ਬ੍ਰਿਟਿਸ਼ ਕੋਲੰਬੀਆ : ਬ੍ਰਿਟਿਸ਼ ਕੋਲੰਬੀਆ ਦੀਆਂ 15 ਅਕਤੂਬਰ ਨੂੰ ਨਗਰਪਾਲਿਕਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ।
ਇਨ੍ਹਾਂ ਵਿਚ ਅੰਗਰੇਜ਼ੀ ਕਿਤਾਬਾਂ ਦੇ ਉੱਘੇ ਪੰਜਾਬੀ ਲੇਖਕ ਤੇ ਕਵੀ ਅਤੇ ਫ਼ਿਲਮ ਅਦਾਕਾਰ ਮਨਮੋਹਣ ਸਿੰਘ ਮਾਈਕ ਭੰਗੂ ਮੇਅਰ ਦੀ ਚੋਣ ਲੜ ਰਹੇ। ਉਨ੍ਹਾਂ ਨੇ ਮੇਰਟ ਸ਼ਹਿਰ ਤੋਂ ਮੇਅਰ ਦੇ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ।
ਬਰਨਾਲਾ ਨੇੜਲੇ ਪਿੰਡ ਸੰਘੇੜਾ ਨਾਲ ਸਬੰਧਤ ਮਨਮੋਹਣ ਸਿੰਘ ਨੇ ਸਾਹਿਤ ਤੇ ਕਲਾ ਦੇ ਖੇਤਰ ਵਿਚ ਚੰਗਾ ਨਾਮ ਖੱਟਿਆ ਹੈ। ਉਹ 2018 ਤੋਂ 2021 ਤੱਕ ਮੇਰਟ ਦਾ ਕੌਂਸਲਰ ਵੀ ਰਹਿ ਚੁੱਕੇ ਹਨ।