ਸਾਊਥ ਏਸ਼ੀਅਨ ਕਲਾਕਾਰਾਂ ਦੇ ਇਕ ਗਰੁੱਪ ਦੀਆਂ ਕਲਾਕ੍ਰਿਤਾਂ ਦੀ ਇਕ ਪ੍ਰਦਰਸ਼ਨੀ ਨੌਰਥ ਯੌਰਕ ਵਿਚ ਬੇਵਿਊ ਵਿਲੇਜ ਵਿਚ ਲੱਗ ਰਹੀ ਹੈ।
ਚਸ਼ਮ-ਏ-ਬੁਲਬੁਲ ਨਾਂ ਦੀ ਇਹ ਪ੍ਰਦਰਸ਼ਨੀ 22 ਸਤੰਬਰ, 2021 ਨੂੰ ਸ਼ੁਰੂ ਹੋਵੇਗੀ। ਇਸ ਵਿਚ ਅਜਿਹੀਆਂ ਕਲਾਕ੍ਰਿਤਾਂ ਪੇਸ਼ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ ਸਿੱਖ ਮਾਤਾਵਾਂ ਦਾ ਜ਼ਿਕਰ ਇਤਿਹਾਸਕ ਰਿਕਾਰਡ ਵਿਚੋਂ ਅਲੋਪ ਕਰਨ ਅਤੇ ਉਨ੍ਹਾ ਦੀਆਂ ਕਹਾਣੀਆਂ ਨੂੰ ਮੌਖਿਕ ਪਰੰਪਰਾਵਾਂ, ਪੰਜਾਬੀ ਟੈਕਸਟਾਈਲ ਅਤੇ ਫੁਲਕਾਰੀ ਰਾਹੀਂ ਸੰਭਾਲਣ ਦੇ ਤਰੀਕਿਆਂ ਦੀ ਭਾਲ ਦਿਖਾਈ ਗਈ ਹੈ। ਕਿਉਰੇਟਰ ਰਾਜੀ ਔਜਲਾ ਦਾ ਕਹਿਣਾ ਹੈ ਕਿ ਇਕ ਸਿੱਖ ਦਾ ਸਮੱਗਰੀ ਨਾਲ ਰਿਸ਼ਤਾ ਬੜਾ ਵਿਲੱਖਣ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂਆਂ ਦੇ ਜੀਵੰਤ ਰੂਪ ਵਜੋਂ ਮੰਨਿਆ ਜਾਂਦਾ ਹੈ, ਅਤੇ ਫੁੱਲਕਾਰੀ ਤੋਂ ਪੱਗ ਅਤੇ ਰੁਮਾਲਿਆਂ ਤੱਕ ਨੂੰ ਉਨ੍ਹਾਂ ਦੀ ਉਚ ਰੂਹਾਨੀ ਕੀਮਤ ਕਾਰਨ ਬੇਹੱਦ ਸਤਿਕਾਰ ਦਿੱਤਾ ਜਾਂਦਾ ਹੈ।
ਮੇਰੀ ਇਸ ਗੱਲ ਵਿਚ ਰੁਚੀ ਸੀ ਕਿ ਸਿਖੀ ਦੀਆਂ ਸਿਖਿਆਵਾਂ ਨੂੰ ਕਲਾਕਾਰਾਂ ਦੀ ਇਸ ਸੰਗਤ ਨੂੰ ਇਕੱਠਾ ਕਰਕੇ ਕਲਾ ਪ੍ਰਬੰਧ ਵਿਚ ਲਾਗੂ ਕੀਤਾ ਜਾਵੇ। ਇਸ ਪ੍ਰਦਰਸ਼ਨੀ ਵਿਚ ਇਹ ਦਿਖਾਇਆ ਗਿਆ ਹੈ ਕਿ ਟੈਕਸਟਾਈਲ ਕਿਵੇਂ ਕਿਸੇ ਵੀ ਸਪੇਸ ਵਿਚ ਰੂਹਾਨੀ ਪਹਿਲੂ ਲਿਆਉਂਦਾ ਹੈ ਅਤੇ ਸਾਨੂੰ ਆਪਣੀਆਂ ਪੁਰਾਤਨ ਮਾਤਾਵਾਂ ਨਾਲ ਜੋੜਦਾ ਹੈ, ਜਿਹੜੀਆਂ ਕਿ ਮੁਢਲੇ ਕਲਾਕਾਰ ਸਨ ਅਤੇ ਟੈਕਸਟਾਈਲ ਨੂੰ ਸੰਭਾਲਣ ਵਾਲੀਆਂ ਸਨ।
ਇਸ ਪ੍ਰਦਰਸ਼ਨੀ ਵਿਚ ਐਂਜਲਾ ਔਜਲਾ, ਦਰਸ਼ਨ ਦੌਰਕਾ, ਕੀਰਤ ਕੌਰ, ਹਰਜੋਤ ਘੁੰਮਣ-ਮਠਾੜੂ, ਪਾਮੀਲਾ ਮਠਾੜੂ, ਜਗਦੀਪ ਰੈਣਾ, ਸਿਮਰਨਪ੍ਰੀਤ ਅਨੰਦ ਅਤੇ ਕੌਨਰ ਵੈਂਡਰਬੀਕ ਦੀਆਂ ਕਿਰਤਾਂ ਸ਼ਾਮਲ ਹੋਣਗੀਆਂ। ਹਰਜੋਤ ਘੁੰਮਣ-ਮਠਾੜੂ ਦੇ ‘ਚੰਬਾ’ ਵਿਚ ਇਕ ਸਿੱਖ ਘਰ ਹੈ, ਜਿਹੜਾ ਸਮੂਹਿਕ ਪਰਵਾਸ ਅਤੇ ਮੁੜ-ਵਸੇਬੇ ਨੂੰ ਦਰਸਾਉਂਦਾ ਹੈ। ਇਸ ਵਿਚ 70ਵਿਆਂ ਤੋਂ 90ਵਿਆਂ ਦੇ ਫਰਨੀਚਰ, ਕਲਾਕ੍ਰਿਤਾਂ, ਰੌਸ਼ਨੀ ਅਤੇ ਧੁਨ੍ਹਾਂ ਰਾਹੀਂ ਮਹੌਲ ਪੈਦਾ ਕੀਤਾ ਗਿਆ ਹੈ। ਜਗਦੀਪ ਰੈਣਾ ਦੁਆਰਾ ‘ਮਧੁਰ ਦੀ ਫੁਲਕਾਰੀ’ ਇਸ ਕਹਾਣੀ ਨੂੰ ਪੇਸ਼ ਕਰਦੀ ਹੈ ਕਿ ਕਿਵੇਂ ਹਿੰਸਕ ਪਰਾਮੁਲਕੀ ਪਰਵਾਸ ਨੇ ਡਾਇਸਪੋਰਾ ਤੇ ਵੀ ਅਸਰ ਪਾਇਆ। ਵੰਡ ਵੇਲੇ ਹੋਈ ਹਿੰਸਾ ਨੇ ਪੰਜਾਬ ਨੂੰ ਬੁਰੀ ਤਰਾਂ ਬਦਲ ਦਿੱਤਾ ਅਤੇ ਫੁਲਕਾਰੀ ਕਲਾ ਦੇ ਨਮੂਨੇ ਨਸ਼ਟ ਅਤੇ ਅਲੋਪ ਹੋ ਗਏ। ਐਂਜਲਾ ਔਜਲਾ ਦਾ ‘ਕਾਲਾ ਪਾਣੀ’ ਪਰਿਵਾਰਕ ਅਤੇ ਭਾਈਚਾਰਕ ਅਦਾਨ-ਪ੍ਰਦਾਨ ਅਤੇ ਇਤਿਹਾਸਕ ਵਿਰਾਸਤ ਤੇ ਅਧਾਰਤ ਹੈ ਅਤੇ ਮੁਢਲੀਆਂ ਪਰਵਾਸੀ ਸਿੱਖ ਔਰਤਾਂ ਦਾ ਬਿਰਤਾਂਤ ਪੇਸ਼ ਕਰਦਾ ਹੈ, ਜਿਨ੍ਹਾਂ ਨੂੰ ਇਤਿਹਾਸ ਦੇ ਹਾਸ਼ੀਏ ਤੇ ਧਕੇਲ ਦਿੱਤਾ ਗਿਆ ਹੈ।

‘ਵਿਰਾਸਤ ਅਤੇ ਸੌਂਦਰਯ ਦੇ ਵਿਚਕਾਰ ਫਸਿਆ’ ਪਾਮੀਲਾ ਮਠਾੜੂ ਦਾ ਵੀਡੀE ਲੇਖ ਇੱਕ ਨਵਾਂ ਤਜ਼ਰਬਾ ਹੈ, ਜਿਹੜਾ ਸੰਸਥਾ ਦੇ ਅੰਦਰ ਘੁੰਮ ਰਹੀਆਂ ਗੁਆਚੀਆਂ ਅਤੇ ਭੁੱਲੀਆਂ ਅਵਾਜ਼ਾਂ ਨੂੰ ਸੁਣਦਾ ਹੈ। ਇਹ ਸਵਾਲ ਕਰਦਾ ਹੈ ਕਿ ‘ਡਾਇਵਰਸਿਟੀ ਪ੍ਰੋਗਰਾਮਿੰਗ’ ਵਰਗੇ ਅਕਸਰ ਗਲਤ ਸਮਝੇ ਗਏ ਖੇਤਰ ਵਿਚ ਕੀ ਸੱਚਮੁੱਚ ਵਿਚ ਬਦਲਿਆ ਹੈ ਅਤੇ ਕੀ ਨਹੀਂ। ॥ ਬੰਦੇ ਚਸਮ ਦੀਦੰ ਫਨਾਇ ॥ ਸਿਮਰਨਜੀਤ ਕੌਰ ਅਨੰਦ ਅਤੇ ਕੌਨਰ ਸਿੰਘ ਵੈਂਡਰਬੀਕ ਦੀ ਰਚਨਾ ਹੈ। ਗੁਰੂ ਅਰਜਨ ਦੇਵ ਕਹਿੰਦੇ ਹਨ ਕਿ ਇਨਸਾਨ ਆਪਣੀਆਂ ਅੱਖਾਂ ਨਾਲ ਜੋ ਵੀ ਦੇਖ ਸਕਦੇ ਹਨ, ਉਹ ਮਿਟ ਜਾਵੇਗਾ (ਅੰਗ 723)। ਇਸ ਵਿਚ ਗੁਰਬਾਣੀ ਚੋਂ ਪ੍ਰੇਰਨਾ ਲਈ ਗਈ ਹੈ ਅਤੇ ਰੂਹਾਨੀ ਖਾਲੀਪਣ, ਪਦਾਰਥਕ ਦੌਲਤ ਅਤੇ ਇਨਸਾਨੀ ਦੇਹ ਦੀ ਛਿਣਭੰਗਰਤਾ ਦੀ ਗੱਲ ਕੀਤੀ ਗਈ ਹੈ।

ਕੀਰਤ ਕੌਰ ਦੀ ‘ਮਾਂ’ ਸਿੱਖ ਔਰਤਾਂ ਨੂੰ ਇਕ ਵੱਡਾ ਪਸਾਰ ਦਿੰਦੀ ਹੈ। ਇਹ ਇਸ ਵੇਲੇ 50 ਅਤੇ 70 ਵਿਚਾਲੇ ਹਨ, ਜਿਨਾਂ ਨੇ ਇਮੀਗਰੰਟ ਮਾਵਾਂ ਦੇ ਤੌਰ ਤੇ ਮਿਲੇਨੀਅਲ ਅਤੇ ਜੈਨਰੇਸ਼ਨ ਵਾਏ ਨੂੰ ਪਾਲਿਆ, ਅਤੇ ਜਿਹੜੀਆਂ 1970 ਤੋਂ 1990 ਵਿਚਾਲੇ ਪੰਜਾਬ ਤੋਂ ਵੱਖ ਵੱਖ ਥਾਵਾਂ ਤੇ ਗਈਆਂ। ਇਹ ਪ੍ਰਦਰਸ਼ਨੀ 22 ਸਤੰਬਰ ਤੋਂ ਲੈ ਕੇ 31 ਦਸੰਬਰ ਤੱਕ, ਹਰ ਹਫਤੇ ਬੁੱਧਵਾਰ ਤੋਂ ਐਤਵਾਰ ਤੱਕ ਚੱਲੇਗੀ। ਇਸਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੋਵੇਗਾ। ਇਹ ਬੇਵਿਊ ਵਿਲੇਜ, 2901, ਬੇਵਿਊ ਐਵੇਨਿਊ ਟੋਰਾਂਟੋ ਵਿਚ ਲੱਗ ਰਹੀ ਹੈ। ਪ੍ਰਦਰਸ਼ਨੀ ਵਿਚ ਦਾਖਲਾ ਮੁਫਤ ਹੈ। ਇਹ ਪ੍ਰਦਰਸ਼ਨੀ ਟੋਰਾਂਟੋ ਵਿਚ ਪਬਲਿਕ ਆਰਟ ਕੁਲੈਕਸ਼ਨ ਦੇ ਸਾਲ ਭਰ ਚੱਲਣ ਵਾਲੇ ਜਸ਼ਨਾਂ ੳਰਟੱੋਰਣਠੌ– ਟੋਰਾਂਟੋ ਦਾ ਪਬਲਿਕ ਆਰਟ ਸਾਲ 2021-22, ਦਾ ਹਿੱਸਾ ਹੈ। ਵਧੇਰੇ ਜਾਣਕਾਰੀ ਲਈ ਦੇਖੋ: