ ਕੱਪ ‘ਚ 9 ਗੋਲ ਹੋ ਗਏ ਹਨ | ਉਹ ਟੂਰਨਾਮੈਂਟ ਦੇ ਇਤਿਹਾਸ ‘ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਅਰਜਨਟੀਨਾ ਦੇ ਖਿਡਾਰੀ ਬਣ ਗਏ ਹਨ | ਇਸ ਤੋਂ ਪਹਿਲਾਂ ਇਹ ਰਿਕਾਰਡ ਮਾਰਾਡੋਨਾ (8 ਗੋਲ) ਦੇ ਨਾਂਅ ਦਰਜ ਸੀ | ਉੱਥੇ ਹੀ ਰੋਨਾਲਡੋ ਦੇ ਵੀ ਵਿਸ਼ਵ ਕੱਪ ‘ਚ 8 ਗੋਲ ਹਨ | 

Leave a Reply

Your email address will not be published. Required fields are marked *