ਮਹਿਲਾ ਦਿਵਸ ਮੌਕੇ ਰੀਆ ਦੀ ਸੋਸ਼ਲ ਮੀਡੀਆ ’ਤੇ ਵਾਪਸੀ

ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਅਦਾਕਾਰਾ ਰੀਆ ਚੱਕਰਵਰਤੀ ਨੇ ਕਈ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਅੱਜ ਸੋਸ਼ਲ ਮੀਡੀਆ ’ਤੇ ਵਾਪਸੀ ਕੀਤੀ ਹੈ।

ਅਦਾਕਾਰਾ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੀ ਮਾਂ ਦਾ ਹੱਥ ਫੜੀ ਦਿਖਾਈ ਦੇ ਰਹੀ ਹੈ। ਉਸ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ, ‘‘ਸਾਨੂੰ ਸਭ ਨੂੰ ਮਹਿਲਾ ਦਿਵਸ ਦੀਆਂ ਵਧਾਈਆਂ… ਮਾਂ ਅਤੇ ਮੈਂ… ਹਮੇਸ਼ਾ ਨਾਲ… ਮੇਰੀ ਤਾਕਤ, ਮੇਰਾ ਵਿਸ਼ਵਾਸ, ਮੇਰਾ ਹੌਸਲਾ… ਮੇਰੀ ਮਾਂ।’’ ਉਸ ਨੇ ਆਖਿਆ, ‘‘ਔਰਤਾਂ ਜਿਨ੍ਹਾਂ ਨੇ ਪ੍ਰੇਰਿਤ ਕੀਤਾ… ਮਹਿਲਾ ਸਸ਼ਕਤੀਕਰਨ।’’ ਇਸ ਪੋਸਟ ਨੂੰ 92.8 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਜਾਣਕਾਰੀ ਅਨੁਸਾਰ ਅਦਾਕਾਰਾ ਨੇ ਇਸ ਤੋਂ ਪਹਿਲਾਂ 27 ਅਗਸਤ, 2020 ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਖਰੀ ਵਾਰ ਇਕ ਵੀਡੀE ਪਾਈ ਸੀ। ਵੀਡੀE ਅਨੁਸਾਰ ਜਦੋਂ ਅਦਾਕਾਰਾ ਦਾ ਪਿਤਾ ਇੰਦਰਜੀਤ ਚਕਰਵਰਤੀ ਇਕ ਇਮਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਸਮੇਂ ਕੁਝ ਮੀਡੀਆ ਕਰਮੀ ਉਸ ਨੂੰ ਘੇਰਦੇ ਨਜ਼ਰ ਆਉਂਦੇ ਹਨ। ਸੁਸ਼ਾਂਤ ਰਾਜਪੂਤ ਸਿੰਘ ਦੀ ਮੌਤ ਦੇ ਮਾਮਲੇ ’ਚ ਨਾਮ ਆਉਣ ਮਗਰੋਂ ਰੀਆ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ। ਸੁਸ਼ਾਂਤ ਸਿੰਘ ਦੀ ਮੌਤ ਨਾਲ ਜੁੜੇ ਨਸ਼ਿਆਂ ਦੇ ਮਾਮਲੇ ਵਿੱਚ ਹਾਲ ਹੀ ਵਿੱਚ ਐੱਨਸੀਬੀ ਵੱਲੋਂ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿੱਚ ਰੀਆ ਅਤੇ ਉਸ
ਦੇ ਭਰਾ ਸ਼ੋਵਿਕ ਸਮੇਤ 32 ਹੋਰਨਾਂ ਦੇ ਨਾਮ ਸ਼ਾਮਲ ਹਨ।

Leave a Reply

Your email address will not be published.