ਮਾਰੂਤੀ ਕੰਪਨੀ ਨੇ 10 ਲੱਖ ਸੀ.ਐਨ.ਜੀ ਕਾਰਾਂ ਵੇਚਣ ਦਾ ਬਣਾਇਆ ਰਿਕਾਰਡ

ਦਿੱਲੀ– ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਵਾਹਨਾਂ ਦਾ ਲੋਕਾਂ ’ਚ ਕਾਫੀ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸਦੀ ਵਿਕਰੀ ਦਿਨੋਂ-ਦਿਨ ਕਾਫੀ ਵਧਦੀ ਜਾ ਰਹੀ ਹੈ।

ਕੰਪਨੀ ਨੇ ਹਾਲ ਹੀ ’ਚ ਦੱਸਿਆ ਕਿ ਉਸਨੇ ਦੇਸ਼ ’ਚ ਕੁੱਲ ਮਿਲਾ ਕੇ 10 ਲੱਖ ਸੀ.ਐਨ.ਜੀ ਵਾਹਨਾਂ ਦੀ ਵਿਕਰੀ ਕੀਤੀ ਹੈ। ਸੀ.ਐੱਨ.ਜੀ. ਕਾਰ ਦੀਆਂ 10 ਲੱਖ ਇਕਾਈਆਂ ਵੇਚਕੇ ਮਾਰੂਤੀ ਨੇ ਇਕ ਰਿਕਾਰਡ ਬਣਾ ਲਿਆ ਹੈ ਅਤੇ ਅਜਿਹਾ ਕਰਨ ਵਾਲੀ ਇਹ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ। ਅਜੇ ਕੰਪਨੀ ਕੋਲ ਨਿੱਜੀ ਅਤੇ ਕਮਰਸ਼ੀਅਸ ਸ਼੍ਰੇਣੀ ਦੇ 9 ‘ਐੱਸ.-ਸੀ.ਐੱਨ.ਜੀ.’ ਵਾਹਨ ਹਨ ਜਿਨ੍ਹਾਂ ’ਚ  ਆਲਟੋ, ਐੱਸ-ਪ੍ਰੈਰੇਸੋਂ, ਵੇਗਨਾਰ ਆਰ, ਸਲੇਰਿਓ, ਡੀਜਾਇਰ, ਇਰਟੀਗਾ, ਈਕੋ, ਸੁਪਰ ਕੈਰੀ ਅਤੇ ਟੂਰ ਐੱਸ-ਐਸ ਸ਼ਾਮਿਲ ਹਨ। 

ਕੰਪਨੀ ਦਾ ਸਭ ਤੋਂ ਵੱਡਾ ਟੀਚਾ ਤੇਲ ਆਯਾਤ ਨੂੰ ਘੱਟ ਕਰਨ ਦਾ ਹੈ। ਇਹ ਮੌਜੂਦਾ ਸਮੇਂ ’ਚ 6.2 ਫੀਸਦੀ ਤੋਂ 2023 ਤਕ 15 ਫੀਸਦੀ ਤਕ ਵਧਾ ਕੇ ਤੇਲ ਆਯਾਤ ਨੂੰ ਘੱਟ ਕਰਨ ਦੇ ਸਰਕਾਰ ਦੇ ਉਦੇਸ਼ ਨਾਲ ਜੁੜਿਆ ਹੋਇਆ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ ਮੌਜੂਦਾ ਸਮੇਂ ’ਚ 3,700 ਤੋਂ ਜ਼ਿਆਦਾ ਸੀ.ਐੱਨ.ਜੀ. ਸਟੇਸ਼ਨ ਹਨ, ਜਦਕਿ ਸਰਕਾਰ ਦਾ ਟੀਚਾ ਅਗਲੇ ਕੁਝ ਸਾਲਾਂ ’ਚ 10,000 ਸਟੇਸ਼ਨਾਂ ਤਕ ਪਹੁੰਚ ਦਾ ਹੈ। ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਕੇਨਿਜੀ ਆਯੁਕਾਵਾ ਨੇ ਕਿਹਾ, ‘ਇਕ ਤਕਨਾਲੋਜੀ ਦੇ ਰੂਪ ’ਚ ਸੀ.ਐੱਨ.ਜੀ. ਵੱਡੀ ਗਿਣਤੀ ’ਚ ਯਾਤਰੀ ਵਾਹਨਾਂ ਦੇ ਕਾਰਬਨ ਨਿਕਾਸੀ ਨੂੰ ਘੱਟ ਕਰਨ ’ਚ ਇਕ ਵੱਡੀ ਅਤੇ ਮਹੱਤਵਪੂਰਨ ਭੂਮਿਕਾ ਨਿਭਾਏਗੀ।’

Leave a Reply

Your email address will not be published. Required fields are marked *