ਮੂਸੇਵਾਲਾ ਦੇ ਪਿਤਾ ਨੇ ਸ਼ੁਰੂ ਕੀਤੀ ਦਸਤਖਤ ਮੁਹਿੰਮ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਰੀਬ 5 ਮਹੀਨੇ ਬੀਤ ਚੁੱਕੇ ਹਨ। ਹਾਲੇ ਤੱਕ ਪੰਜਾਬ ਪੁਲਿਸ ਮੁੱਖ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਨੂੰ ਫੜਨ ‘ਚ ਕਾਮਿਯਾਬ ਨਹੀਂ ਰਹੀ। ਸਿੱਧੂ ਦੇ ਪਰਿਵਾਰ ਵੱਲੋਂ 5 ਮਹੀਨਿਆਂ ਤੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਪਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਘਰ ਚ ਦਸਤਖਤ ਵਾਲਾ ਰਜਿਸਟਰ ਲਗਾਉਣ ਜਾ ਰਹੇ ਹਨ। ਜਿਸ ‘ਤੇ ਮੂਸੇਵਾਲਾ ਦੇ ਪ੍ਰਸ਼ੰਸਕ ਆਪਣੀਆਂ ਭਾਵਨਾਵਾਂ ਲਿਖਣਗੇ। ਬਲਕੌਰ ਸਿੰਘ ਨੇ ਦੱਸਿਆ ਕਿ ਕਈ ਵਾਰ ਉਹ ਘਰ ਨਹੀਂ ਸੀ, ਜਿਸ ਕਾਰਨ ਉਹ ਮੂਸੇਵਾਲਾ ਦੇ ਚਹੇਤਿਆਂ ਨੂੰ ਮਿਲ ਨਹੀਂ ਸਕੇ। ਇਸ ਰਜਿਸਟਰ ਦੇ ਬਣਨ ਨਾਲ ਲੋਕਾਂ ਨੂੰ ਮੂਸੇਵਾਲਾ ਪ੍ਰਤੀ ਆਪਣੀਆਂ ਭਾਵਨਾਵਾਂ ਰੱਖਣ ਦਾ ਸਮਾਂ ਵੀ ਮਿਲੇਗਾ। 1 ਲੱਖ ਦੇ ਕਰੀਬ ਦਸਤਖਤ ਪੂਰੇ ਹੁੰਦੇ ਹੀ ਇਸ ਰਜਿਸਟਰ ਨੂੰ ਅਦਾਲਤ ‘ਚ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ। ਜੱਜ ਸਾਹਿਬ ਨੂੰ ਅਪੀਲ ਕੀਤੀ ਜਾਵੇਗੀ ਕਿ ਮੂਸੇਵਾਲਾ ਦੀ ਮੌਤ ਲਈ ਉਨ੍ਹਾਂ ਦਾ ਪਰਿਵਾਰ ਹੀ ਨਹੀਂ ਸਗੋਂ ਉਨ੍ਹਾਂ ਦੇ ਸਾਰੇ ਚਹੇਤੇ ਇਨਸਾਫ ਦੀ ਮੰਗ ਕਰ ਰਹੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਉਹ ਹਰ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਹਨ ਤੇ ਨਵਾਂ ਬਿਆਨ ਜਾਰੀ ਕਰਦੇ ਹਨ। ਪਰ ਹੁਣ ਉਹ ਨਵਾਂ ਬਿਆਨ ਜਾਰੀ ਨਹੀਂ ਕਰਣਗੇ। ਉਹ ਦੇਖਣਗੇ ਕਿ ਸਰਕਾਰ ਵੱਲੋ ਦਿੱਤੇ ਸਮੇਂ ਦੌਰਾਨ ਸਰਕਾਰ ਕਦਮ ਚੁੱਕ ਰਹੀ ਹੈ ਜਾਂ ਨਹੀਂ। ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਹੀ ਓਨਾ ਵੱਲੋ ਅਗਲਾ ਕਦਮ ਚੁਕਿਆ ਜਾਵੇਗਾ।

Leave a Reply

Your email address will not be published. Required fields are marked *