ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਅਸਮਾਨ ‘ਚ ਦਿਖਾਈ ਦਿੱਤੀ ਅਜੀਬ ਰੌਸ਼ਨੀ, ਵੇਖ ਸਹਿਮੇ ਲੋਕ

ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਰਾਤ ਸਮੇਂ ਅਸਮਾਨ ਵਿੱਚ ਬਿਜਲੀ ਦੀ ਚਮਕ ਵਰਗੀ ਲਕੀਰ ਦਾ ਇੱਕ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲਿਆ ।

ਜਿਸਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਬਲਦੀ ਹੋਈ ਰੌਸ਼ਨੀ ਅਸਲ ਵਿੱਚ ਉਲਕਾ ਦੀ ਵਰਖਾ ਜਾਂ ਬੌਛਾਰ ਹੈ। ਉਲਕਾ ਅੱਖਾਂ ਨੂੰ ਖਿੱਚਣ ਵਾਲੀ ਰੋਸ਼ਨੀ ਦੀਆਂ ਚਮਕਦਾਰ ਧਾਰੀਆਂ ਹਨ ਜੋ ਰਾਤ ਦੇ ਅਸਮਾਨ ਵਿੱਚ ਦਿਖਾਈ ਦਿੰਦੀਆਂ ਹਨ।ਰਾਤ ਦੇ ਹਨੇਰੇ ਵਿੱਚ ਇਸ ਨੂੰ ਦੇਖਣਾ ਕਾਫੀ ਸ਼ਾਨਦਾਰ ਸੀ, ਇੰਝ ਲੱਗ ਰਿਹਾ ਸੀ ਜਿਵੇਂ ਕੋਈ ਲਕੀਰ ਹਨੇਰੇ ਨੂੰ ਚੀਰ ਕੇ ਤੇਜ਼ੀ ਨਾਲ ਅੱਗੇ ਵਧ ਰਹੀ ਹੋਵੇ। ਇਹ ਵੀਡੀਓ ਮਹਾਰਾਸ਼ਟਰ ਦੇ ਨਾਗਪੁਰ ਅਤੇ ਮੱਧ ਪ੍ਰਦੇਸ਼ ਦੇ ਝਾਬੂਆ ਅਤੇ ਬੜਵਾਨੀ ਜ਼ਿਲ੍ਹਿਆਂ ਦੀ ਦੱਸੀ ਜਾ ਰਹੀ ਹੈ।

ਅਕਸਰ ‘ਸ਼ੂਟਿੰਗ ਸਟਾਰ’ ਕਹੇ ਜਾਣ ਵਾਲੇ ਉਲਕਾ ਚਟਾਨੀ ਵਸਤੂਆਂ ਹੁੰਦੀਆਂ ਹਨ ਜੋ ਧਰਤੀ ਦੇ ਵਾਯੂਮੰਡਲ ਵਿੱਚ ਬਹੁਤ ਜ਼ਿਆਦਾ ਗਤੀ ਨਾਲ ਦਾਖਲ ਹੁੰਦੀਆਂ ਹਨ। ਜਿਵੇਂ ਹੀ ਧਰਤੀ, ਸੂਰਜ ਦੇ ਆਲੇ-ਦੁਆਲੇ ਆਪਣੀ ਸਾਲਾਨਾ ਯਾਤਰਾ ਵਿੱਚ ਪੁਲਾੜ ਵਿੱਚ ਇੱਕ ਧੂੜ ਭਰੇ ਖੇਤਰ ਵਿੱਚੋਂ ਲੰਘਦੀ ਹੈ, ਛੋਟੀਆਂ ਚੱਟਾਨ ਵਾਲੀਆਂ ਵਸਤੂਆਂ ਵਾਯੂਮੰਡਲ ਵਿੱਚ ਬਹੁਤ ਉੱਚੀ ਗਤੀ – 30 ਤੋਂ 60 ਕਿਲੋਮੀਟਰ ਪ੍ਰਤੀ ਸੈਕਿੰਡ ਦੇ ਵਿਚਕਾਰ ਵਾਯੂਮੰਡਲ ਵਿੱਚ ਦਾਖਲ ਹੁੰਦੀਆਂ ਹਨ ਅਤੇ ਪ੍ਰਕਾਸ਼ ਦੀਆਂ ਲਕੀਰਾਂ ਪੈਦਾ ਕਰਦੀਆਂ ਹਨ। ਇਹਨਾਂ ਨੂੰ ਮੀਟੀਅਰ ਸ਼ਾਵਰ ਕਿਹਾ ਜਾਂਦਾ ਹੈ।

Leave a Reply

Your email address will not be published. Required fields are marked *