ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਦੇ ਵੱਡੇ ਪੱਧਰ ‘ਤੇ ਮੁੜ ਫੈਲਣ ਦੇ ਅਨੁਮਾਨ ਅਤੇ ਆਸਾਰ ਫਿਰ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ।
ਕਰੋਨਾ ਵਾਇਰਸ ਦਾ ਡੈਲਟਾ ਰੂਪ ਜੋ ਪਹਿਲਾਂ ਭਾਰਤ ਵਿਚ ਪਾਇਆ ਗਿਆ ਸੀ, ਹੁਣ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਤੇਜੀ ਨਾਲ ਫੈਲ ਰਿਹਾ ਹੈ। ਅਮਰੀਕਾ ਵਿਚ ਪ੍ਰਭਾਵਿਤ ਹੋਣ ਵਾਲੇ ਨਵੇਂ ਮਰੀਜ਼ਾਂ ‘ਚੋਂ 83 ਫੀਸਦੀ ਡੈਲਟਾ ਰੂਪ ਨਾਲ ਪ੍ਰਭਾਵਿਤ ਹੋਏ ਹਨ। ਇਸ ਤੋਂ ਪਹਿਲਾਂ ਇਹ ਰੂਪ ਇੰਗਲੈਂਡ ਤੇ ਕੁਝ ਹੋਰ ਦੇਸ਼ਾਂ ਵਿਚ ਵੱਡੀ ਪੱਧਰ ‘ਤੇ ਫੈਲਿਆ। ਆਰ-ਫੈਕਟਰ, ਜੋ ਭਾਰਤ ਵਿਚ ਕੋਵਿਡ-19 ਦੀ ਲਾਗ ਫੈਲਣ ਦੀ ਗਤੀ ਨੂੰ ਦਰਸਾਉਂਦਾ ਹੈ, ਕੇਰਲ ਤੇ ਉਤਰੀ-ਪੂਰਬੀ ਰਾਜਾਂ
ਚ ਤੇਜੀ ਨਾਲ ਚੜ੍ਹ ਰਿਹਾ ਹੈ ਤੇ ਇਸ ਨੇ ਇਕ ਵਾਰ ਫਿਰ ਦੇਸ਼ ਚ ਮਹਾਂਮਾਰੀ ਵੱਲੋਂ ਸਿਰ ਚੁੱਕਣ ਦੇ ਸੰਕੇਤ ਦਿੱਤੇ ਹਨ। ਚੇਨਈ ਦੀ ਮੈਥੇਮੇਟੀਕਲ ਸਾਇੰਸਜ ਇੰਸਟੀਚਿਊਟ ਦੇ ਖੋਜਕਰਤਾਵਾਂ ਅਨੁਸਾਰ ਮੈਟਰੋ ਸ਼ਹਿਰਾਂ
ਚੋਂ ਪੁਣੇ ਤੇ ਦਿੱਲੀ ‘ਆਰ-ਵੈਲਯੂਦੇ ਨੇੜੇ ਹਨ। ਦੇਸ
ਚ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਜਦੋਂ ਸਿਖਰਾਂ ਤੇ ਸੀ ਤਾਂ ਦੇਸ ਦੀ ‘ਆਰ-ਵੈਲਯੂ
9 ਮਾਰਚ ਤੋਂ 21 ਅਪਰੈਲ ਦੇ ਵਿਚਕਾਰ 1.37 ਸੀ। ਇੰਸਟੀਚਿਊਟ ਦਾ ਕਹਿਣਾ ਹੈ ਕਿ ਡਾਟਾ 1 ਆਰ-ਫੈਕਟਰ ਵੱਲ ਇਸ਼ਾਰਾ ਕਰ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਚ ਇਸ ਦੇ ਹੋਰ ਵਧਣ ਦੀ ਸੰਭਾਵਨਾ ਹੈ।
ਅਮਰੀਕਾ ਦੇ ‘ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰਵੈਨਸ਼ਨ
ਅਨੁਸਾਰ ਕਰੋਨਾ ਵਾਇਰਸ ਦਾ ਡੈਲਟਾ ਰੂਪ ਛੋਟੀ ਚੇਚਕ/ ਚਿਕਨਪੌਕਸ ਵਾਂਗ ਬਹੁਤ ਤੇਜੀ ਨਾਲ ਫੈਲਦਾ ਹੈ ਅਤੇ ਇਸ ਦੇ ਪ੍ਰਭਾਵ ਸ਼ੁਰੂਆਤੀ ਦੌਰ ਵਾਲੇ ਕਰੋਨਾ ਵਾਇਰਸ ਦੇ ਰੂਪਾਂ ਤੋਂ ਜ਼ਿਆਦਾ ਖਤਰਨਾਕ ਹੋ ਸਕਦੇ ਹਨ। ਸੈਂਟਰ ਅਨੁਸਾਰ ਵੈਕਸੀਨ ਪ੍ਰਾਪਤ ਕਰ ਚੁੱਕੇ ਵਿਅਕਤੀ ਵੀ ਆਪਣੇ ਨੱਕ ਅਤੇ ਗਲੇ ਵਿਚ ਇਸ ਵਾਇਰਸ ਦੇ ਮੌਜੂਦ ਹੋਣ ਕਾਰਨ ਇਸ ਨੂੰ ਫੈਲਾ ਸਕਦੇ ਹਨ। ਇਸੇ ਕਾਰਨ ਅਮਰੀਕਾ ਅਤੇ ਹੋਰ ਦੇਸ਼ ਜੋ ਕਾਫੀ ਆਬਾਦੀ ਦਾ ਟੀਕਾਕਰਨ ਕਰ ਚੁੱਕੇ ਹਨ, ਮਾਸਕ ਲਾਉਣ ਜਿਹੀਆਂ ਪਾਬੰਦੀਆਂ ਹਟਾਉਣ ਬਾਰੇ ਸੋਚ ਰਹੇ ਸਨ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਮਾਸਕ ਲਗਾਉਣਾ ਸਭ ਲਈ ਜਰੂਰੀ ਹੈ। ਮਹਾਮਾਰੀ ਤੋਂ ਬਚਣ ਲਈ ਵੈਕਸੀਨ ਨੂੰ ਹੀ ਸਭ ਤੋਂ ਕਾਰਗਰ ਹਥਿਆਰ ਮੰਨਿਆ ਜਾ ਰਿਹਾ ਹੈ। ਭਾਰਤ ਵਿਚ ਵੈਕਸੀਨ ਲਗਾਉਣ ਦੀ ਰਫਤਾਰ ਬਾਰੇ ਫਿਕਰ ਜਤਾਏ ਜਾ ਰਹੇ ਹਨ।
21 ਜੂਨ 2021 ਨੂੰ ਵੈਕਸੀਨ ਲਗਾਉਣ ਦੀ ਨਵੀਂ ਨੀਤੀ ਲਾਗੂ ਕੀਤੀ ਗਈ ਅਤੇ ਉਸ ਦਿਨ 86 ਲੱਖ ਲੋਕਾਂ ਨੂੰ ਵੈਕਸੀਨ ਲਗਾਈ ਗਈ। ਹੁਣ ਵੈਕਸੀਨ ਲਗਾਉਣ ਦੀ ਰਫਤਾਰ ਘਟ ਕੇ ਲਗਭਗ 48 ਲੱਖ ਫੀ ਦਿਨ ਹੋ ਗਈ ਹੈ। ਜੁਲਾਈ ਦੇ ਪਹਿਲੇ ਹਫਤੇ ਇਹ ਔਸਤ ਬਹੁਤ ਘੱਟ ਸੀ, ਲਗਭਗ 34 ਲੱਖ ਫੀ. ਦਿਨ। ਜੁਲਾਈ ਵਿਚ ਉੜੀਸਾ, ਰਾਜਸਥਾਨ, ਪੱਛਮੀ ਬੰਗਾਲ, ਤਾਮਿਲ ਨਾਡੂ ਅਤੇ ਦਿੱਲੀ ਨੇ ਵੈਕਸੀਨ ਦੀ ਕਮੀ ਬਾਰੇ ਸ਼ਿਕਾਇਤ ਕਰਦਿਆਂ ਇਹ ਕਿਹਾ ਸੀ ਕਿ ਉਨ੍ਹਾਂ ਨੂੰ ਵੈਕਸੀਨ ਲਗਾਉਣ ਵਾਲੇ ਕਈ ਕੇਂਦਰ ਬੰਦ ਕਰਨੇ ਪੈ ਰਹੇ ਹਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਅਜਿਹੀ ਜਾਣਕਾਰੀ ਗਲਤ ਤੇ ਲੋਕਾਂ ਵਿਚ ਡਰ ਫੈਲਾਉਣ ਵਾਲੀ ਹੈ। 14 ਜੁਲਾਈ 2021 ਦੇ ਇਕ ਬਿਆਨ ਵਿਚ ਨਵੇਂ ਬਣੇ ਸਿਹਤ ਮੰਤਰੀ ਨੇ ਵੈਕਸੀਨ ਦੀ ਕਮੀ ਦਾ ਕਾਰਨ ਸੂਬਾ ਸਰਕਾਰਾਂ ਵੱਲੋਂ ਕੀਤੀ ਗਈ ਬਦ-ਇੰਤਜ਼ਾਮੀ ਨੂੰ ਦੱਸਿਆ ਸੀ।
ਦੇਸ਼ ਵਿਚ ਹੁਣ ਤਕ ਵੈਕਸੀਨ ਦੇ 45 ਕਰੋੜ ਤੋਂ ਜਿਆਦਾ ਟੀਕੇ ਲਗਾਏ ਗਏ ਹਨ। ਭਾਰਤ ਵਿਚ 18 ਸਾਲ ਦੀ ਉਮਰ ਤੋਂ ਵੱਧ ਦੀ ਵੱਸੋਂ ਲਗਭਗ 94 ਕਰੋੜ ਹੈ ਅਤੇ ਸਰਕਾਰ ਦਾ ਟੀਚਾ ਹੈ ਕਿ ਦਸੰਬਰ 2021 ਤੱਕ ਉਨ੍ਹਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜਾਂ ਦੇ ਦਿੱਤੀਆਂ ਜਾਣ। ਸਰਕਾਰੀ ਅੰਕੜਿਆਂ ਅਨੁਸਾਰ ਔਰਤਾਂ ਵੈਕਸੀਨ ਲਗਵਾਉਣ ਵਿਚ ਪਿੱਛੇ ਹਨ। ਉਮਰ ਦੇ ਹਿਸਾਬ ਨਾਲ 18 ਤੋਂ 44 ਸਾਲ ਦੀ ਉਮਰ ਵਾਲੇ ਲੋਕਾਂ ਨੇ ਸਭ ਤੋਂ ਵੱਧ (41.12 ਫੀਸਦੀ) ਟੀਕੇ ਲਗਵਾਏ ਹਨ ਜਦੋਂ ਕਿ 45 ਤੋਂ 60 ਸਾਲ ਦੀ ਉਮਰ ਦੇ ਲੋਕਾਂ ਨੇ 33.9 ਫੀਸਦੀ ਟੀਕੇ ਲਗਵਾਏ ਹਨ। 60 ਸਾਲ ਦੀ ਵੱਧ ਉਮਰ ਦੇ ਲੋਕਾਂ ਵਿਚ ਟੀਕੇ ਲਗਵਾਉਣ ਦੀ ਰਫਤਾਰ ਸਭ ਤੋਂ ਘੱਟ (24 ਫੀਸਦੀ) ਹੈ। ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸਾਡਾ ਦੇਸ਼ ਵੈਕਸੀਨ ਲਗਾਉਣ ਵਿਚ ਪਛੜ ਰਿਹਾ ਹੈ। ਕੇਂਦਰ ਸਰਕਾਰ ਨੇ ਵੱਡੇ ਦਾਅਵੇ ਕੀਤੇ ਸਨ ਅਤੇ ਦੂਸਰੇ ਦੇਸ਼ਾਂ ਨੂੰ ਵੈਕਸੀਨ ਬਰਾਮਦ ਕਰਨ ਦੇ ਟੀਚੇ ਬਣਾਏ ਗਏ ਸਨ ਪਰ ਹੁਣ ਵੈਕਸੀਨ ਆਪਣੇ ਹੀ ਦੇਸ਼ ਦੇ ਲੋਕਾਂ ਤੱਕ ਨਹੀਂ ਪਹੁੰਚ ਰਹੀ। ਇਸੇ ਤਰ੍ਹਾਂ ਕਰੋਨਾ ਵਾਇਰਸ ਦੇ ਡੈਲਟਾ ਰੂਪ ਬਾਰੇ ਵੀ ਸਪੱਸ਼ਟ ਤੌਰ ‘ਤੇ ਕੁਝ ਨਹੀਂ ਦੱਸਿਆ ਜਾ ਰਿਹਾ। ਜਿਆਦਾ ਜਾਣਕਾਰੀ ਦੂਸਰੇ ਦੇਸ਼ਾਂ ਤੋਂ ਆ ਰਹੀ ਹੈ |