ਮੁਕੇਸ਼ ਅੰਬਾਨੀ ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਸਸਤਾ ‘ਜਿਊ ਫੋਨ ਨੈਕਸਟ’ ਸਮਾਰਟ ਫੋਨ

Home » Blog » ਮੁਕੇਸ਼ ਅੰਬਾਨੀ ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਸਸਤਾ ‘ਜਿਊ ਫੋਨ ਨੈਕਸਟ’ ਸਮਾਰਟ ਫੋਨ
ਮੁਕੇਸ਼ ਅੰਬਾਨੀ ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਸਸਤਾ ‘ਜਿਊ ਫੋਨ ਨੈਕਸਟ’ ਸਮਾਰਟ ਫੋਨ

ਨਵੀਂ ਦਿੱਲੀ – ਰਿਲਾਇੰਸ ਇੰਡਸਟਰੀਜ਼ ਦੀ 44 ਵੀਂ ਸਲਾਨਾ ਜਨਰਲ ਮੀਟਿੰਗ (ਏਜੀਐਮ) ਖ਼ਤਮ ਹੋ ਗਈ ਹੈ।

ਸਟਾਕ ਮਾਰਕੀਟ ਤੋਂ ਲੈ ਕੇ ਦੁਨੀਆ ਭਰ ਦੇ ਨਿਵੇਸ਼ਕਾਂ ਦੀ ਨਜ਼ਰ ਇਸ ਬੈਠਕ ‘ਤੇ ਹੈ। ਇਹ ਮੀਟਿੰਗ ਵੀਡੀਊ ਕਾਨਫਰੰਸਿੰਗ ਅਤੇ ਹੋਰ ਆਡੀE-ਵਿਜ਼ੂਅਲ ਸਾਧਨਾਂ ਦੁਆਰਾ ਹੋਈ। ਰਿਲਾਇੰਸ ਇੰਡਸਟਰੀਜ਼ ਦੀ 44 ਵੀਂ ਸਲਾਨਾ ਜਨਰਲ ਮੀਟਿੰਗ (ਏਜੀਐਮ) ਦੌਰਾਨ ਜੀਊ-ਗੂਗਲ ਫੋਨ ਲਾਂਚ ਕੀਤਾ ਗਿਆ ਹੈ। ਇਸ ਫੋਨ ਦਾ ਨਾਮ ਜੀEਫੋਨ ਨੈਕਸਟ ਰੱਖਿਆ ਗਿਆ ਹੈ। ਨਵਾਂ ਸਮਾਰਟਫੋਨ ਜਿਊ ਅਤੇ ਗੂਗਲ ਦੇ ਫੀਚਰ ਅਤੇ ਐਪਸ ਨਾਲ ਲੈਸ ਹੋਵੇਗਾ। ਇਸ ਐਂਡਰਾਇਡ ਅਧਾਰਤ ਸਮਾਰਟਫੋਨ ਦਾ Eਪਰੇਟਿੰਗ ਸਿਸਟਮ ਜੀE ਅਤੇ ਗੂਗਲ ਨੇ ਸਾਂਝੇ ਤੌਰ ‘ਤੇ ਤਿਆਰ ਕੀਤਾ ਹੈ। ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਕਿ ਨਵਾਂ ਸਮਾਰਟਫੋਨ ਆਮ ਆਦਮੀ ਦੀ ਜੇਬ ਦੇ ਲਿਹਾਜ਼ ਨਾਲ ਬਣਾਇਆ ਗਿਆ ਹੈ। 10 ਸਤੰਬਰ (ਗਣੇਸ਼ ਚਤੁਰਥੀ) ਤੋਂ ਇਹ ਫੋਨ ਆਮ ਲੋਕਾਂ ਲਈ ਬਾਜ਼ਾਰ ਵਿਚ ਉਪਲੱਬਧ ਹੋ ਸਕੇਗਾ। ਕੰਪਨੀ ਦਾ ਕਹਿਣਾ ਹੈ ਕਿ ਇਹ ਦੇਸ਼ ਵਿਚ ਹੀ ਨਹੀਂ, ਬਲਕਿ ਵਿਸ਼ਵ ਵਿਚ ਸਭ ਤੋਂ ਸਸਤਾ ਸਮਾਰਟਫੋਨ ਹੋਵੇਗਾ। ਗੂਗਲ ਦੇ ਸੀ.ਈ.ਊ. ਸੁੰਦਰ ਪਿਚਾਈ ਨੇ ਇਸ ਫੋਨ ਬਾਰੇ ਦੱਸਿਆ। ਇਸ ਨੂੰ ਵਿਸ਼ਵ ਦਾ ਸਭ ਤੋਂ ਸਸਤਾ ਸਮਾਰਟਫੋਨ ਦੱਸਦਿਆਂ ਸ੍ਰੀ ਅੰਬਾਨੀ ਨੇ ਕਿਹਾ ਕਿ ਉਪਯੋਗਕਰਤਾ ਭਾਰਤੀ ਬਾਜ਼ਾਰ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਜਿEਫੋਨ-ਨੈਕਸਟ ਸਮਾਰਟਫੋਨ ‘ਤੇ ਯੂਜ਼ਰ ਵੀ ਗੂਗਲ ਪਲੇ ਤੋਂ ਵੀ ਐਪ ਡਾਊਨਲੋਡ ਕਰ ਸਕਦੇ ਹਨ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀE ਦੇਸ਼ ਦੀ ਪਹਿਲੀ 5 ਜੀ ਸੇਵਾ ਸ਼ੁਰੂ ਕਰਨ ਲਈ ਤਿਆਰ ਹੈ। ਕੰਪਨੀ ਨੇ ਹਾਲ ਹੀ ਵਿੱਚ ਮੁੰਬਈ ਵਿੱਚ 1 ਜੀਬੀਪੀਐਸ ਸਪੀਡ ਦੀ ਸਫਲ ਪ੍ਰੀਖਿਆ ਕੀਤੀ ਹੈ। ਇਸ ਤੋਂ ਇਲਾਵਾ ਇਸ ਨੂੰ ਟ੍ਰਾਇਲ ਸਪੈਕਟ੍ਰਮ ਅਤੇ ਸਰਕਾਰ ਤੋਂ ਮਨਜ਼ੂਰੀਆਂ ਵੀ ਮਿਲੀਆਂ ਹਨ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਦਾ ਪ੍ਰਦਰਸ਼ਨ ਨਿਰੰਤਰ ਸ਼ਾਨਦਾਰ ਰਿਹਾ ਹੈ।

Leave a Reply

Your email address will not be published.