ਮੁਕਤਸਰ ਜੇਲ੍ਹ ‘ਚ ਬੰਦ ‘ਕੇਕੜੇ’ ਦੀ ਬੰਬੀਹਾ ਗੈਂਗ ਨੇ ਕੀਤੀ ਕੁੱਟਮਾਰ!

ਮੁਕਤਸਰ ਜੇਲ੍ਹ ‘ਚ ਬੰਦ ‘ਕੇਕੜੇ’ ਦੀ ਬੰਬੀਹਾ ਗੈਂਗ ਨੇ ਕੀਤੀ ਕੁੱਟਮਾਰ!

ਮੁਕਤਸਰ : ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਦੀ ਜੇਲ੍ਹ ਵਿਚ ਕੁੱਟਮਾਰ ਹੋਈ।

ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਕਾਲਾਂਵਾਲੀ ਨਿਵਾਸੀ ਕੇਕੜਾ ਨੂੰ ਪੁਲਿਸ ਰਿਮਾਂਡ ਖਤਮ ਹੋਣ ਦੇ ਬਾਅਦ ਮੁਕਤਸਰ ਜੇਲ੍ਹ ਭੇਜਿਆ ਗਿਆ ਸੀ। ਇਥੇ ਪਹਿਲਾਂ ਤੋਂ ਬੰਦ ਬੰਬੀਹਾ ਗੈਂਗ ਨੇ ਕੇਕੜਾ ਨੂੰ ਕੁੱਟਿਆ। ਜੇਲ੍ਹ ਅਫਸਰਾਂ ਨੇ ਤੁਰੰਤ ਕੇਕੜਾ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਕੇਕੜੇ ਨੂੰ ਪਿੱਟਣ ਦੀ ਜ਼ਿੰਮੇਵਾਰੀ ਲਈ ਲਈ ਹੈ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੋਵੇਂ ਪੱਖਾਂ ਵਿਚ ਬਹਿਸ ਹੋਈ ਸੀ ਤੇ ਝਗੜੇ ਨੂੰ ਤੁਰੰਤ ਟਾਲ ਦਿੱਤਾ ਗਿਆ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਸੰਦੀਪ ਕੇਕੜਾ ਬਾਰੇ ਸਾਰਿਆਂ ਨੂੰ ਪਤਾ ਹੈ। ਇਸ ਘਟੀਆ ਇਨਸਾਨ ਨੇ ਥੋੜ੍ਹੇ ਜਿਹੇ ਪੈਸੇ ਲਈ ਮੂਸੇਵਾਲਾ ਦੀ ਰੇਕੀ ਕੀਤੀ ਸੀ। ਹੁਣ ਇਹ ਰਿਮਾਂਡ ਖਤਮ ਹੋਣ ਦੇ ਬਾਅਦ ਮੁਕਤਸਰ ਜੇਲ੍ਹ ਵਿਚ ਭੇਜਿਆ ਗਿਆ ਸੀ। ਉਥੇ ਪਹੁੰਚਣ ‘ਤੇ ਭੱਲਾ ਬਠਿੰਡਾ ਤੇ ਉਸ ਦੇ ਦੋਸਤਾਂ ਨੇ ਸੰਦੀਪ ਕੇਕੜਾ ਨੂੰ ਚੰਗੀ ਤਰ੍ਹਾਂ ਕੁੱਟਿਆ।

ਬੰਬੀਹਾ ਗੈਂਗ ਨੇ ਪੋਸਟ ਵਿਚ ਕਿਹਾ ਕਿ ਸੰਦੀਪ ਕੇਕੜਾ ਨੂੰ ਮਾਰਨ ਸੀ ਪਰ ਉਹ ਬਚ ਗਿਆ। ਬੰਬੀਹਾ ਗੈਂਗ ਨੇ ਧਮਕੀ ਦਿੱਤੀ ਕਿ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਜੋ ਵੀ ਦੋਸ਼ੀ ਜੇਲ੍ਹ ਵਿਚ ਆਏਗਾ, ਉਸ ਨਾਲ ਇਹੀ ਸਲੂਕ ਕਰਾਂਗੇ। ਜੇਲ੍ਹ ਵਿਚ ਆਉਣ ਵਾਲਾ ਕੋਈ ਵੀ ਕਾਤਲ ਬਖਸ਼ਿਆ ਨਹੀਂ ਜਾਵੇਗਾ। ਸਮਾਂ ਆਉਣ ‘ਤੇ ਉਸ ਦਾ ਨੁਕਸਾਨ ਜ਼ਰੂਰ ਹੋਵੇਗਾ। ਇੱਕ-ਇੱਕ ਦਾ ਹਿਸਾਬ ਹੋਵੇਗਾ। ਬੰਬੀਹਾ ਗੈਂਗ ਨੇ ਮੂਸੇਵਾਲਾ ਨੂੰ ਲੀਜੈਂਡ ਕਰਾਰ ਦਿੱਤਾ। ਦੱਸ ਦੇਈਏ ਕਿ ਕੇਕੜੇ ਨੇ ਸਿਰਫ 15000 ਰੁਪਏ ਲਈ ਮੂਸੇਵਾਲਾ ਦੀ ਰੇਕੀ ਕੀਤੀ ਸੀ। ਉਹ ਫੈਨ ਬਣ ਕੇ ਆਪਣੇ ਭਰਾ ਤੇ ਦੋਸਤ ਨਾਲ ਮੂਸੇਵਾਲਾ ਦੇ ਘਰ ਗਿਆ। ਮੂਸੇਵਾਲਾ ਨਾਲ ਸੈਲਫੀ ਲਈ। ਇਸ ਦੇ ਬਾਅਦ ਲਾਰੈਂਸ ਗੈਂਗ ਦੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਤੇ ਸਚਿਨ ਥਾਪਰ ਨੂੰ ਇਸ ਦੀ ਖਬਰ ਦਿੱਤੀ। ਉਸ ਨੇ ਦੱਸਿਆ ਕਿ ਮੂਸੇਵਾਲਾ ਥਾਪ ਜੀਪ ਵਿਚ ਆ ਰਿਹਾ ਹੈ। ਜੋ ਬੁਲੇਟ ਪਰੂਫ ਨਹੀਂ ਹੈ ਤੇ ਗੱਡੀਵੀ ਉਹ ਖੁਦ ਚਲਾ ਰਿਹਾ ਸੀ ਜਿਸ ਦੇ ਬਾਅਦ ਘਰ ਤੋਂ ਨਿਕਲਦੇ ਹੀ ਕੁਝ ਦੂਰੀ ‘ਤੇ ਮੂਸੇਵਾਲਾ ਦੀ ਹੱਤਿਆ ਹੋ ਗਈ। ਹਾਲਾਂਕਿ ਕੇਕੜਾ ਨੇ ਬਾਅਦ ਵਿਚ ਕਿਹਾ ਕਿ ਉਸ ਨਾਲ ਸਿਰਫ ਮੂਸੇਵਾਲਾ ਨਾਲ ਮਾਰਕੁੱਟ ਦੀ ਗੱਲ ਹੋਈ ਸੀ, ਹੱਤਿਆ ਕੀਤੀ ਜਾਵੇਗੀ, ਇਸ ਬਾਰੇ ਉਸ ਨੂੰ ਪਤਾ ਨਹੀਂ ਸੀ।

Leave a Reply

Your email address will not be published.